Sunday, April 5, 2026

ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਕਾਨੂੰਨੀ ਸਾਖਰਤਾ ਤੇ ਲੋਕ ਅਦਾਲਤਾਂ ਹਿੱਤ ਸੈਮੀਨਾਰ ਵੈਨ ਨੂੰ ਹਰੀ ਝੰਡੀ

PPN0302201602

ਬਠਿੰਡਾ, 3 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਤੇਜਵਿੰਦਰ ਸਿੰਘ ਅਤੇ ਸੀ.ਜੇ.ਐਮ./ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਸ੍ਰੀਮਤੀ ਅਮਿਤਾ ਸਿੰਘ ਦੀ ਪ੍ਰਧਾਨਗੀ ਹੇਠ ਮਿਤੀ 02.0.2.2016 ਨੂੰ ਏ.ਡੀ.ਆਰ. ਸੈਂਟਰ, ਬਠਿੰਡਾ ਵਿਖੇ ਕਾਨੂੰਨੀ ਸਾਖਰਤਾ, ਜਾਗਰੂਕਤਾ ਅਤੇ ਲੋਕ ਅਦਾਲਤਾਂ ਹਿੱਤ ਸੈਮੀਨਾਰ ਲਗਾਉਣ ਲਈ ਐਸ.ਐਮ.ਐਲ ਵੈਲ ਨੂੰ ਹਰੀ ਝੰਡੀ ਦਿੱਤੀ ਗਈ। ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਪz?; ਨੋਟ ਰਾਹੀਂ ਦੱਸਿਆ ਕਿ ਇਹ ਐਸ.ਐਮ.ਐਲ. ਵੈਨ ਪੰਜਾਬ ਲੀਗਲ ਸਰਵਸਿਜ਼ ਅਥਾਰਟੀ, ਚੰਡੀਗੜ੍ਹ ਨੇ ਕਾਨੂੰਨੀ ਸਾਖਰਤਾ, ਜਾਗਰੂਕਤਾ, ਲੋਕ ਅਦਾਲਤਾਂ ਅਤੇ ਲੋਕਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਲਈ ਜਾਗਰੂਕ ਕਰਨ ਲਈ ਖਰੀਦੀ ਹੋਈ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਸੀ.ਜੇ.ਐਮ./ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਸ੍ਰੀਮਤੀ ਅਮਿਤਾ ਸਿੰਘ ਨੇ ਨਾਲਸਾ ਦੀਆਂ ਵੱਖ-ਵੱਖ ਤਰਾਂ ਦੀਆਂ ਸਕੀਮਾਂ ਦੇ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਦੋ ਟੀਮਾਂ ਦਾ ਗਠਨ ਕੀਤਾ ਹੈ। ਹਰੇਕ ਟੀਮ ਵਿੱਚ ਦੋ ਵਕੀਲ ਅਤੇ ਦੋ ਪੈਰਾ ਲੀਗਲ ਵਲੰਟੀਅਰ ਸ਼ਾਮਿਲ ਕੀਤੇ ਗਏ ਹਨ। ਇਹ ਟੀਮਾਂ ਪੇਂਡੂ ਖੇਤਰਾਂ ਵਿੱਚ ਜਾਣਗੀਆਂ ਜਿੱਥੇ ਆਮ ਲੋਕਾਂ ਲਈ ਲੀਗਲ ਏਡ ਕਲੀਨਿਕਾਂ ਅਤੇ ਅਦਾਲਤਾਂ ਵਿੱਚ ਆਉਣਾ ਅਸੰਭਵ ਹੈ। ਇਸ ਐਮ.ਐਮ.ਐਮ ਵੈਨ ਦੇ ਪਿਛਲੇ ਹਿੱਸੇ ਇੱਕ ਐਲ.ਸੀ.ਡੀ ਲਗਾਈ ਗਈ ਹੈ ਜਿਸ ਦੁਆਰਾ ਛੋਟੀਆਂ ਫਿਲਮਾਂ/ਨਾਟਕ ਦਿਖਾਏ ਜਾਂਦੇ ਹਨ ਜਿਹੜੇ ਆਮ ਲੋਕਾਂ ਵਿੱਚ ਉਨ੍ਹਾਂ ਦੇ ਹੱਕਾ ਸਬੰਧੀ ਜਾਗਰੂਕਤਾ ਪੈਦਾ ਕਰਦੇ ਹਨ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਇਕਬਾਲ ਸਿੰਘ ਚਹਿਲ ਅਤੇ ਉਨ੍ਹਾ ਦੇ ਨਾਲ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਹੋਰ ਕਾਰਜਕਾਰੀ ਮੈਂਬਰ ਵੀ ਮੌਕੇ ਤੇ ਹਾਜ਼ਰ ਸਨ ਅਤੇ ਉਨ੍ਹਾ ਨੇ ਇਸ ਮੋਕੇ ਬੜੀ ਦਿਲਚਸਪੀ ਦਿਖਾਈ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਇਸ ਵੈਨ ਦੀ ਹਰੀ ਝੰਡੀ ਦਿੱਤੀ ਗਈ। ਤੇਜਵਿੰਦਰ ਸਿੰਘ, ਚੇਅਰਮੈਨ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਇਸ ਵੈਨ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਲੋੜਵੰਡ ਵਿਅਕਤੀਆਂ ਨੂੰ ਉਨ੍ਹਾਂ ਦੇ ਹੱਕਾ ਸਬੰਧੀ ਜਾਗਰੁਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਾਲ 2016 ਵਿੱਚ ਲੱਗ ਰਹੀਆਂ ਨੈਸ਼ਨਲ ਲੋਕ ਅਦਾਲਤਾਂ ਦਾ ਕੈਲੰਡਰ ਵੀ ਜਾਰੀ ਕੀਤਾ ਗਿਆ ਜੋ ਹੇਠ ਲਿਖੇ ਅਨੁਸਾਰ ਹਨ।

Check Also

ਖ਼ਾਲਸਾ ਕਾਲਜ ਦੇ ਵਿਦਿਆਰਥੀ ਫ਼ਿਲਮ ਫੈਸਟੀਵਲ ’ਚ ਓਵਰ ਆਲ ਟਰਾਫ਼ੀ ’ਤੇ ਕਾਬਜ਼

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਐਨੀਮੇਸ਼ਨ ਵਿਦਿਆਰਥੀਆਂ ਨੇ ਸੀ.ਟੀ.ਟੀ ਇੰਸਟੀਚਿਊਟ …

Leave a Reply