Friday, March 6, 2026

ਕਾਂਗਰਸ ਦੀ ਸਰਕਾਰ ਬਨਣ ‘ਤੇ ਕਰਵਾਇਆ ਜਾਵੇਗਾ ਬਿਨਾਂ ਭੇਦਭਾਵ ਵਿਕਾਸ – ਬੰਡਾਲਾ

PPN0203201614

ਜੰਡਿਆਲਾ ਗੁਰੂ, 2 ਫਰਵਰੀ (ਹਰਿੰਦਰ ਪਾਲ ਸਿੰਘ)- ਬਲਾਕ ਜੰਡਿਆਲਾ ਗੁਰੂ ਦੇ ਪਿੰਡ ਭੰਗਵਾਂ ਵਿਖੇ ਕਾਂਗਰਸ ਪਾਰਟੀ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੰਡਾਲਾ ਵਿਸੇਸ਼ ਤੌਰ ਤੇ ਹਾਜਰ ਹੋਏ।ਇਸ ਮੌਕੇ ਕਾਂਗਰਸੀ ਵਰਕਰਾਂ ਦੇ ਇੱਕ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਸਰਦੂਲ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਨਣ ਤੇ ਬਿਨਾ ਭੇਦਭਾਵ ਵਿਕਾਸ ਕੀਤਾ ਜਾਵੇਗਾ ਅਤੇ ਅਕਾਲੀ ਭਾਜਪਾ ਸਰਕਾਰ ਦੇ ਸਤਾਏ ਲੋਕਾਂ ਨੂੰ ਇਨਸਾਫ ਦਿਵਾਇਆ ਜਾਵੇਗਾ।ਉਹਨਾ ਕਿਹਾ ਕਿ ਅਕਾਲੀ ਭਾਜਪਾ ਦੀ ਸਰਕਾਰ ਵਿੱਚ ਬਹੁਤ ਲੋਕਾਂ ਨਾਲ ਧੱਕੇਸ਼ਾਹੀਆ ਹੋਈਆਂ ਹਨ ਅਸੀ ਉਹਨਾ ਲੋਕਾਂ ਨੁੰ ਉਹਨਾ ਦੇ ਬਣਦੇ ਹੱਕ ਦਿਵਾਵਾਂਗੇ ਅਤੇ ਉਹਨਾ ਨੂੰ ਪੂਰਾ ਪੂਰਾ ਇਨਸਾਫ ਦਿਵਾਉਣਾ ਹੀ ਸਾਡਾ ਮਕਸਦ ਹੋਵੇਗਾ।ਇਸ ਮੌਕੇ ਪੰਜਾਬ ਸਪੋਰਟਸ ਸੈਲ ਦੇ ਵਾਇਸ ਪ੍ਰਧਾਨ ਆਸ਼ੂ ਵਿਨਾਇਕ ਨੇ ਸੰਬੋਧਨ ਕਰਦਿਆ ਕਿਹਾ ਕਿ ਕਾਂਗਰਸ ਸਰਕਾਰ ਬਨਣ ਤੇ ਸਭ ਤੋ ਪਹਿਲਾਂ ਪੰਜਾਬ ਵਿੱਚ ਵਗ ਰਹੇ ਨਸ਼ਿਆ ਦੇ ਛੇਵੇਂ ਦਰਿਆ ਨੂੰ ਨੱਥ ਪਾਈ ਜਾਵੇਗੀ ਅਤੇ ਖੇਡਾਂ ਨੂੰ ਪ੍ਰ੍ਰਫੁਲਤ ਕਰਕੇ ਨੌਂਜਵਾਨਾਂ ਨੂੰ ਜਿਹੜੇ ਭਟਕ ਗਏ ਹਨ ਉਹਨਾ ਨੂੰ ਮੁੱਖ ਧਾਰਾ ਵਿੱਚ ਲਿਆਦਾਂ ਜਾਵੇਗਾ।ਆਸੂ ਨੇ ਕਿਹਾ ਕਿ ਅਸੀ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆ ਤੋ ਜਾਣੂ ਕਰਵਾ ਰਹੇ ਹਾਂ ।ਉਹਨਾ ਕਿਹਾ ਕਿ ਲੋਕ ਅਕਾਲੀ ਭਾਜਪਾ ਗੱਠਜੋੜ ਦੀਆਂ ਗਰੀਬ ਮਾਰੂ, ਕਿਸਾਨ ਮਾਰੂ ਅਤੇ ਦਲਿਤ ਵਰਗ ਨਾਲ ਹੋ ਰਹੀਆ ਧੱਕੇਸ਼ਾਹੀਆ ਤੋ ਤੰਗ ਆ ਚੁੱਕੇ ਹਨ ਤੇ ਹੁਣ ਉਹ ਇਹਨਾ ਤੋ ਨਿਜਾਤ ਪਾਉਣਾ ਚਹੁੰਦੇ ਹਨ ।ਇਸ ਮੌਕੇ ਰਣਜੀਤ ਸਿੰਗ ਰਾਣਾ, ਜੋਗਾ ਸਿੰਘ, ਜਸਵਿੰਦਰ ਸਿੰਘ, ਸਰਬਜੀਤ ਜੰਜੂਆ, ਇੰਦਰਜੀਤ ਸਿੰਗ, ਗੁਰਮੇਲ ਸਿੰਘ, ਗੱਬਰ ਦੇਵੀਦਾਸ ਪੁਰਾ, ਨਿੱਕਾ ਸਰਪੰਚ ਗਹਿਰੀ, ਜਗਜੀਤ ਸਿੰਘ ਜੋਗੀ, ਹੈਪੀ ਬੰਮਾ ਸਮੇਤ ਸੈਕੜੇ ਕਾਂਗਰਸੀ ਵਰਕਰ ਤੇ ਅਹੁਦੇਦਾਰ ਹਾਜਰ ਹੋਏ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply