ਬਠਿੰਡਾ, 6 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ‘ਪੰਜਾਬ ਬਚਾਓ ਬੇਈਮਾਨ ਭਜਾਓ’ ”ਪੰਜਾਬ ਜੋੜੋ ਮੁਹਿੰਮ ਅਤੇ ਮਾਘੀ ਮੇਲੇ ਤੇ ਕੀਤੀ ਸਿਆਸੀ ਕਾਨਫਰੰਸ ਦੀ ਅਪਾਰ ਸਫਲਤਾ ਨੂੰ ਆਮ ਆਦਮੀ ਪਾਰਟੀ ਮਿਸ਼ਨ 2017 ਲਈ ਲਗਾਤਾਰ ਯਤਨਸੀਲ ਹੁੰਦਿਆਂ ਪੰਜਾਬ ਭਰ ਵਿੱਚ ਵੋਟਰਾਂ ਨਾਲ ਸਿੱਧਾ ਰਾਵਤਾ ਕਾਇਮ ਕਰਨ ਲਈ ਕਲ ਤੋਂ ਪਰਿਵਾਰ ਜੋੜੋ ਮੁਹਿੰਮ ਚਲਾਉਣ ਜਾ ਰਹੀ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜੋਨਲ ਇੰਚਾਰਜ ਨਰਿੰਦਰਪਾਲ ਭਗਤਾ ਅਤੇ ਕੇਦਰੀ ਅਬਜਰਬਰ ਰੋਮੀ ਭਾਟੀ ਨੇ ਵਲੰਟੀਅਰਜ਼ ਦੀ ਇੱਕ ਭਰਵੀਂ ਮੀਟਿੰਗ ਵਿੱਚ ਕੀਤਾ। ਵਲੰਟੀਅਰਜ਼ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂਆਂ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਪੰਜਾਬ ਦੇ ਘਰ-ਘਰ ਵਿੱਚ ਪਹੁੰਚ ਕਰਨਗੇ ਅਤੇ ਹਰ ਇੱਕ ਵੋਟਰ ਨੂੰ ਮਿਲਕੇ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣਗੇ। ਇਸ ਮੌਕੇ ਪਾਰਟੀ ਵੱਲੋਂ ਤਿਆਰ ਕੀਤੇ ਇੱਕ ਖਾਸ ਲਿਟਰੇਚਰ ਨੂੰ ਵੀ ਹਰੇਕ ਵੋਟਰ ਨੂੰ ਦਿੱਤਾ ਜਾਵੇਗਾ। ਜੋ ਵੀ ਵੋਟਰ ਪਾਰਟੀ ਨਾਲ ਜੁੜਨਾ ਚਾਹੇਗਾ ਉਸ ਦੇ ਘਰ ਦੇ ਅੱਗੇ ਪਾਰਟੀ ਦਾ ਇੱਕ ਸਟਿੱਕਰ ਲਗਾਇਆ ਜਾਵੇਗਾ। ਰੋਮੀ ਭਾਟੀ ਨੇ ਦੱਸਿਆ ਕਿ ਇੰਨਾਂ ਪੰਦਰਾਂ ਦਿਨਾਂ ਵਿੱਚ ਪੂਰੇ ਪੰਜਾਬ ਵਿੱਚ ਪਾਰਟੀ ਦੁਆਰਾ ਤਿਆਰ ਕੀਤੇ 350 ਬੁਲਾਰਿਆ ਅਤੇ ਵਲੰਟੀਅਰਜ਼ ਦੀਆਂ ਧੀਮਾਂ ਤਕਰੀਬਨ 13 ਲੱਖ ਘਰਾਂ ਵਿੱਚ ਜਾਣਗੀਆਂ। ਬਠਿੰਡਾ ਲੋਕ ਸਭਾ ਵਿੱਚ ਵੀ 24 ਬੁਲਾਰਿਆਂ ਦੀ ਇੱਕ ਟੀਮ ਬਣਾਈ ਗਈ ਹੈ ਜੋ ਕਿ ਆਪਣੀਆਂ ਟੀਮਾਂ ਨਾਲ ”ਪਰਿਵਾਰ ਜੋੜੋ ਮੁਹਿੰਮ ਨੂੰ ਪੂਰੇ ਲੋਕ ਸਭਾ ਹਲਕੇ ਵਿੱਚ ਚਲਾਇਆ ਜਾਵੇਗਾ। ਨਰਿੰਦਰ ਪਾਲ ਭਗਤਾ ਅਤੇ ਰੋਮੀ ਭਾਟੀ ਜੀ ਨੇ ਉਮੀਦ ਪ੍ਰਗਟ ਕੀਤੀ ਕਿ ਇਸ ਮੁਹਿੰਮ ਨਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨਾ ਯਕੀਨੀ ਹੈ। ਪਾਰਟੀ ਲਈ ਪੰਜਾਬ ਬਹੁਤ ਮਹੱਤਵਪੂਰਨ ਹੈ ਇਸ ਲਈ ਪਾਰਟੀ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡੇਗੀ। ਇੰਨਾ ਨੇਤਾਵਾਂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚੋਂ ਨਸ਼ੇ, ਭ੍ਰਿਸ਼ਟਾਚਾਰ ਅਤੇ ਮਾਫੀਆ ਰਾਜ ਖਤਮ ਕਰਨ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਮੁਹਿੰਮ ”ਪਰਿਵਾਰ ਜੋੜੋ ਨਾਲ ਜੁੜਨ। ਇਸ ਸਮੇਂ ਉਨ੍ਹਾਂ ਦੱਸਿਆ ਕਿ ਬੁਢਲਾਡਾ ਵਿਧਾਨ ਸਭਾ ਹਲਕੇ ਤੇ (1) ਗੁਰਲਾਭ ਸਿੰਘ ਮਾਹਲ ਐਡਵੋਕੇਟ ਜੋਨਲ ਇੰਚਾਰਜ ਲੀਗਲ ਸੈਲ, ਰਾਜਵੀਰ ਜੰਗਾ ਯੂਥ ਵਿੰਗ ਪੰਜਾਬ ਦੇ ਜੁਆਇੰਟ ਸੈਕਟਰੀ, ਪਰਮਿੰਦਰ ਕੌਰ, ਮੱਖਣ ਸਿੰਘ,ਮਾਨਸਾ ਵਿਧਾਨ ਸਭਾ ਹਲਕੇ ਤੇ ਅਭੈ ਰਾਮ ਗੁਦਾਰਾ, ਗਗਨਦੀਪ ਕੌਰ ਐਡਵੋਕੇਟ, ਗੁਰਦੀਪ ਸਿੰਘ ਝੁਨੀਰ, ਨਿਰਮਲ ਸਿੰਘ ਫੱਤਾ ਮਾਲੋਕਾ, ਸਰਦੂਲਗੜ੍ਹ ਵਿਧਾਨ ਸਭਾ ਹਲਕੇ ਤੇ ਨਾਜਰ ਸਿੰਘ ਮਾਨਸ਼ਾਹੀਆ, ਅਵਤਾਰ ਸਿੰਘ ਕਲੀਪੁਰ, ਅਮਨਦੀਪ ਸਿੰਘ ਮਾਹਲ,ਮੌੜ ਤੋਂ ਸ਼ਿੰਦਰਪਾਲ ਸਿੰਘ ਐਡਵੋਕੇਟ, ਮੀਤ ਹੇਅਰ, ਹਰਮੀਤ ਕੌਰ ਬਰਾੜ, ਤਲਵੰਡੀ ਸਾਬੋ ਤੋਂ ਅੰਮ੍ਰਿਤਪਾਲ ਕੌਰ, ਰਾਜਪਾਲ ਸਿੰਘ, ਬਠਿੰਡਾ ਦਿਹਾਤੀ:- ਕਰਮਜੀਤ ਜਟਾਣਾ, ਮੇਜਰ ਸਿੰਘ,ਹਰਦੇਵ ਸਿੰਘ, ਗੁਰਦੀਪ ਸਿੰਘ ਤੇ ਨੀਲ ਗਰਗ, ਜੀਵਨ ਸਿੰਘ, ਕਰਨਲ ਗੁਰਦੇਵ ਸਿੰਘ, ਬਠਿੰਡਾ ਸ਼ਹਿਰੀ: ਜਸਵੀਰ ਸਿੰਘ ਅਕਲੀਆ ਅਤੇ ਭੁੱਚੋ ਹਲਕੇ ਤੇ ਸਿਮਰਤ ਕੌਰ ਧਾਲੀਵਾਲ, ਅਮਰਦੀਪ ਰਾਹਨ, ਦੀਪਕ ਬਾਂਸਲ ਖਜਾਨਚੀ ਯੂਥ ਵਿੰਗ ਪੰਜਾਬ ਦੀ ਡਿਊਟੀ ਲਾਈ ਹੈ ਬਤੌਰ ਸਪੀਕਰ ਲਗਾਈ ਗਈ ਹੈ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media