Sunday, August 16, 2026

ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਐਨ.ਐਸ.ਐਸ ਕੈਂਪ ਲਗਾਇਆ

(
(

ਬਠਿੰਡਾ, 3 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਹੀਦ ਭਗਤ ਸਿੰਘ ਕਲੱਬ ਪਿੰਡ ਰਾਏਖਾਨਾ ਵੱਲੋਂ ਪਿੰਡ ਵਿੱਚ 4 ਰੌਜਾ ਐਨ.ਐਸ.ਐਸ ਕੈਂਪ ਲਗਾਇਆ ਗਿਆ। ਪ੍ਰਧਾਨ ਰਾਜਵਿੰਦਰ ਸਿੰਘ ਸਿੱਧੂ ਰਾਏਖਾਨਾ ਅਤੇ ਚੈਅਰਮੈਨ ਗੁਰਅਵਤਾਰ ਲਾਲੀ ਨੇ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਇਹ ਕੈਂਪ 4 ਦਿਨਾਂ ਲਈ ਲਗਾਇਆ ਗਿਆ।ਜਿਸ ਵਿੱਚ ਅਖੀਰਲੇ ਦਿਨ ਫਤਿਹ ਗਰੁੱਪ ਆਫ ਕਾਲਜ ਦੇ ਪ੍ਰਫੈਸ਼ਰ ਨੇ ਆਪਣੇ ਕਾਲਜ ਦੀਆ ਲਗਭਗ 110 ਕੁੜੀਆ ਨੂੰ ਕੈਂਪ ਵਿੱਚ ਸ਼ਾਮਿਲ ਕਰਕੇ ਬਹੁਤ ਸਹਿਯੋਗ ਦਿੱਤਾ। ਮੈਡਮ ਸੁਖਮੰਦਰ ਕੌਰ ਨੇ ਦੱਸਿਆ ਕਿ ਅੰਗਰੇਜ ਦੀ ਅਗਵਾਈ ਹੇਠ ਕੁੜੀਆ ਦੀਆ 5 ਟੀਮਾਂ ਬਣਾਈਆਂ ਗਈਆ। ਜਿੰਨ੍ਹਾ ਨੇ ਖੇਡ ਸ਼ਟੇਡੀਅਮ ਸ਼ਰਕਾਰੀ ਹਾਈ ਸਕੂਲ, ਸਮਸ਼ਾਨਘਾਟ ਆਦਿ ਦੀ ਸਫ਼ਾਈ ਕਰਨ ਤੋਂ ਇਲਾਵਾਂ ਟ੍ਰੈਕ ਉਪਰ ਲੱਗੀਆ ਇੱਟਾ ਅਤੇ ਦਰੱਖਤਾਂ ਨੂੰ ਕਲੀ ਵੀ ਕੀਤੀ। ਇਸ ਮੌਕੇ ਤੇ ਈ.ਓ ਬਠਿੰਡਾ ਵਿਸੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਤੇ ਜਗਦੀਪ ਸਿੰਘ ਸਰਪੰਚ, ਹੁਸਿਆਰ ਸਿੰਘ, ਜਗਤਾਰ ਸਿੰਘ, ਤਾਰਾ ਕੁਮਾਰੀ, ਅਮਨਦੀਪ ਕੌਰ, ਪ੍ਰਵੇਜ ਕੌਰ, ਪਦਮਾ ਗੁਪਤਾ, ਮਾਸਟਰ ਹਰਬੰਸ ਸਿੰਘ, ਜਰਨੈਨ ਸਿੰਘ, ਹਰਪਾਲ ਸਿੰਘ, ਹਮੀਰ ਸਿੰਘ, ਅਦਿ ਮੌਜੂਦ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply