

ਪੱਟੀ, 1 ਫਰਵਰੀ (ਰਣਜੀਤ ਮਾਹਲਾ, ਅਵਤਾਰ ਸਿੰਘ ਢਿਲੋਂ)- ਪਿੰਡ ਚੂਸਲੇਵੜ ਵਿਖੇ ਪੀਰ ਬਾਬਾ ਸਖੀ ਸੁਲਤਾਨ ਦਾ ਸਾਲਾਨਾ ਛਿੰਜ ਮੇਲਾ ਪਿੰਡ ਦੀ ਸਮੂਹ ਸਾਧ ਸੰਗਤ ਤੇ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ‘ਤੇ ਧੂਮਧਾਮ ਨਾਲ ਮਨਾਇਆ ਗਿਆ। ਮੇਲੇ ਦੌਰਾਨ ਪੰਜਾਬ ਦੀ ਪ੍ਰਸਿੱਧ ਲੋਕ ਗਾਇਕ ਜੋੜੀ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਵੱਲੋਂ ਆਪਣੀ ਕਲਾਂ ਰਾਹੀ ਸਰੋਤਿਆਂ ਨੂੰ ਕੀਲਿਆ। ਸ਼ਾਮ ਵੇਲੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਮੋਗਾ ਅਤੇ ਪੀਏਪੀ ਜਲੰਧਰ ਦੀਆਂ ਟੀਮਾਂ ਵਿਚਕਾਰ ਕਬੱਡੀ ਦੇ ਫਸਵੇ ਮੁਕਾਬਲੇ ਹੋਏ ਇਸਤੋੋਂ ਇਲਾਵਾ ਲੜਕੀਆਂ ਦੇ ਕਬੱਡੀ ਮੁਕਾਬਲੇ ਸੁਲਤਾਨਪੋਰ ਲੋਧੀ ਅਤੇ ਸਿਧਵਾਂਬੇਟ ਦੀਆਂ ਟੀਮਾ ਵਿਚਕਾਰ ਹੋਏ। ਇਸ ਮੌਕੇ ਚੋਟੀ ਦੇ ਪਹਿਲਵਾਨਾਂ ਦੇ ਕੁਸ਼ਤੀ ਮੁਕਾਬਲੇ ਵੀ ਹੋਏ। ਜਿਸ ਦੌਰਾਨ ਅੰਤਰਰਾਸ਼ਟਰੀ ਪਹਿਲਵਾਨ ਸੁਰਿੰਦਰ ਸਿੰਘ ਸ਼ਿੰਦਾ ਵਿਸ਼ੇਸ਼ੇ ਤੌਰ ‘ਤੇ ਪਹੁੰਚੇ, ਜਿਨ੍ਹਾਂ ਨੂੰ ਮੇਲਾ ਕਮੇਟੀ ਵੱਲੋਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਮੇਲੇ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸਰਪੰਚ ਯੂਨਸ ਸਿੰਘ, ਬਲਵਿੰਦਰ ਸਿੰਘ, ਅਵਤਾਰ ਸਿੰਘ ਫੌਜੀ, ਹਰਜਿੰਦਰ ਸਿੰਘ ਸਾਰੇ ਮੈਂਬਰ ਪੰਚਾਇਤ, ਜਗਤਾਰ ਸਿੰਘ ਸੀਨੀ: ਅਕਾਲੀ ਆਗੂ, ਰਾਸ਼ਟਰੀ ਖਿਡਾਰੀ ਬਲਜੀਤ ਸਿੰਘ, ਦਲਜੀਤ ਸਿੰਘ ਕੈਰੋਂ, ਕੈਪਟਨ ਗੁਰਚਰਨ ਸਿੰਘ ਅਤੇ ਦਵਿੰਦਰ ਸਿੰਘ ਆਦਿ ਹਾਜ਼ਿਰ ਸਨ।
Punjab Post Daily Online Newspaper & Print Media