Wednesday, August 12, 2026

ਰਿਸ਼ਵਤ ਦੇ ਦੋਸ਼ ਵਿੱਚ ਪਟਵਾਰੀ ਕਾਬੂ

ਬਠਿੰਡਾ, 2 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਾਨਯੋਗ ਸ੍ਰੀ ਸੁਰੇਸ਼ ਅਰੋੜਾ, ਆਈ.ਪੀ.ਐਸ, ਡਾਇਰੈਕਟਰ ਜਨਰਲ ਪੁਲਿਸ-ਕਮ-ਚੀਫ ਡਾਇਰੈਕਟਰ, ਵਿਜੀਲੈਸ ਬਿਊਰੋ ਪੰਜਾਬ, ਚੰਡੀਗੜ੍ਹ ਜੀ ਦੇ ਆਦੇਸ਼ਾ ਅਨੁਸਾਰ ਤੇ ਮਾਨਯੋਗ ਸ੍ਰੀ ਬੀ.ਚੰਦਰ ਸ਼ੇਖਰ ਇੰਸਪੈਕਟਰ ਜਨਰਲ ਪੁਲਿਸ, ਅ.ਅ. ਸ਼ਾਖਾ, ਵਿਜੀਲੈਂਸ ਬਿਓੂਰੋ ਦੀ ਰਹਿਨੁਮਾਈ ਹੇਠ ਗੁਰਮੀਤ ਸਿੰਘ, ਪੀ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਉਰੋ ਪੰਜਾਬ,ਬਠਿੰਡਾ ਰੇਂਜ, ਬਠਿੰਡਾ ਦੀ ਨਿਗਰਾਨੀ ਹੇਠ ਚਲਾਈ ਜਾ ਰਹੀ ਐਂਟੀ ਕੁਰੱਪਸ਼ਨ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਮੁੱਦਈ ਭੋਲਾ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਗੇਹਲੇ, ਜਿਲ੍ਹਾ ਮਾਨਸਾ ਦੀ ਜਮੀਨ ਦੇ ਤਬਾਦਲੇ ਕਰਨ ਬਦਲੇ ਮੁੱਦਈ ਪਾਸੋਂ ਮਲਕੀਤ ਸਿੰਘ ਪਟਵਾਰੀ ਮਾਲ ਸਰਕਲ ਘਰਾਗਣਾ, ਜਿਲ੍ਹਾ ਮਾਨਸਾ ਨੇ 25,000/-ਰੁਪਏ ਬਤੌਰ ਰਿਸ਼ਵਤ ਦੀ ਮੰਗ ਕੀਤੀ ਗਈ ਅਤੇ ਪੈਸੇ ਲੈ ਕੇ ਕੰਮ ਕਰਨ ਤੇ ਅੜਿਆ ਰਿਹਾ। ਮੁੱਦਈ ਵੱਲੋਂ ਮਿੰਨਤ ਤਰਲਾ ਕਰਨ ਤੇ ਦੋਸ਼ੀ ਮਲਕੀਤ ਸਿੰਘ 25,000/-ਰੁਪਏ ਬਤੌਰ ਰਿਸ਼ਵਤ ਲੈ ਕੇ ਕੰਮ ਕਰਨ ਲਈ ਸਹਿਮਤ ਹੋ ਗਿਆ । ਮੁਦਈ ਵੱਲੋਂ ਕੰਮ ਕਰਨ ਲਈ ਦਿੱਤੇ ਜਾਣੇ 25,000/-ਰੁਪਏ ਦੇ ਰਿਸ਼ਵਤੀ ਨੋਟਾਂ ਨੂੰ ਪਰਮਜੀਤ ਸਿੰਘ, ਡੀ.ਐਸ.ਪੀ, ਯੂਨਿਟ ਮਾਨਸਾ ਵੱਲੋਂ ਸ਼ੈਡੋ ਗਵਾਹ ਚਰਨਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਾਨ ਬੀਬੜੀਆਂ ਤਹਿਸੀਲ ਵਾ ਜਿਲ੍ਹਾ ਮਾਨਸਾ, ਸਰਕਾਰੀ ਗਵਾਹ ਅਮ੍ਰਿਤਪਾਲ ਸਿੰਘ ਜਿਲ੍ਹਾ ਗਾਂਈਡੈਸ ਕਾਊਂਸਲਰ ਦਫਤਰ ਜਿਲ੍ਹਾ ਸਿੱਖਿਆ ਅਫਸਰ (ਸ) ਮਾਨਸਾ ਤੇ ਹਰਵਿੰਦਰ ਸਿੰਘ ਖੇਤੀਵਾੜੀ ਵਿਕਾਸ ਅਫਸਰ ਫਫੜੇ ਭਾਈਕੇ ਬਲਾਕ ਭੀਖੀ, ਜਿਲ੍ਹਾ ਮਾਨਸਾ ਦੀ ਹਾਜ਼ਰੀ ਵਿੱਚ ਦੋਸ਼ੀ ਮਲਕੀਤ ਸਿੰਘ ਉੱਕਤ ਨੂੰ ਮੁੱਦਈ ਪਾਸੋ 25,000/-ਰੁਪੈ: ਬਤੌਰ ਰਿਸ਼ਵਤ ਹਾਸਲ ਕਰਦੇ ਨੂੰ ਰੰਗੇਂ ਹੱਥੀ ਕਾਬੂ ਕੀਤਾ ਅਤੇ 25000/- ਰੁਪੈ: ਰਿਸ਼ਵਤੀ ਨੋਟ ਉਸ ਦੇ ਸਾਹਮਣੇ ਮੇਜ਼ ਤੇ ਪਈ ਫਾਈਲ ਵਿੱਚੋਂ ਮੋਕੇੇੇ ਤੇ ਬਰਾਮਦ ਹੋਏ। ਦੋਸ਼ੀ ਵਿਰੁੱਧ ਮੁਕੱਦਮਾ ਨੰਬਰ 4 ਮਿਤੀ 01-02-2016 ਅ/ਧ 7,13 (2) 88 ਪੀ.ਸੀ.ਐਕਟ ਥਾਣਾ ਬਠਿੰਡਾ ਦਰਜ ਰਜਿਸਟਰ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply