Monday, October 12, 2026

ਚਾਇਨਾ ਡੋਰ ਦੇ 50 ਗੱਟਿਆਂ ਸਮੇਤ ਦੋਸ਼ੀ ਕਾਬੂ

PPN0302201601
ਬਠਿੰਡਾ, 3 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸੀ.ਆਈ.ਏ ਸਟਾਫ ਬਠਿੰਡਾ ਦੀ ਟੀਮ ਵਲੋਂ ਗਸ਼ਤ ਦੌਰਾਨ ਬਾਘਾ ਰੋਡ ਰਾਮਾਂ ਮੰਡੀ ਪੁੱਲ ਕੱਸੀ ਦੇ ਨਜਦੀਕ ਬਲਜਿੰਦਰ ਕੁਮਾਰ ਪੁੱਤਰ ਅਨੰਦ ਕੁਮਾਰ ਵਾਸੀ ਪੀਰ ਖਾਨਾ ਰੋਡ ਰਾਮਾਂ ਮੰਡੀ ਨੂੰ ਕਾਬੂ ਕਰਕੇ ਇਸ ਦੇ ਕਬਜੇ ਵਿਚੋਂ 50 ਗੁੱਟੇ ਚਾਇਨਾ ਡੋਰ ਬ੍ਰਾਮਦ ਕੀਤੀ ਅਤੇ ਉਸ ਦੇ ਖਿਲਾਫ਼ ਮੁਕੱਦਮਾ ਨੰਬਰ 13 ਮਿਤੀ 02/02/2016 ਅ/ਧ:188 ਹਿੰ:ਦੰ: ਥਾਣਾ ਰਾਮਾਂ ਦਰਜ ਰਜਿਸਟਰ ਕਰਕੇ ਇਸ ਨੂੰ ਗ੍ਰਿਫਤਾਰ ਕੀਤਾ ਗਿਆ।ਜ਼ਿਕਰਯੋਗ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਚਾਇਨਾ ਡੋਰ ਦੇ ਇਸਤੇਮਾਲ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ਼ਹਿਰ ਦੇ ਐਸ ਐਸ ਪੀ ਸਵਪਨ ਸ਼ਰਮਾ ਵਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿਕਰਮ ਸਿੰਘ ਸ਼ਸ਼ਛ ਕਪਤਾਨ ਪੁਲਿਸ (ਡੀ) ਬਠਿੰਡਾ ਦੀ ਸੁਪਰਵੀਜਨ ਹੇਠ ਗੁਰਮੇਲ ਸਿੰਘ ਸ਼ਸ਼ਛ ਉਪ ਕਪਤਾਨ ਪੁਲਿਸ (ਇੰਨ) ਬਠਿੰਡਾ, ਜਗਦੀਸ਼ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ ਬਠਿੰਡਾ ਟੀਮ ਵਲੋਂ ਮਿਲ ਕੇ ਕਾਰਵਾਈ ਕੀਤੀ ਗਈ ਸੀ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply