Sunday, July 26, 2026

ਅੱਧੀ ਦਰਜਨ ਵਿਅਕਤੀਆਂ ਨੇ ਰਿਵਾਲਵਰ ਦੀ ਨੋਕ ‘ਤੇ ਤਿੰਨ ਨੂੰ ਕੀਤਾ ਜਖਮੀ

PPN0302201607

ਸੰਦੌੜ, 2 ਫਰਵਰੀ (ਹਰਮਿੰਦਰ ਸਿੰਘ ਭੱਟ) – ਲੰਘੀ ਦੇਰ ਰਾਤ ਸਾਢੇ 8 ਵਜੇ ਦੇ ਕਰੀਬ ਸਥਾਨਕ ਮਾਨਾਂ ਰੋਡ ਰੇਲਵੇ ਫਾਟਕਾਂ ਨੇੜੇ ਕਰੀਬ ਅੱਧੀ ਦਰਜਣ ਵਿਆਕਤੀਆਂ ਨੇ ਰਿਵਾਲਵਰ ਅਤੇ ਹੋਰ ਹਥਿਆਰਾਂ ਨਾਲ ਹਮਲਾ ਕਰਕੇ ਪ੍ਰਸਿੱਧ ਭੱਠਾ ਉਦਯੋਗਪਤੀ ਹਾਜੀ ਮੁਹੰਮਦ ਫਕੀਰੀਆ ਅਤੇ ਉਸਦੇ ਪੁੱਤਰ ਮੁਹੰਮਦ ਜਮੀਲ ਸਮੇਤ ਤਿੰਨ ਵਿਆਕਤੀਆਂ ਨੂੰ ਜ਼ਖਮੀ ਕਰ ਦਿੱਤਾ। ਜਿੰਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਘਟਨਾਂ-ਸਥਾਨ ‘ਤੇ ਇਕੱਤਰ ਲੋਕਾਂ ਅਤੇ ਜ਼ੇਰੇ ਇਲਾਜ਼ ਹਾਜੀ ਫਕੀਰੀਆ ਦੇ ਦੱਸਣ ਅਨੁਸਾਰ ਉਹ ਲੰਘੀ ਰਾਤ ਨਾਲ ਲਗਦੀ ਮਸਜਿਦ ਵਿਚ ਈਸ਼ਾ ਦੀ ਨਮਾਜ਼ ਪੜ੍ਹਣ ਉਪਰੰਤ ਬਾਹਰ ਚਾਹ ਦੀ ਦੁਕਾਨ ‘ਤੇ ਹੋਰਨਾਂ ਲੋਕਾਂ ਨਾਲ ਬੈਠਾ ਸੀ ਕਿ ਅਚਾਨਕ ਮੁਹੰਮਦ ਅਨਵਰ ਉਰਫ ਅੰਬ ਜਿਸ ਨੇ ਕਥਿਤ ਸ਼ਰਾਬ ਪੀਤੀ ਹੋਈ ਸੀ ਨੇ ਉਥੇ ਆ ਕੇ ਰਿਵਾਲਵਰ ਦੀ ਨੋਕ ‘ਤੇ ਉਸ (ਹਾਜੀ ਫਕੀਰੀਆਂ) ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਹਮਲਾਵਰ ਵੱਲੋਂ ਹਾਜ਼ੀ ਫਕੀਰੀਆਂ ਵੱਲ ਤਾਨੀ ਰਿਵਾਲਵਰ ਨੂੰ ਦੇਖ ਕੇ ਆਲੇ-ਦੁਆਲੇ ਬੈਠੇ ਲੋਕ ਵੀ ਡਰ ਗਏ। ਇਸ ਦੌਰਾਨ ਹੀ ਹਮਲਾਵਰ ਅਨਵਰ ਉਰਫ ਅੰਬ ਦੇ ਹਥਿਆਰਾਂ ਨਾਲ ਲੈਸ 5-6 ਸਾਥੀ ਜੋ ਅਨਵਰ ਦੇ ਰਿਸ਼ਤੇ ‘ਚ ਭਰਾ ਦੱਸੇ ਜਾਂਦੇ ਹਨ ਨੇ ਵੀ ਮੌਕੇ ‘ਤੇ ਪੁੱਜ ਕੇ ਆਪਣੇ ਭਰਾ ਦਾ ਸਾਥ ਦਿੰਦਿਆਂ ਹਾਜੀ ਫਕੀਰੀਆ ਉਪੱਰ ਕਥਿਤ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਹਾਜੀ ਫਕੀਰੀਆ ਤੇ ਉਸਦਾ ਪੁੱਤਰ ਮੁਹੰਮਦ ਜ਼ਮੀਲ ਜਿਥੇ ਗੰਭੀਰ ਜਖਮੀ ਹੋ ਗਏ ਉਥੇ ਹਾਜੀ ਫਕੀਰੀਆ ਦਾ ਬਚਾਓ ਕਰਦੇ ਹੋਏ ਮੁਹੱਲਾ ਵਾਸੀ ਮੁਹੰਮਦ ਯਾਸੀਨ ਵੀ ਸਿਰ ‘ਚ ਸੱਟ ਲੱਗਣ ਕਾਰਨ ਜਖਮੀ ਹੋ ਗਏ। ਹਮਲੇ ਦਾ ਪਤਾ ਲੱਗਦਿਆਂ ਹੀ ਹਾਜੀ ਫਕੀਰੀਆ ਦੇ ਵੱਡੇ ਪੁੱਤਰ ਮਹਿਮੂਦ ਅੱਖਤਰ ਨੇ ਤੁਰੰਤ ਮੌਕੇ ‘ਤੇ ਪੁੱਜ ਕੇ ਹਮਲਾਵਰ ਅਨਵਰ ਉਰਫ ਅੰਬ ਪਾਸੋਂ ਰਿਵਾਲਵਰ ਖੋਹ ਲਿਆ ਅਤੇ ਤੁਰੰਤ ਪੁਲਿਸ ਨੂੰ ਘਟਨਾਂ ਬਾਰੇ ਸੂਚਿਤ ਕੀਤਾ। ਜਦੋਂ ਤੱਕ ਪੁਲਿਸ ਮੌਕੇ ‘ਤੇ ਪੁੱਜੀ ਉਦੋਂ ਤੱਕ ਸਾਰੇ ਹਮਲਾਵਰ ਮੌਕੇ ‘ਤੋਂ ਜਾ ਚੁੱਕੇ ਸਨ। ਸੂਚਨਾਂ ਮਿਲਦਿਆਂ ਹੀ ਡੀ.ਐਸ.ਪੀ. ਮਾਲੇਰਕੋਟਲਾ ਗੁਰਪ੍ਰੀਤ ਸਿੰਘ ਸਿਕੰਦ ਨੇ ਭਾਰੀ ਪੁਲਿਸ ਫੋਰਸ ਸਮੇਤ ਸਿਵਲ ਹਸਪਤਾਲ ਪੁੱਜ ਕੇ ਪੂਰੇ ਮਾਮਲੇ ਦੀ ਜਾਣਕਾਰੀ ਪ੍ਰਾਪਤ ਕੀਤੀ। ਦੇਰ ਰਾਤ 12 ਵਜੇ ਦੇ ਕਰੀਬ ਥਾਣਾ ਸਿਟੀ-2 ਦੇ ਐਸ.ਐਚ.ਓ. ਕੁਲਦੀਪ ਸਿੰਘ ਨੇ ਘਟਨਾਂ ਸਥਾਨ ‘ਤੇ ਪੁੱਜ ਕੇ ਜਿਥੇ ਮਾਮਲੇ ਦੀ ਜਾਣਕਾਰੀ ਲੈਂਦਿਆਂ ਘਟਨਾਂ-ਸਥਾਨ ਦਾ ਜਾਇਜਾ ਲਿਆ ਉਥੇ ਹਮਲਾਵਰ ਪਾਸੋਂ ਖੋਹਿਆ ਰਿਵਾਲਵਰ ਪੁਲਿਸ ਨੇ ਆਪਣੇ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਅਰੰਭ ਕਰ ਦਿੱਤੀ ਹੈ। ਓਧਰ ਹਮਲਾਵਰ ਧਿਰ ਦੇ ਮੁਹੰਮਦ ਅਨਵਰ ਉਰਫ ਅੰਬ ਵੀ ਜਖਮੀ ਹੋਣ ਕਾਰਨ ਸਿਵਲ ਹਸਪਤਾਲ ਵਿਖੇ ਹੀ ਜ਼ੇਰੇ ਇਲਾਜ਼ ਹਨ। ਖਬਰ ਲਿਖੇ ਜਾਣ ਤੱਕ ਪੁਲਿਸ ਮਾਮਲਾ ਦਰਜ ਕਰਨ ਸਬੰਧੀ ਕਾਗਜ਼ੀ ਕਾਰਵਾਈ ਕਰਨ ‘ਚ ਰੁੱਝੀ ਹੋਈ ਸੀ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply