
ਮਾਲੇਰਕੋਟਲਾ, 2 ਫਰਵਰੀ (ਹਰਮਿੰਦਰ ਸਿੰਘ ਭੱਟ)- ਅਯਾਨ ਇੰਸਟੀਚਿਊਟ ਆਫ ਨਰਸਿੰਗ ਦੀਆਂ ਵਿਦਿਆਰਥਣਾਂ ਨੇ ਕਾਲਜ ਦੇ ਚੇਅਰਮੈਨ ਗਾਜੀ ਸ਼ੇਖ ਦੀ ਅਗਵਾਈ ਹੇਠ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦਾ ਵਿਦਿਅਕ ਟੂਰ ਲਗਾਇਆ। ਕਾਲਜ ਦੇ ਚੇਅਰਮੈਨ ਗਾਜੀ ਸ਼ੇਖ ਨੇ ਕਿਹਾ ਕਿ ਇਸ ਵਿਦਿਅਕ ਟੂਰ ਵਿਚ ਵਿਦਿਆਰਥਣਾਂ ਨੇ ਪੜ੍ਹਾਈ ਅਤੇ ਵਾਤਾਵਰਨ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ। ਉਹਨਾਂ ਦੱਸਿਆ ਕਿ ਅੱਜ ਜਿੱਥੇ ਪੂਰੇ ਸੰਸਾਰ ਨੂੰ ਗਲੋਬਲ ਵਾਰਮਿਗ ਦਾ ਡਰ ਸਤਾ ਰਿਹਾ ਹੈ ਅਤੇ ਲਗਾਤਾਰ ਵਧ ਰਹੀ ਗਲੋਬਲ ਵਾਰਮਿੰਗ ਵਾਤਾਵਰਨ ਵਿਚ ਹੋ ਰਹੀਆਂ ਤਬਦੀਲੀਆਂ ਨੂੰ ਰੋਕੇ ਜਾਣ ਸਬੰਧੀ ਮਹੱਤਵਪੂਰਨ ਹੁੰਦੀ ਹੈ। ਉਹਨਾਂ ਦੱਸਿਆ ਕਿ ਵਿਦਿਆਰਥਣਾਂ ਨੂੰ ਉਚ ਕੋਟੀ ਜਾਣਕਾਰਾਂ ਤੋਂ ਸਾਇੰਸ ਸਬੰਧੀ ਜਾਣੂ ਕਰਵਾਇਆ ਗਿਆ ਅਤੇ ਮਨੁੱਖੀ ਸਰੀਰ ਅਤੇ ਉਸਦੀ ਕਾਰਜਸ਼ੈਲੀ ਬਾਰੇ ਵੀ ਦੱਸਿਆ ਗਿਆ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਖ਼ਰਾਬ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਆਪਣੇ ਆਲੇ ਦੁਆਲੇ ਨੂੰ ਹਰਾ ਭਰਾ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ। ਬਿਜਲੀ ਦੀ ਵਰਤੋਂ ਅਤੇ ਕੁਦਰਤੀ ਸਰੋਤਾਂ ਤੋਂ ਅਸੀਂ ਕਿਵੇਂ ਘੱਟ ਖਰਚੇ ਵਿਚ ਵਧੀਆਂ ਜੀਵਨ ਸ਼ੈਲੀ ਬਿਤਹ ਸਕਦੇ ਹਾਂ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਵਿਦਿਅਕ ਟੂਰ ਵਿਚ ਪ੍ਰਿੰਸੀਪਲ ਹਰਮੀਤ ਕੌਰ, ਵਾਇਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਗਗਨਦੀਪ ਕੌਰ, ਲਵਲੀਨ ਕੌਰ, ਸਿੰਕਦਰ ਕੌਰ, ਸੰਦੀਪ ਕੌਜ ਅਤੇ ਪ੍ਰਵੀਨ ਵੀ ਸ਼ਾਮਿਲ ਸਨ।
Punjab Post Daily Online Newspaper & Print Media