Saturday, March 7, 2026

ਸੜਕ ਹਾਦਸੇ ਵਿੱਚ ਮਾਪਿਆਂ ਦੇ ਇਕਲੋਤੇ ਪੁੱਤਰ ਦੀ ਮੌਤ

PPN0602201601ਕਾਹਨੂੰਵਾਨ, 6 ਫਰਵਰੀ (ਨਰਿੰਦਰ ਸਿੰਘ ਬਰਨਾਲ)- ਬੀਤੀ ਰਾਤ ਨੇੜੇ ਪਿੰਡ ਭੱਟੀਆਂ ਦੇ ਇੱਕ ਨੌਜਵਾਨ ਦੀ ਸੜਕ ਹਾਦਸੇ ਵਿੱਚ ਪਿੰਡ ਕੂਟ ਨੇੜੇ ਇੱਕ ਸੜਕ ਹਾਦਸੇ ਵਿੱਚ ਮੌਤ ਹੋਣ ਦਾ ਸਮਾਂਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਰਾਹੋਲ ਸਲਾਰੀਆ ਪੁੱਤਰ ਸਵ. ਤਰਸੇਮ ਲਾਲ ਸਲਾਰੀਆ ਵਾਸੀ ਭੱਟੀਆਂ ਮਾਪਿਆਂ ਦਾ ਇਕਲੋਤਾ ਪੁੱਤਰ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਰਣਦੀਪ ਸਿੰਘ ਮਾਨੀ ਅਤੇ ਸਾਬਕਾ ਸਰਪੰਚ ਲਖਵਿੰਦਰ ਜੀਤ ਸਿੰਘ ਭੱਟੀਆਂ ਨੇ ਦੱਸਿਆ ਕਿ ਮ੍ਰਿਤਕ ਰਹੋਲ ਕੱਲ ਏਬੀ ਰੇਜੋਰਟ ਨੈਨਕੇਟੋ ਵਿਖੇ ਇੱਕ ਵਿਆਹ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਗਿਆ ਸੀ ਅਤੇ ਬੀਤੀ ਸ਼ਾਮ ਉਹ ਤੁਗਲਵਾਲ ਤੋਂ ਜਦੋਂ ਵਾਪਿਸ ਘਰ ਭੱਟੀਆਂ ਪਰਤ ਰਿਹਾ ਸੀ ਤਾਂ ਪਿੰਡ ਕੂਟ ਨੇੜੇ ਉਸ ਦੇ ਮੋਟਰਸਾਈਕਲ ਪੀਬੀ 06 ਈ 5906 ਸੜਕ ਹਾਦਸਾ ਗਰਸਤ ਹੋ ਗਿਆ ਜਿਸ ਦੌਰਾਨ ਰਹੁਲ ਦੇ ਸਿਰ ਵਿੱਚ ਗੰਭੀਰ ਸੱਟ ਵੱਜੀ ਪਿੰਡ ਵਾਸੀਆਂ ਅਨੁਸਾਰ ਜੇਕਰ ਰਹੁਲ ਨੂੰ ਸਮੇਂਸਿਰ ਮੁਢਲੀ ਸਹਾਇਤਾ ਮਿਲ ਜਾਂਦੀ ਤਾਂ ਉਸ ਦੀ ਜਾਨ ਬੱਚ ਸਕਦੀ ਸੀ। ਪਰ ਰਾਤ ਦਾ ਹਨੇਰਾ ਹੋਣ ਕਾਰਨ ਕਿਸੇ ਨੇ ਵੀ ਉਸ ਨੂੰ ਜਖਮੀ ਹਾਲਤ ਵਿੱਚ ਨਹੀਂ ਦੇਖਿਆ। ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਚੌਕੀ ਤੁਗਲਵਾਲ ਦੇ ਇਨਚਾਰਜ ਥਾਣੇਦਾਰ ਸਰਵਣ ਸਿੰਘ ਵੱਲੋਂ ਮੌਕੇ ਤੋਂ ਉਸ ਦੀ ਲਾਸ ਕਬਜੇ ਵਿੱਚ ਲੈ ਕੇ 174 ਦੀ ਕਾਰਵਾਈ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ। ਗੌਰਤਲਬ ਹੈ ਕਿ ਇਸ ਨੌਜਵਾਨ ਦੇ ਪਿਤਾ ਦੀ ਵੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਹੁਣ ਰਹੁਲ ਦੇ ਪਰਿਵਾਰ ਵਿੱਚ ਉਸ ਦੀ ਮਾਂ ਇਕੱਲੀ ਰਹਿਣ ਕਰਕੇ ਅਤੇ ਨੌਜਵਾਨ ਦੀ ਮੌਤ ਦੇ ਕਾਰਨ ਪਿੰਡ ਭੱਟੀਆਂ ਅਤੇ ਇਲਾਲੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply