Saturday, April 4, 2026

ਡਿਜ਼ੀਟਲ ਆਨ ਲਾਈਨ ਮੁਕਾਬਲਿਆਂ ਵਿਚ ਪੰਜਾਬ ਦੇ ਚਾਰ ਬੱਚੇ ਛਾਏ

PPN0702201603

ਬਠਿੰਡਾ, 7 ਫਰਵਰੀ (ਅਵਤਾਰ ਸਿੰਘ ਕੈਂਥ)- ਡਿਜ਼ੀਟਲ ਇੰਡੀਆ ਵੀਕ ਆਨ ਲਾਈਨ ਸਕੂਲ ਕੰਪੀਟੀਸ਼ਨ ਵਿਚ ਪੰਜਾਬ ਦੇ ਚਾਰ ਬੱਚਿਆਂ ਨੇ ਬਾਜ਼ੀ ਮਾਰੀ ਹੈ। ਇਨ੍ਹਾਂ ਜੇਤੂ ਬੱਚਿਆਂ ਨੂੰ ਦਿੱਲੀ ਵਿਖੇ ਸ੍ਰੀ ਰਵੀ ਸ਼ੰਕਰ ਪ੍ਰਸ਼ਾਦ, ਸੂਚਨਾ ਤੇ ਪ੍ਰਸਾਰਣ ਮੰਤਰੀ ਕੇਂਦਰ ਸਰਕਾਰ ਨੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਹੈ। ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਆਈ. ਸੀ. ਟੀ. ਐਜੂਕੇਸ਼ਨ ਸੁਸਾਇਟੀ ਮੋਹਾਲੀ ਦੀ ਤਰਫ਼ੋਂ ਲਗਾਏ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਮੋਹਾਲੀ ਦੀ ਆਰਟ ਐਂਡ ਕਰਾਫ਼ਟ ਟੀਚਰ ਸ੍ਰੀਮਤੀ ਤਮਨਦੀਪ ਕੌਰ ਦੀ ਅਗਵਾਈ ਵਿਚ ਪੰਜਾਬ ਦੇ ਚਾਰ ਬੱਚਿਆਂ ਨੇ ਦਿੱਲੀ ਵਿਖੇ ਡਿਜ਼ੀਟਲ ਇੰਡੀਆ ਵੀਕ ਆਨ ਲਾਈਨ ਕੁਇੱਜ਼ ਮੁਕਾਬਲੇ ਵਿਚ ਭਾਗ ਲਿਆ, ਜਿਨ੍ਹਾਂ ਨੂੰ ਸਾਈਬਰ ਕਰਾਇਮ ਬਾਰੇ ਸਵਾਲ ਜਵਾਬ ਕੀਤੇ ਗਏ ਅਤੇ ਇਨ੍ਹਾਂ ਮੁਕਾਬਲਿਆਂ ਦੇ ਸੀਨੀਅਰ ਵਰਗ ਵਿਚ ਡੀ. ਏ. ਵੀ. ਸਕੂਲ ਸੁਨਾਮ (ਸੰਗਰੂਰ) ਦੀ ਹਰਸ਼ਿਤਾ ਕਾਲੜਾ ਤੇ ਜੇ. ਐਨ. ਵੀ. ਅਵਾਨ ਅੰਮ੍ਰਿਤਸਰ-1 ਦੇ ਵਿਦਿਆਰਥੀ ਅਭਿਸ਼ੇਕ ਘੁਲਾਟੀ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਜੂਨੀਅਰ ਵਰਗ ਵਿਚ ਐਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਹੁਸ਼ਿਆਰਪੁਰ ਦੀ ਵਿਦਿਆਰਥਣ ਵਿਸਾਖਾ ਅਤੇ ਸੰਤ ਕਬੀਰ ਗੁਰੂਕੁਲ ਫਾਜ਼ਿਲਕਾ ਦੇ ਵਿਦਿਆਰਥੀ ਪਰਵ ਬਜਾਜ ਨੇ ਮੋਹਰੀ ਰਹਿਕੇ ਇਨਾਮ ਜਿੱਤਿਆ ਹੈ।ਸ: ਮੇਵਾ ਸਿੰਘ ਸਿੱਧੂ ਡੀ. ਈ. ਓ. ਮੋਹਾਲੀ ਨੇ ਪੰਜਾਬ ਦੇ ਉਪਰੋਕਤ ਚਾਰੇ ਬੱਚਿਆਂ ਦੀ ਪ੍ਰਾਪਤੀ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਮੈਡਮ ਤਮਨਦੀਪ ਕੌਰ ਦੀ ਅਗਵਾਈ ਵਾਲੇ ਬੱਚਿਆਂ ਨੇ ਦੇਸ਼ ਵਿਚੋਂ ਮੋਹਰੀ ਰਹਿਕੇ ਪੰਜਾਬ ਦਾ ਮਾਣ ਵਧਾਇਆ ਹੈ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply