ਸੰਦੌੜ, 5 ਜਨਵਰੀ (ਹਰਮਿੰਦਰ ਸਿੰਘ)- ਸੰਦੌੜ ਨੇੜਲੇ ਪਿੰਡ ਧਲੇਰ ਕਲਾਂ ਗੁਰਦੁਆਰਾ ਬਾਬਾ ਸਿੱਧ ਸਾਹਿਬ ਜੀ ਦੀ ਮੁੜ ਸੇਵਾ ਸ਼ੁਰੂ ਕਰਨ ਲਈ ਪਿੰਡ ਵਾਸੀਆਂ ਵੱਲੋਂ ਜਦੋਜਹਿਦ ਕੀਤੀ ਜਾ ਰਹੀ ਹੈ ਉਕਤ ਧਾਰਮਿਕ ਮਸਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਜੀਤ ਸਿੰਘ ਧਲੇਰ ਕਲਾਂ ਅਤੇ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਪਿੰਡ ਦੇ ਕੁੱਝ ਵਿਅਕਤੀ ਤਰਲੋਚਨ ਸਿੰਘ, ਮੱਖਣ ਸਿੰਘ, ਹਰੀ ਸਿੰਘ ਗੱਗੀ ਸਿੰਘ ਨੇ ਇੱਕ ਗੁਰਮਤਿ ਸਮਾਗਮ ਤੋਂ ਬਾਅਦ ਆਪਣੇ ਸਿਆਸੀ ਦਬਕੇ ਹੇਠ ਧੱਕੇਸ਼ਾਹੀ ਕੀਤੀ ਗਈ ਅਤੇ ਗੁਰੂ ਸਾਹਿਬ ਜੀ ਸਮੇਤ ਧਾਰਮਿਕ ਭਾਵਨਾਵਾਂ ਨਾਲ ਜੁੜੀਆਂ ਵਸਤੂਆਂ ਦੀ ਬੇਅਦਬੀ ਕੀਤੀ ਗਈ ਅਤੇ ਇਸ ਹੋ ਰਹੀ ਘਟਨਾ ਨੂੰ ਰੋਕਣ ਲਈ ਜਦੋਂ ਕੋਸ਼ਿਸ ਕੀਤੀ ਗਈ ਤਾਂ ਉਨਾਂ ਵਲੋਂ ਬੁਜਰਗ ਸੇਵਾਦਾਰਾਂ ਦੀ ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ।ਉਪਰੰਤ ਉਹ ਗੁਰੂ ਘਰ ਦਾ ਸਾਰਾ ਸਾਮਾਨ ਵੀ ਜਬਰਨ ਲੈ ਗਏ। ਉਨਾਂ ਕਿਹਾ ਕਿ ਇਸ ਅਸਥਾਨ ਨਾਲ ਲੋਕਾਂ ਦੀ ਸਰਧਾ ਭਾਵਨਾਵਾਂ ਨਾਲ ਪ੍ਰੀਤ ਜੁੜੀ ਹੋਈ ਹੈ ਇਸ ਅਸਥਾਨ ਤੇ ਹਰੇਕ ਸਾਲ ਦੀਵਾਨ ਸਜਾਏ ਜਾਂਦੇ ਸਨ।ਜਿਸ ਨੂੰ ਸਰਵਨ ਕਰ ਕੇ ਸੰਗਤ ਗੁਰੂ ਸਿਖੀ ਜੀਵਨ ਜਿਉਣ ਲਈ ਪ੍ਰੇਰਿਤ ਹੁੰਦਾ ਸੀ ਅਤੇ ਸਵੇਰੇ ਸ਼ਾਮ ਗੁਰਬਾਣੀ ਦਾ ਕੀਰਤਨ ਕੀਤਾ ਜਾਂਦਾ ਰਿਹਾ ਸੀ।ਉਨਾਂ ਕਿਹਾ ਕਿ ਸਾਡੇ ਵਲੋਂ ਗੁਰੂ ਘਰ ਵਿਖੇ ਮੁੜ ਗੁਰੂ ਸਾਹਿਬ ਪ੍ਰਕਾਸ ਕਰਵਾਉਣ ਅਤੇ ਹੋਰ ਕੋਈ ਵੀ ਸਮਾਗਮ ਉਲੀਕਣ ਨੂੰ ਜਬਰਨ ਰੋਕਣ ਅਤੇ ਧਮਕਿਆ ਜਾ ਰਿਹਾ ਹੈ। ਇਸ ਕਰ ਕੇ ਸਾਡੇ ਵੱਲੋਂ ਕਾਨੂੰਨਨ ਅਤੇ ਅਦਾਲਤੀ ਨਿਯਮਾਂ ਅਨੁਸਾਰ ਵੀ ਯਤਨ ਕੀਤਾ ਗਿਆ, ਪਰ ਪੰਜਾਬ ਦੀ ਪਾਵਨ ਧਰਤੀ ਤੇ ਗੁਰੂ ਸਾਹਿਬ ਜੀ ਅਤੇ ਗੁਰ ਘਰਾਂ ਦੀ ਹੋ ਰਹੀਆਂ ਬੇਕਦਰੀਆਂ ਨੂੰ ਰੋਕਣ ਲਈ ਸਰਕਾਰ ਦੇ ਅਦਾਲਤੀ ਨਿਯਮਾਂ ਅਤੇ ਕਾਨੰਨ ਦੇ ਰਾਖੇ ਅਸਫਲ ਹੋ ਕੇ ਸਿਆਸਤ ਦੀ ਭੇਟ ਚੜ੍ਹ ਚੁੱਕੇ ਹਨ।ਜਿਸ ਨਾਲ ਇਨਾਂ ਸਰਾਰਤੀ ਅਨਸਰਾਂ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਿਚ ਹੋਰ ਹਲਾਸ਼ੇਰੀ ਮਿਲ ਰਹੀ ਹੈ।ਇਸ ਮੌਕੇ ਉਨਾਂ ਨਾਲ ਬਚਿਤਰ ਸਿੰਘ, ਜਰਨੈਲ ਸਿੰਘ, ਸਿਕੰਦਰ ਸਿੰਘ, ਧਰਮ ਸਿੰਘ ਤੋ ਇਲਾਵਾ ਪਿੰਡ ਦੇ ਮਹੁਤਬਰ ਆਗੂ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media