Monday, August 10, 2026

ਪਿੰਡ ਝਨੇਰ ਵਿਖੇ ਸ੍ਰੀ ਹਰਿ ਰਾਏ ਸਾਹਿਬ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ

PPN0203201606

ਸੰਦੌੜ, 2 ਫਰਵਰੀ (ਹਰਮਿੰਦਰ ਸਿੰਘ ਭੱਟ)- ਇਤਿਹਾਸਕ ਪਿੰਡ ਝਨੇਰ ਵਿਖੇ ਸੱਤਵੇਂ ਪਾਤਸਾਹ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਸਾਲਾਨਾ ਧਾਰਮਿਕ ਸਮਾਗਮ ਬੜੀ ਸਰਧਾ ਭਾਵਨਾ ਨਾਲ ਸਮੂਹ ਨਗਰ ਨਿਵਾਸੀਆਂ ਵੱਲੋਂ ਮਨਾਇਆ ਗਿਆ।ਕਈ ਦਿਨਾਂ ਤੱਕ ਚੱਲੇ ਇਸ ਧਾਰਮਿਕ ਸਮਾਗਮ ਦੇ ਅਖੀਰਲੇ ਦਿਨ ਨਗਰ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਬੇਰੀ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਸਾਹਿਬ ਸੀ੍ਰ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆ ਦੀ ਅਗਵਾਈ ਵਿੱਚ ਵਿਸ਼ਾ ਨਗਰ ਕੀਰਤਨ ਦਾ ਅਯੋਜਿਨ ਕੀਤਾ ਗਿਆ।ਨਗਰ ਕੀਰਤਨ ਵਿੱਚ ਗੱਤਕਾ ਪਾਰਟੀਆਂ, ਸਕੂਲੀ ਬੱਚੇ, ਘੋੜ ਸਵਾਰ, ਪਾਈਪ ਬੈਂਡ ਪਾਰਟੀ ਨੇ ਗੁਰੂ ਜਸ ਦੀਆਂ ਸੁਨਿਹਰੀ ਧੁਨਾਂ ਨਾਲ ਸੰਗਤਾਂ ਨੂੰ ਮੁਗਧਮੰਧ ਕੀਤਾ ਅਤੇ ਸੰਗਤਾਂ ਨੇ ਵਾਹਿਗੁਰੂ ਦਾ ਜਾਪ ਕਰਦਿਆਂ ਸਾਮਲ ਸਨ।ਫੁੱਲਾਂ ਨਾਲ ਲੱਦੀ ਤੇ ਸਜੀ ਸੁੰਦਰ ਪਾਲਕੀ ਵਿੱਚ ਸੁਸੋਭਿਤ ਸਾਹਿਬ ਸੀ੍ਰ ਗੁਰੂ ਗਰੰਥ ਸਾਹਿਬ ਜੀ ਦੇ ਸੰਗਤਾਂ ਨੇ ਅੱਖਾਂ ਵਿਸਾ ਕੇ ਦਰਸਨ ਕੀਤੇ ਤੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਵੀ ਕੀਤੀ।ਨਗਰ ਕੀਰਤਨ ਦੇ ਰਸਤੇ ਵਿੱਚ ਨਗਰ ਨਿਵਾਸੀਆਂ ਵੱਲੋਂ ਸਿੱਖ ਸੰਗਤਾਂ, ਸਰਧਾਲੂਆਂ ਲਈ ਵੱਖ ਵੱਖ ਪੜਾਵਾਂ ਤੇ ਚਾਹ, ਪਕੋੜੇ, ਸਫਲ ਤੇ ਪੁਰੀ ਛੋਲਿਆਂ ਦੇ ਲੰਗਰ ਵੀ ਲਗਾਏ ਗਏ।ਸਾਮ ਨੂੰ ਨਗਰ ਕੀਰਤਨ ਵੱਖ ਵੱਖ ਪੜਾਵਾਂ ਤੋਂ ਗੁਜਰ ਦਾ ਹੋਇਆ ਸਾਨੋ ਸੋਕਤ ਨਾਲ ਸੱਤਵੇਂ ਪਾਤਸਾਹ ਸੀ੍ਰ ਗੁਰੂ ਹਰਿ ਰਾਏ ਸਾਹਿਬ ਜੀ ਦੇ ਗੁਰਦੁਆਰਾ ਬੇਰੀ ਸਾਹਿਬ ਵਿਖੇ ਸਮਾਪਿਤ ਹੋਇਆ।ਇਸ ਮੋਕੇ ਨਗਰ ਕੀਰਤਨ ਵਿੱਚ ਰਾਗੀ, ਢਾਡੀ ਜੱਥੇ ਨੇ ਸੀ੍ਰ ਗੁਰੂ ਹਰਿ ਰਾਏ ਸਾਹਿਬ ਜੀ ਜੀ ਦੀਆਂ ਵਾਰਾਂ ਸੁਣਾ ਕੇ ਸਿੱਖ ਸੰਗਤਾਂ ਨਿਹਾਲ ਕੀਤਾ,ਕਈ ਛੋਟੇ ਤੇ ਵੱਡੇ ਬੱਚਿਆਂ ਨੇ ਗੁਰੂ ਜੀ ਦੇ ਜੀਵਨ ਬਾਰੇ ਕਵਿਤਾ ਉਚਰਨ ਕੀਤੇ ਤੇ ਨੋਜਵਾਨਾਂ ਨੂੰ ਸੇਧ ਦੇ ਦਿੰਦਿਆਂ ਕਈ ਵਾਰਾ ਵੀ ਗਾਈਆਂ।ਇਸ ਸਮੇ ਪਿੰਡ ਨਿਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਾਹਰੋ ਆਈ ਸੰਗਤਾਂ ਨੇ ਸੇਵਾ ਕੀਤੀ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply