Wednesday, October 14, 2026

ਬੱਚਿਆਂ ਦੀ ਰਚਨਾਤਮਕ ਕਲਾ ਨੂੰ ਨਿਖਾਰਨ ਦੇ ਉਦੇਸ਼ ਲਈ ਡਰਾਇੰਗ ਮੁਕਾਬਲੇ

PPN0302201603

ਬਠਿੰਡਾ, 3 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ਼ਹਿਰ ਦੇ ਨਜਦੀਕੀ ਪਿੰਡ ਭੁੱਚੋਂ ਮੰਡੀ ਦੇ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੱਚਿਆਂ ਦੀ ਰਚਨਾਤਮਕ ਕਲਾ ਨੂੰ ਨਿਖਾਰਨ ਦੇ ਉਦੇਸ਼ ਨਾਲ ਸਕੂਲ ਦੇ ਹੀ ਪੁਸ਼ਪਾ ਮੈਮੋਰੀਅਲ ਕਿੰਡਰਗਾਰਟਨ ਬਲਾਕ ਵਿਚ ਡਰਾਇੰਗ ਮੁਕਾਬਲੇ ਆਯੋਜਿਤ ਮੌਕੇ ਛੋਟੇ ਛੋਟੇ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਪੂਰਨ ਭਾਗ ਲੈਂਦੇ ਹੋਏ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਬੜੀ ਕੁਸ਼ਲਤਾ ਭਰਪੂਰ ਚਿੱਤਰਾਂ ਨੂੰ ਰੰਗਾਂ ਨਾਲ ਸੰਵਾਰਿਆ। ਇਸ ਮੁਕਾਬਲੇ ਵਿਚ ਯੂ ਕੇ ਜੀ -ਬੀ ਦੀ ਵੀਰਪਾਲ ਕੱੌਰ ਅਤੇ ਯੂ ਕੇ ਜੀ ਈ ਦੇ ਆਰਿਅਨ ਨੇ ਪਹਿਲਾ ਸਥਾਨ ਅਤੇ ਯੂ ਕੇ ਜੀ ਬੀ ਦੀ ਨਿਕਸ਼ਿਤਾ ਸ਼ਰਮਾ ਅਤੇ ਯੂ ਕੇ ਜੀ ਏ ਦੀ ਵੰਸ਼ਿਕਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਪ੍ਰੋ: ਐਮ ਐਲ ਅਰੋੜਾ, ਪ੍ਰਿੰਸੀਪਲ ਅੰਜੂ ਡੋਗਰਾ ਅਤੇ ਬਲਾਕ ਦੀ ਹੈਂਡਮਿਸਟਰਸ ਰਚਨਾ ਜਿੰਦਲ ਨੇ ਸਾਰੇ ਬੱਚਿਆਂ ਅਤੇ ਜੇਤੂਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਸਟਾਫ਼ ਵਲੋਂ ਕਲਾਕਾਰਾਂ ਨੂੰ ਤਿਆਰ ਕਰਨ ਦੀ ਸ਼ਲਾਘਾ ਕੀਤੀ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply