
ਬਠਿੰਡਾ, 5 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ‘ਪੌਣ ਪਾਣੀ ਭੂਮੀ ਤੇ ਰੁੱਖ ਆਉ ਬਚਾਈਏ ਔਰਤ ਤੇ ਕੁੱਖ ਅਤੇ ‘ਇੱਕੋ ਸੁਪਨਾ ਇੱਕੋ ਆਸ ਹਰ ਗਰੀਬ ਦਾ ਹੋਵੇ ਵਿਕਾਸ’ ਮੁਹਿੰਮ ਤਹਿਤ ਕੰਮ ਕਰ ਰਹੀ ਸਮਾਜ ਸੇਵੀ ਸੰਸਥਾ ਆਸਰਾ ਚੈਰੀਟੇਬਲ ਫਾਊਡੇਸ਼ਨ ਰਜਿ ਵੱਲੋ ਪੰਜਾਬ ਭਰ ਵਿਚ ਨੌਜਵਾਨ ਵਰਗ ਨੂੰ ਨਸ਼ਿਆ ਦੇ ਵਧਦੇ ਰੁਝਾਨ, ਭਰੂਣ ਹੱਤਿਆ, ਦਹੇਜ ਪ੍ਰਥਾ, ਪ੍ਰਦੂਸਿਤ ਵਾਤਾਵਰਨ ਆਦਿ ਸਮਾਜਿਕ ਕੁਰੀਤੀਆਂ ਖਿਲਾਫ ਲਾਮਬੰਦ ਤੇ ਜਾਗਰੂਕ ਕਰਨ ਲਈ ਵਿੱਢੀ ‘ਪ੍ਰਣ ਪੱਤਰ’ ਮੁਹਿੰਮ ਸਬੰਧੀ ਸਥਾਨਕ ਬਰਨਾਲਾ ਰੋਡ ਤੇ ਸਥਿਤ ਇੱਕ ਦਫਤਰ ਵਿਖੇ ਵਿਸ਼ੇਸ਼ ਮੀਟਿੰਗ ਕਰਦਿਆਂ ਜਾਣਕਾਰੀ ਦਿੱਤੀ। ਸੰਸਥਾ ਚੇਅਰਮੈਨ ਭਲਾਈਆਣਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਪੰਜਾਬ ਭਰ ਦੇ ਵੱਖ ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਸੈਮੀਨਾਰ ਅਤੇ ਚੇਤਨਾ ਮਾਰਚ ਕਰਕੇ ਜਿੱਥੇ 1 ਲੱਖ ਪ੍ਰਣ ਪੱਤਰ ਭਰਨ ਦਾ ਟੀਚਾ ਮਿਥਿਆ ਗਿਆ ਹੈ, ਉੱਥੇ 1 ਲੱਖ ‘ਵਿਚਾਰ ਪੱਤਰ’ ਵੀ ਭਰਵਾਏ ਜਾਣਗੇ, ਜਿਸ ਵਿਚ ਪੰਜਾਬ ਭਰ ਦੇ ਨੌਜਵਾਨ ਸਮਾਜਿਕ ਕੁਰੀਤੀਆਂ ਦੇ ਖਾਤਮੇ, ਸਮਾਜ ਸੇਵੀ ਸੰਸਥਾਵਾਂ ਦੇ ਕੀ ਕੀ ਯੋਗਦਾਨ ਤੇ ਕੰਮ ਹੋਣ, ਸਮਾਜਿਕ ਬੁਰਾਈਆਂ ਦੇ ਖਾਤਮੇ ਦੇ ਕੀ ਕੀ ਹੱਲ ਹਨ ਅਤੇ ਪੰਜਾਬ ਸਰਕਾਰ ਦਾ ਕੀ ਰੋਲ ਹੋਵੇ ਆਦਿ ਬਾਰੇ ਵਿਚਾਰ ਪੇਸ਼ ਕੀਤੇ ਜਾ ਸਕਣਗੇ। ਉਨ੍ਹਾਂ ਸੰਸਥਾ ਵੱਲੋ ਵਟਸਅੱਪ ਨੰਬਰ 98723 73063 ਲਾਂਚ ਕੀਤਾ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਪਣਾ ਸਾਰਾ ਪਤਾ ਇਸ ਨੰਬਰ ਤੇ ਸੰਦੇਸ਼ ਭੇਜਿਆ ਜਾਵੇ, ਜਿਸ ਜਰੀਏ ਸਮੇਂ ਸਮੇਂ ਸਿਰ ਜਾਗਰੂਕਤਾ ਪੋਸਟਾਂ ਪਾਈਆਂ ਜਾਣਗੀਆਂ। ਇਸ ਮੌਕੇ ਮਲਕੀਤ ਸਿੰਘ ਐਮ ਸੀ, ਰਾਮ ਸਿੰਘ ਵਿਰਕ, ਰਿੰਪਲ ਪੱਕਾ, ਜਗਦੇਵ ਮਾਨ ਚੱਕ ਗਿਲਜੇਵਾਲਾ, ਸੁਖਬੀਰ ਸਿੰਘ ਬਰਾੜ, ਸੁਰਿੰਦਰ ਕੁਮਾਰ, ਰਾਜਿੰਦਰ ਢਿੱਲੋ, ਜਸਪਾਲ ਸਿੰਘ ਰੁਖਾਲਾ ਵਿਸ਼ੇਸ਼ ਤੌਰ ਤੇ ਹਾਜਰ ਸਨ।
Punjab Post Daily Online Newspaper & Print Media