ਅੰਮ੍ਰਿਤਸਰ, 2 ਫਰਵਰੀ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਯੂਨੀਵਰਸਿਟੀ ਕੈਂਪਸ, ਅੰਮ੍ਰਿਤਸਰ ਵਿਖੇ ਦਸਵੀਂ ਪਾਸ ਲੜਕੇ ਅਤੇ ਲੜਕੀਆਂ ਲਈ ਮਿਤੀ 5 ਫਰਵਰੀ 2016 ਤੋਂ 20-ਰੋਜਾ (ਰੋਜਾਨਾਂ 01:30 ਘੰਟਾ) ਸ਼ਾਰਟ ਟਰਮਫ਼ਕਰੈਸ਼ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ। ਪ੍ਰੋਫੈਸਰ ਗੁਰਪ੍ਰੀਤ ਕੌਰ, ਡਾਇਰੈਕਟਰ ਲਾਈਫਲੌਂਗ ਲਰਨਿੰਗ ਵਿਭਾਗ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਕਰੈਸ਼ਫ਼ਸ਼ਾਰਟ ਟਰਮ ਕੋਰਸਾਂ ਵਿਚ ਹੋਮ ਮੈਨੇਜਮੈਂਟ (ਲੜਕੀਆਂ ਲਈ) ਅਤੇ ਡਾਂਸ ਐਂਡ ਮਿਊਜ਼ਿਕ (ਪਰਫਾਰਮਿੰਗ ਆਰਟ) ਲੜਕੇ ਅਤੇ ਲੜਕੀਆਂ ਲਈ ਸ਼ਾਮਿਲ ਹਨ। ਚਾਹਵਾਨ ਉਮੀਦਵਾਰ ਮਿਤੀ 5 ਫਰਵਰੀ 2016 ਤੱਕ ਦਾਖਲਾ ਫਾਰਮ ਵਿਭਾਗ ਦੇ ਦਫਤਰ ਤੋਂ ਪ੍ਰਾਪਤ ਕਰਕੇ ਭਰ ਸਕਦੇ ਹਨ।
Check Also
ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ
ਰਾਜਪੁਰਾ/ ਦਿੱਲੀ, 3 ਨਵੰਬਰ (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …
Punjab Post Daily Online Newspaper & Print Media