Tuesday, August 11, 2026

ਨਿਜ਼ਾਮਾਬਾਦ (ਤੇਲੰਗਾਨਾ) ਵਾਸੀ ਬੱਚੇ ਨੂੰ ਵਾਰਸਾਂ ਦੇ ਹਵਾਲੇ ਕੀਤਾ

PPN0203201603

ਬਠਿੰਡਾ, 2 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਚਿਲਡਰਨ ਹੋਮ ਬਠਿੰਡਾ ਦੇ ਯਤਨਾ ਸਦਕਾ ਨਿਜ਼ਾਮਾਬਾਦ (ਸੂਬਾ ਤੇਲੰਗਾਨਾ) ਦੇ ਵਾਸੀ ਇਕ ਬੱਚੇ ਨੂੰ ਉਸਦੇ ਵਾਰਸਾਂ ਨਾਲ ਮਿਲਾ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸੁਪਰਡੈਂਟ ਚਿਲਡਰਨ ਹੋਮ-ਕਮ-ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਵੀਨ ਗਡਵਾਲ ਨੇ ਦੱਸਿਆ ਕਿ ਗੁੰਮਸ਼ੁਦਾ ਬੱਚਾ ਸਯਦ ਫਾਰਖੂ ਪੁੱਤਰ ਸ਼ੇਕ ਸਦੂੱਲਾ ਨਿਵਾਸੀ ਆਜ਼ਮਗੰਜ, ਨਿਜ਼ਾਮਾਬਾਦ (ਤੇਲੰਗਾਨਾ) ਨੂੰ ਚਾਇਲਡ ਲਾਈਨ, ਫਰੀਦਕੋਟ ਵੱਲੋਂ 15 ਜਨਵਰੀ ਨੂੰ ਚਿਲਡਰਨ ਹੋਮ, ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ। ਉਨਾਂ੍ਹ ਦੱਸਿਆ ਕਿ ਚਿਲਡਰਨ ਹੋਮ ਵਿੱਚ ਰਹਿੰਦੇ ਸਮੇਂ ਬੱਚੇ ਦੀ ਹਰ ਰੋਜ਼ ਕੌਸਲਿੰਗ ਕੀਤੀ ਜਾਂਦੀ ਸੀ। ਹੌਲੀ-ਹੌਲੀ ਕੌਂਸਲਿੰਗ ਦੇ ਯਤਨਾਂ ਸਦਕਾ ਬੱਚੇ ਦੇ ਮਾਂ-ਬਾਪ ਅਤੇ ਘਰ ਦੇ ਪਤੇ ਦਾ ਪਤਾ ਲੱਗਿਆ ਅਤੇ ਬੱਚੇ ਦੇ ਦੱਸੇ ਗਏ ਪਤੇ ਦੀ ਪੁਸ਼ਟੀ ਸਬੰਧਤ ਥਾਣੇ ਨਾਲ ਗੱਲ ਕਰਕੇ ਕੀਤੀ ਗਈ। ਪਤਾ ਲੱਗਿਆ ਕਿ ਬੱਚੇ ਦੇ ਵਾਰਸ ਰਾਜ ਤੇਲੰਗਾਨਾਂ, ਜ਼ਿਲ੍ਹਾਂ ਨਿਜ਼ਾਮਾਬਾਦ ਪਿੰਡ ਆਜ਼ਮਗੰਜ ਦੇ ਰਹਿਣ ਵਾਲੇ ਸਨ। 23 ਜਨਵਰੀ 2016 ਨੂੰ ਬਾਲ ਭਲਾਈ ਕਮੇਟੀ ਦੇ ਹੁਕਮ ਲੈਣ ਤੋ ਬਾਅਦ ਸੁਪਰਡੈਂਟ ਨਵੀਨ ਗਡਵਾਲ ਅਤੇ ਸਮੂਹ ਚਿਲਡਰਨ ਹੋਮ ਦੇ ਸਟਾਫ ਦੀ ਮਿਹਨਤ ਸਦਕਾ ਬੱਚਾ ਵਾਰਸਾਂ ਦੇ ਹਵਾਲੇ ਕੀਤਾ ਗਿਆ । ਸ਼ਲਾਘਾਯੋਗ ਇਥੇ ਜਿਕਰਯੋਗ ਗੱਲ ਇਹ ਹੈ ਕਿ ਬੱਚੇ ਦੇ ਮਾਤਾ-ਪਿਤਾ ਬਹੁਤ ਹੀ ਜ਼ਿਆਦਾ ਗਰੀਬ ਸਨ ਜਿਸ ਕਰਕੇ ਬੱਚੇ ਦੇ ਮਾਤਾ-ਪਿਤਾ ਨੂੰ ਸੁਪਰਡੈਂਟ ਸ੍ਰੀ ਨਵੀਨ ਗਡਵਾਲ ਵੱਲੋ ਆਣ ਜਾਣ ਦਾ ਕਿਰਾਇਆ ਵੀ ਦਿੱਤਾ ਗਿਆ । ਇਸ ਦੇ ਉਪਰੰਤ ਸ੍ਰੀ ਨਵੀਨ ਗਡਵਾਲ ਸੁਪਰਡੈਟ ਨੇ ਦੱਸਿਆ ਗਿਆ ਕਿ ਜ਼ਿਆਦਾਤਰ ਬੱਚੇ ਲਗਭਗ 9 ਸਾਲ ਤੋ 15 ਸਾਲ ਤੱਕ ਦੀ ਉਮਰ ਦੇ ਬੱਚੇ ਬਹੁਤ ਹੀ ਚੰਚਲ ਸੁਭਾਅ ਦੇ ਹੁੰਦੇ ਹਨ ਅਤੇ ਕਿਸੇ ਵੀ ਛੋਟੀ ਜਿਹੀ ਗੱਲ ਤੇ ਘਰੋਂ ਦੌੜ ਜਾਂਦੇ ਹਨ। ਉਕਤ ਕੇਸ ਵੀ ਇਸੇ ਤਰ੍ਹਾਂ ਦਾ ਸੀ। ਉਨ੍ਹਾਂ ਅਪੀਲ ਕੀਤੀ ਕਿ ਇਸ ਉਮਰ ਵਿੱਚ ਬੱਚੇ ਨੂੰ ਆਪਣੇ ਘਰ ਦਾ ਪਤਾ ਅਤੇ ਫੋਨ ਨੰਬਰ ਜਰੂਰ ਦੱਸਿਆ ਜਾਵੇ ਤਾਂ ਜੋ ਬੱਚੇ ਦੇ ਘਰੋਂ ਦੌੜ ਜਾਣ ਜਾਂ ਗੁੰਮ ਹੋਣ ਦੀ ਹਾਲਤ ਵਿੱਚ ਬੱਚੇ ਦੇ ਵਾਰਸਾਂ ਨੂੰ ਲੱਭਣ ਵਿੱਚ ਕੋਈ ਮੁਸ਼ਕਲ ਪੇਸ ਨਾ ਆਵੇ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply