Wednesday, August 12, 2026

ਨੌਜਵਾਨ ਉੱਚ ਮਿਆਰੀ ਪੜਾਈ ਦੇ ਨਾਲ ਨਾਲ ਖੇਡਾਂ ਵੱਲ ਵਿਸ਼ੇਸ ਧਿਆਨ ਦੇਣ ਓ.ਪੀ ਸੋਨੀ

ਲੜਕੀਆਂ ਜੂਡੋ ਕਰਾਟੇ ਦੀ ਸਿਖਲਾਈ ਵੱਲ ਖਾਸ ਧਿਆਨ ਦੇਣ – ਗੁਰਜੀਤ ਸਿੰਘ ਔਜਲਾ

PPN0203201601

ਅੰਮ੍ਰਿਤਸਰ, 2 ਫਰਵਰੀ (ਜਗਦੀਪ ਸਿੰਘ ਸੱਗੂ)- ਹਲਕਾ ਦੱਖਣੀ ਦੇ ਕਸਬੇ ਸੁਲਤਾਨਵਿੰਡ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਓਮ ਪ੍ਰਕਾਸ਼ ਸੋਨੀ ਐਮ ਐਲ ਏ ਮੁੱਖ ਮਹਿਮਾਨ ਅਤੇ ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਅਤੇ ਹਲਕਾ ਦੱਖਣੀ ਦੇ ਇੰਚਾਰਜ਼ ਗੁਰਜੀਤ ਸਿੰਘ ਔਜਲਾ ਵਿਸ਼ੇਸ ਤੌਰ ਤੇ ਪੁੱਜੇ। ਕਾਂਗਰਸ ਦੇ ਸੀਨੀਅਰ ਆਗੂ ਓਮ ਪ੍ਰਕਾਸ਼ ਸੋਨੀ ਨੇ ਮਾਰਸ਼ਲ ਆਰਟ ਸਿਖਲਾਈ ਕੇਂਦਰ ਦਾ ਉਦਘਾਟਨ ਕਰਦਿਆਂ ਕਿਹਾ ਕਿ ਨੌਜਵਾਨ ਵਰਗ ਨੂੰ ਉੱਚ ਮਿਆਰੀ ਪੜਾਈ ਦੇ ਨਾਲ ਨਾਲ ਖੇਡਾਂ ਅਤੇ ਹੋਰ ਉਸਾਰੂ ਸਰਗਰਮੀਆਂ ਵਿਚ ਵੱਧ ਚੜ ਕੇ ਭਾਗ ਲੈ ਕੇ ਸਮੇਂ ਦਾ ਹਾਣੀ ਬਣਨਾ ਚਾਹੀਦਾ ਹੈ। ਇਸ ਦੌਰਾਨ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਲੜਕੀਆਂ ਨੂੰ ਆਤਮ ਨਿਰਭਰ ਹੋਣ ਅਤੇ ਸਵੈ ਰੱਖਿਆ ਲਈ ਜੂਡੋ ਕਰਾਟੇ, ਮਾਰਸ਼ਲ ਆਰਟ ਦੀ ਸਿਖਲਾਈ ਬੜੀ ਗੰਭੀਰਤਾ ਨਾਲ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਿਖਲਾਈ ਲੜਕੀਆਂ ਲਈ ਬੇਹੱਦ ਜਰੂਰੀ ਹੈ। ਔਜਲਾ ਨੇ ਕਿਹਾ ਕਿ ਕਰਾਂਟੇ ਬਲੈਕ ਬੈਲਟ ਕਰਾਂਟੇ ਕੋਚ ਮਨਜੀਤ ਕੌਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਲੜਕੀਆਂ ਲਈ ਪ੍ਰਰੇਨਾ ਸਰੋਤ ਹਨ। ਔਜਲਾ ਨੇ ਮਨਜੀਤ ਕੌਰ ਦੇ ਮਾਪਿਆ ਜਸਵੰਤ ਸਿੰਘ ਅਤੇ ਹਰਜਿੰਦਰ ਕੌਰ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਇਕ ਅਜਿਹੀ ਬੱਚੀ ਨੂੰ ਜਨਮ ਦਿੱਤਾ ਹੈ ਜਿਸ ਨੇ ਜੂਡੋ ਕਰਾਂਟੇ ਦੀ ਉੰਚ ਮਿਆਰੀ ਸਿਖਲਾਈ ਬਾਅਦ ਇਸ ਇਲਾਕੇ ਵਿੱਚ ਮਾਰਸ਼ਲ ਆਰਟ ਸਿਖਲਾਈ ਕੇਂਦਰ ਖੋਲ ਕੇ ਦੁਨੀਆਂ ਨੂੰ ਦੱਸਿਆ ਹੈ ਕਿ ਲੜਕੀਆਂ ਹਰ ਖੇਤਰ ਵਿੱਚ ਮੱਲ੍ਹਾਂ ਮਾਰ ਰਹੀਆਂ ਹਨ। ਓ ਪੀ ਸੋਨੀ ਅਤੇ ਔਜਲਾ ਨੇ ਸਾਝੇ ਤੌਰ ਤੇ ਨੌਜਵਾਨਾਂ ਨੂੰ ਜ਼ੋਰ ਦਿੱਤਾ ਕਿ ਉਹ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਰੁਚੀ ਵਿਖਾਉਣ। ਬਾਬਾ ਗੁਰਮੁੱਖ ਸਿੰਘ ਦੀ ਅਗਵਾਈ ਹੇਠ ਹੋਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਿਖਲਾਈ ਕੇਂਦਰ ਨੌਜਵਾਨ ਵਰਗ ਨੂੰ ਨਸ਼ਿਆਂ ਦੀ ਥਾਂ ਇਸ ਕੇਂਦਰ ਵਿਚ ਸਿਖਲਾਈ ਲੈਣ ਦਾ ਸੰਦੇਸ਼ ਦੇਵੇਗਾ। ਬਾਬਾ ਗੁਰਮੁੱਖ ਸਿੰਘ ਅਤੇ ਕੋਚ ਮਨਜੀਤ ਕੌਰ ਨੇ ਇਸ ਖੇਤਰ ਚੋ ਨਸ਼ੇ ਨੂੰ ਠੱਲ ਪਾਉਣ ਦਾ ਵੱਚਨ ਦਿੱਤਾ। ਇਸ ਮੌਕੇ ਟਾਈਕਮਾਂਡੋ ਅਤੇ ਕਰਾਂਟੇ ਦੇ ਕੋਚ ਪਰਵਿੰਦਰ ਕੁਮਾਰ, ਰਾਜ ਕੁਮਾਰ, ਅਭਿਲਾਸ ਤੇ ਗਗਨਦੀਪ ਸਿੰਘ, ਹਰਮੀਤ ਸਿੰਘ, ਬਾਬਾ ਗੁਜਤਿੰਦਰ ਸਿੰਘ, ਪ੍ਰਭਜੋਤ ਸਿੰਘ, ਦਿਲਬਾਗ ਸਿੰਘ, ਨਿਰਮਲ ਸਿੰਘ, ਬੂਆਦਾਸ, ਭੁਪਿੰਦਰ ਸਿੰਘ, ਕਸ਼ਮੀਰ ਸਿੰਘ, ਗਗਨਦੀਪ ਗੋਗਾ, ਇੰਦਰਜੀਤ ਸਿੰਘ ਸੋਨੂ, ਬਲਰਾਜ ਬੱਲਾ ਆਦਿ ਸਮੂੰਹ ਇਲਾਕਾ ਨਿਵਾਸੀ ਨੇ ਵੱਧ ਚੜ ਕੇ ਹਿੱਸਾ ਲਿਆ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply