Saturday, October 10, 2026

ਟਰੈਕਟਰ ਡਰਾਇਵਰ ਚਾਇਨਾ ਡੋਰ ਦੀ ਪੇਟੀ ਸਮੇਤ ਕਾਬੂ

PPN0402201605

ਬਠਿੰਡਾ, 4 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਮਾਜ ਸੇਵੀ ਸੰਸਥਾਵਾਂ ਵਲੋਂ ਆਪਣੇ ਆਪਣੇ ਨਿੱਜੀ ਸਧਾਨਾਂ ਨਾਲ ਚਾਇਨਾ ਡੋਰ ਜੋ ਕਿ ਮੌਤ ਦੇ ਨਾਮ ਨਾਲ ਜਾਣ ਜਾਂਦੀ ਹੈ। ਇਸ ਲੜੀ ਤਹਿਤ ਨੌਜਵਾਨ ਵੈਲਫੇਅਰ ਸੁਸਾਇਟੀ ਵਲੌੀ ਇਕ ਵਿਅਕਤੀ ਵਲੋਂ ਟ੍ਰਰੈਕਟਰ ‘ਤੇ ਚਾਇਨਾ ਡੋਰ ਦੀ ਪੇਟੀ ਲੈ ਜਾਂਦੇ ਹੋਏ ਮੌਕੇ ‘ਤੇ ਪਕੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ। ਜਾਣਕਾਰੀ ਅਨੁਸਾਰ ਇਹ ਚਾਇਨਾ ਡੋਰ ਦੀ ਪੇਟੀ ਗੋਨਿਆਣਾ ਮੰਡੀ ਲਿਜਾਈ ਜਾ ਰਹੀ ਸੀ ਲੇਕਿਨ ਟਰੈਕਟਰ ਡਰਾਇਵਰ ਨੇ ਕਿਸ ਦੁਕਾਨ ‘ਤੇ ਉਤਾਰੀ ਜਾਣੀ ਸੀ ਬਾਰੇ ਅਣਗਿਆਨਤਾ ਪ੍ਰਗਟ ਕੀਤੀ। ਇਸ ਬਾਰੇ ਥਾਣਾ ਕੋਤਵਾਲੀ ਇੰਚਾਰਜ ਸੰਜੀਵ ਮਿੱਤਲ ਟਰੈਕਟਰ, ਚਾਇਨਾ ਡੋਰ ਦੀ ਪੇਟੀ ਸਮੇਤ ਡਰਾਇਵਰ ਨੂੰ ਕੋਤਵਾਲੀ ਪੁੱਛਤਿੱਛ ਲਈ ਲੈ ਗਏ ਹਨ।ਸਮਾਜ ਸੇਵੀ ਆਗੂ ਸੋਨੂੰ ਮਹੇਸ਼ਰੀ ਨੇ ਕਿਹਾ ਕਿ ਬਸੰਤ ਪੰਚਮੀ ਤੱਕ ਇਸ ਮੌਤ ਦੀ ਡੋਰ ਨੂੰ ਰੋਕਣ ਲਈ ਆਪਣੇ ਵਰਕਰਾਂ ਨੂੰ ਗੁਪਤ ਸੂਚਨਾ ਲਈ ਤੈਨਾਤ ਕੀਤਾ ਗਿਆ ਹੈ।ਇਹ ਚਾਇਨਾ ਡੋਰ ਦੀ ਪੇਟੀ ਵੀ ਗੁਪਤ ਸੂਚਨਾ ਦੇ ਆਧਾਰ ‘ਤੇ ਹੀ ਪਕੜੀ ਗਈ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply