Tuesday, August 11, 2026

ਪੰਜਾਬੀ ਅਧਿਐਨ ਸਕੂਲ ਵੱਲੋਂ ਪਰਵਾਸੀ ਪੰਜਾਬੀ ਕਵਿਤਰੀ ਖੋਜ-ਵਿਦਿਆਥੀਆਂ ਦੇ ਰੂ-ਬ-ਰੂ

ਅੰਮ੍ਰਿਤਸਰ, 4 ਫਰਵਰੀ (ਸੁਖਬੀਰ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਪਰਵਾਸੀ ਪੰਜਾਬੀ ਕਵਿਤਰੀ ਅਤੇ ਇਸ ਵਿਭਾਗ ਦੀ ਪੁਰਾਣੀ ਵਿਦਿਆਰਥਣ ਸ੍ਰੀਮਤੀ ਸੁਰਜੀਤ ਕੌਰ ਨੂੰ ਖੋਜ-ਵਿਦਿਆਥੀਆਂ ਦੇ ਰੂ-ਬ-ਰੂ ਕਰਵਾਇਆ ਗਿਆ। ਇਸ ਸਮੇਂ ਸੁਰਜੀਤ ਕੌਰ ਨੇ ਆਪਣੇ ਜੀਵਨ ਦੇ ਵਿਭਿੰਨ ਪੜਾਵਾਂ, ਕਾਵਿ-ਸਿਰਜਣ ਪ੍ਰੀਕ੍ਰਿਆ ਅਤੇ ਪਰਵਾਸੀ ਅਨੁਭਵ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਅਤੇ ਆਪਣੀਆਂ ਚੋਣਵੀਆਂ ਕਵਿਤਾਵਾਂ ਰਾਹੀਂ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ।
ਕਵਿਤਰੀ ਸੁਰਜੀਤ ਕੌਰ ਨੇ ਇਸ ਗੱਲ ਦਾ ਇਜ਼ਹਾਰ ਕੀਤਾ ਕਿ ਉਸਨੇ ਵਿਸ਼ਵ ਦੇ ਵੱਖ-ਵੱਖ ਮੁਲਕਾਂ ਵਿਚ ਰਹਿੰਦਿਆਂ ਹੋਇਆਂ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਵਿਕਸਤ ਅਤੇ ਪ੍ਰਫ਼ੁਲਤ ਕਰਨ ਵਿਚ ਲਗਾਤਾਰ ਯੋਗਦਾਨ ਪਾਇਆ ਹੈ। ਉਸਨੇ ਆਪਣੀਆਂ ਪੁਸਤਕਾਂ ਵਿਭਾਗ ਨੂੰ ਭੇਂਟ ਕੀਤੀਆਂ। ਪ੍ਰੋਫ਼ੈਸਰ ਤੇ ਮੁਖੀ ਡਾ. ਗੁਰਮੀਤ ਸਿੰਘ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਇਸ ਸਮੇਂ ਵਿਭਾਗ ਦੇ ਹੋਰ ਅਧਿਆਪਕ ਡਾ. ਸੁਖਦੇਵ ਸਿੰਘ ਖਾਹਰਾ, ਡਾ. ਹਰਿਭਜਨ ਸਿੰਘ ਭਾਟੀਆ, ਡਾ. ਸੋਹਿੰਦਰ ਬੀਰ, ਡਾ. ਕਵਲਜੀਤ ਜੱਸਲ, ਡਾ. ਹਰਜੀਤ ਕੌਰ, ਡਾ. ਰਮਿੰਦਰ ਕੌਰ, ਡਾ. ਦਰਿਆ, ਡਾ. ਮਨਜਿੰਦਰ ਸਿੰਘ, ਡਾ. ਬਲਜੀਤ ਰਿਆੜ, ਡਾ. ਸਿਧਾਰਥ ਅਤੇ ਖੋਜ-ਵਿਦਿਆਰਥੀ ਵੀ ਹਾਜ਼ਿਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply