
ਬਟਾਲਾ, 5 ਫਰਵਰੀ (ਨਰਿੰਦਰ ਸਿੰਘ ਬਰਨਾਲ)- ਅੰਗਰੇਜੀ ਵਿਸ਼ੇ ਵਿਚ ਵਿਦਿਆਰਥੀਆਂ ਦੀ ਰੌਚਿਕਤਾ ਵਧਾਉਣ ਤੇ ਪ੍ਰਫੁਲਿਤ ਕਰਨ ਦੇ ਮਕਸਦ ਨਾਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੁੱਪਸੜੀ ਵਿਖੇ ਵਿਦਿਆਰਥੀਆਂ ਵਿੱਚ ਆਪਸੀ ਮੁਕਾਬਲੇ ਕਰਵਾਏ ਗਏ। ਲੈਕਚਰਾਰ ਅੰਗਰੇਜੀ ਸ੍ਰੀ ਮਤੀ ਸਤਿੰਦਰ ਕੌਰ ਕਾਹਲੋ ਵੱਲੋ ਕਰਵਾਏ ਗਏ ਮੁਕਾਬਲਿਆਂ ਦੌਰਾਨ ਅੰਗਰੇਜੀ ਵਿਸੇ ਅਤੇ ਆਮ ਜਾਣ ਕਾਰੀ ਦੇ ਪ੍ਰਸ਼ਨ ਪਾਏ ਗਏ।ਗਿਆਰਵੀਂ ਤੇ ਬਾਰਵੀਂ ਜਮਾਤੇ ਲੇਖ ਰਚਨਾ ਵੀ ਕਰਵਾਏ ਗਏ।ਦਸਵੀ ਜਮਾਤ ਦੇ ਪੇਪਰ ਰੀਡਿੰਗ ਮੁਕਾਬਲੇ ਵੀ ਪ੍ਰਭਾਂਵਸ਼ਾਲੀ ਤਰੀਕੇ ਨਾਲ ਕਰਵਾਓੁਦਿਆ ਵਿਦਿਆਰਥੀਆਂ ਦੀ ਜਾਣਕਾਰੀ ਵਿਚ ਵਾਧਾ ਕੀਤਾ ਗਿਆ। ਇਹਨਾ ਮੁਕਾਬਲਿਆਂ ਵਿਚ ਸਪੈਲਿੰਗ ਮੁਕਾਬਲੇ ਵੀ ਰੌਚਕ ਰਹੇ, ਵਾਈਸ ਪ੍ਰਿੰਸੀਪਲ ਸ੍ਰੀ ਸੁਖਵੰਤ ਦੀ ਨਿਗਰਾਨੀ ਵਿਚ ਹੋਏ ਮੁਕਾਬਲਿਆਂ ਵਿੱਚ ਸਮੁਚੇ ਸਟਾਫ ਦੀ ਭਾਂਗੀ ਦਾਰੀ ਰਹੀ।ਸਪੈਲਿੰਗ ਮੁਕਾਬਲੇ ਵਿਚ ਜਗਰੂਪ ਕੌਰ, ਰਜਨੀਸ ਕੌਰ, ਕੁਲਦੀਪ ਕੌਰ ਅਤੇ ਨਰਿੰਦਰ ਕੌਰ ਨੇ ਜੱਜ ਦੀ ਭੂਮਿਕਾ ਨਿਭਾਈ। ਮੁਕਾਬਲਿਆ ਵਿਚ ਮੁਸਕਾਨ,ਹਰਜੀਤ ਕੌਰ,ਹਿੰਮਤ ਜੀ ਤ ਸਿੰਘ ਪਹਿਲੇ, ਸੋਨੀਆ, ਮਨਦੀਪ ਕੌਰ, ਸਤਨਾਮ ਸਿੰਘ ਦੂਸਰੇ ਸਥਾਂਨ ਤੇ ਰਹੇ। ਪ੍ਰਿੰਸੀਪਲ ਸੁਖਵੰਤ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਜਿੰਦਗੀ ਵਿਚ ਮਿਹਨਤ ਕਰਕੇ ਕਾਮਯਾਬ ਹੋਣ ਵਾਸਤੇ ਪ੍ਰੇਰਿਆਂ ਤੇ ਇਨਾਮ ਤਕਸੀਮ ਕੀਤੇ।
Punjab Post Daily Online Newspaper & Print Media