ਬਠਿੰਡਾ, 7 ਫਰਵਰੀ (ਅਵਤਾਰ ਸਿੰਘ ਕੈਂਥ)- ਪੰਜਾਬ ਸਰਕਾਰ ਵਲੋ ਪੇਡੂਂ ਖੇਤਰ ਵਿਚ ਨੌਜਵਾਨਾਂ ਨੂੰ ਜਾਤ ਦੇ ਅਧਾਰ ਤੇ ਵੰਡ ਕੇ ਕਲੱਬ ਗਠਿਤ ਕਰਨ ਦੀ ਕੋਸ਼ਿਸ਼ ਨੂੰ ਸ਼ਾਜਿਸ਼ ਕਰਾਰ ਦਿੰਦਿਆਂ ਸਿਦਕ ਮੈਮੋਰੀਅਲ ,ਰਾਇਟਸ ਅਵੇਅਰਨੈਸ ਐਂਡ ਇਰੈਡੀਕੇਸ਼ਨ ਆਫ ਸ਼ੋਸ਼ਲ ਈਵਲਜ਼ ਫੌਰਮ ਬਠਿੰਡਾ ਦੀ ਹੰਗਾਮੀ ਮੀਟਿੰਗ ਵਿਚ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਮੀਟਿੰਗ ਵਿਚ ਪੰਜਾਬ ਸਰਕਾਰ ਦਾ ਇਹ ਫੈਸਲਾ ਮੰਦਭਾਗਾ,ਭਾਰਤੀ ਸੰਵਿਧਾਨ, ਸਿਖੀ ਸਿਧਾਂਤ ਅਤੇ ਮਾਨਵਤਾ ਦੇ ਉਲਟ ਦੱਸਿਆ ਗਿਆ। ਇਸ ਗੱਲ ਦਾ ਪ੍ਰਗਟਾਵਾ ਉਘੇ ਸਮਾਜਸੇਵੀ, ਭਰੂਣ ਹੱਤਿਆ ਅਤੇ ਭ੍ਰਸ਼ਿਟਾਚਾਰ ਰੋਕਣ ਦੇ ਮੋਹਰੀ ਅਤੇ ਫੌਰਮ ਦੇ ਪ੍ਰਧਾਨ ਸਾਧੂ ਰਾਮ ਕੁਸਲਾ ਵਲੋ ਜਾਰੀ ਪਰੈਸ ਨੋਟ ਵਿਚ ਕੀਤਾ ਗਿਆ। ਕੁਸਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਚਾਲੂ ਮਾਲੀ ਸਾਲ ਦੌਰਾਨ ਜਾਤ ਦੇ ਅਧਾਰ ਤੇ ਹਰੇਕ ਪਿੰਡ ਵਿਚ ਨਵੇ ਯੂਥ ਕਲੱਬ ਬਣਾਏ ਜਾਣ ਦਾ ਫੈਸਲਾ ਮੰਦਭਾਗਾ ਹੈ। ਪੰਜਾਬ ਸਰਕਾਰ ਨੇ ਗਰੀਬ ਵਰਗ ਦੇ ਨੌਜਵਾਨਾਂ ਲਈ ਵੱਖਰਾ ਭਾਈ ਜੀਵਨ ਸਿੰਘ ਰੰਗਰੇਟਾ ਯੂਥ ਕਲੱਬ ਅਤੇ ਉੱਚ ਸ੍ਰੇਣੀ ਨਾਲ ਸਬੰਧ ਰੱਖਦੇ ਨੌਜਵਾਨਾਂ ਲਈ ਦਸ਼ਮੇਸ਼ ਯੂਥ ਕਲੱਬ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਤਰਾਂ ਪੰਜਾਬ ਵਿਚ 25000 ਤੋ ਵੱਧ ਨਵੇ ਯੂਥ ਕਲੱਬ ਬਣਾ ਦਿੱਤੇ ਜਾਣ ਦਾ ਵਿਚਾਰ ਹੈ। ਸਰਕਾਰ ਦਾ ਇਹ ਫੈਸਲਾ ਭਾਰਤੀ ਸੰਵਿਧਾਨ ਦੇ ਆਰਟੀਕਲ 14 ਦੇ ਵਿਰੁੱਧ ਹੈ। ਪੰਜਾਬ ਵਿਚ ਇਸ ਸਮਂੇ 18000 ਦੇ ਕਰੀਬ ਯੂਥ ਕਲੱਬ ਹਨ ਜਿੰਨ੍ਹਾਂ ਵਿਚੋ 9100 ਦੇ ਕਰੀਬ ਕਲੱਬ ਨਹਿਰੂ ਯੁਵਾ ਕੇਂਦਰ ਦੇ ਨਾਲ ਜੁੜੇ ਹੋਏ ਹਨ। ਇਨ੍ਹਾਂ ਸਾਰੇ ਕਲੱਬਾਂ ਵਿਚ ਹਰ ਜਾਤ, ਧਰਮ ਦੇ ਨੌਜਵਾਨ ਮਂੈਬਰ ਹਨ। ਪਰੰਤੂ ਸਰਕਾਰ ਵਲੋ ਇਨ੍ਹਾਂ ਯੂਥ ਕਲੱਬਾਂ ਨੂੰ ਕਦੇ ਵੀ ਗਰਾਂਟ ਨਹੀ ਦਿੱਤੀ ਗਈ ਇਹ ਕਲੱਬ ਆਪਣੇ ਤੌਰ ਤੇ ਹੀ ਆਪਣੀਆਂ ਉਸਾਰੂ ਗਤੀ ਵਿਧੀਆਂ ਚਲਾਉਦੇ ਹਨ। ਪੰਜਾਬ ਸਰਕਾਰ ਵਲੋ ਪਿਛਲੇ ਸਮੇਂ ਵਿਚ ਕੁਝ ਕੁ ਯੂਥ ਕਲੱਬਾਂ ਨੂੰ ਖੇਡ ਕਿਟਾਂ ਅਤੇ ਜਿੰਮ ਦਾ ਸਮਾਨ ਦੇਣ ਦੀ ਸਕੀਮ ਬਣਾਈ ਸੀ ਜੋ ਹਾਕਮ ਧਿਰ ਦੇ ਨਾਲ ਸਬੰਧਤ ਸਰਪੰਚਾਂ ਦੇ ਘਰਾਂ ਵਿਚ ਹੀ ਪਏ ਹਨ ਕਿਉਕਿ ਯੂਥ ਕਲੱਬ ਹਾਕਮ ਧਿਰ ਦੀ ਹਾਜਰੀ ਨਹੀ ਭਰਦੇ ਸਨ । ਜਾਤੀ ਦੇ ਅਧਾਰ ਤੇ ਨਵੇ ਗਠਿਤ ਕੀਤੇ ਜਾਣ ਵਾਲੇ ਯੂਥ ਕਲੱਬਾਂ ਨੂੰ ਪੰਜਾਬ ਸਰਕਾਰ ਇਕ ਲੱਖ ਰੁਪਿਆ ਸਹਾਇਤਾ ਦੇਵੇਗੀ ਇਸ ਤਰਾਂ ਕਰੀਬ 300 ਕਰੋੜ ਰੁਪਏ ਨਾਲ ਹਰੇਕ ਪਿੰਡ ਦੇ 6 ਨੌਜਵਾਨਾਂ ਨੂੰ ਸਰਕਾਰ ਆਪਣੇ ਸਿਆਸੀ ਮਕਸਦ ਲਈ ਵਰਤੇਗੀ ਕਿਉਕਿ ਹਰੇਕ ਕਲੱਬ ਦਾ ਇਕ ਪਰਧਾਨ, ਸਕੱਤਰ ਅਤੇ ਖਜਾਨਚੀ ਹਾਕਮ ਧਿਰ ਆਪਣੀ ਮਰਜੀ ਨਾਲ ਬਣਾਏਗੀ। ਕੁਸਲਾ ਨੇ ਦੱਸਿਆ ਕਿ ਇਕ ਪਾਸੇ ਜਾਤ ਪਾਤ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਪੰਜਾਬ ਸਰਕਾਰ ਖੁਦ ਜਾਤ ਪਾਤ ਨੂੰ ਉਤਸ਼ਾਹਿਤ ਕਰ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਮੌਜੂਦਾ ਕੰਮ ਕਰ ਰਹੇ ਯੂਥ ਕਲੱਬਾਂ ਨੂੰ ਉਤਸ਼ਾਹਿਤ ਕਰੇ ਤਾਂ ਜੋ ਨੌਜਵਾਨ ਕੁਰਾਹੇ ਪੈਣ ਤੋ ਬੱਚ ਸਕਣ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media