Tuesday, September 29, 2026

ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਵਿਖੇ ਸਪੋਰਟਸ ਮੀਟ ਆਯੋਜਿਤ

PPN0802201606ਸੰਦੌੜ, 8 ਫਰਵਰੀ (ਹਰਮਿੰਦਰ ਸਿੰਘ ਭੱਟ)- ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਵਿਖੇ ਸਪੋਰਟਸ ਮੀਟ ਕਰਵਾਈ ਗਈ। ਜਿਸ ਵਿਚ ਬੱਚਿਆਂ ਨੇ ਅਲੱਗ-ਅਲੱਗ ਈਵੈਂਟਸ ਵਿਚ ਭਾਗ ਲਿਆ ਇਸ ਦੌਰਾਨ ਵਿਦਿਆਰਥੀਆਂ ਨੇੇ 100 ਮੀਟਰ, 200 ਮੀਟਰ, ਪਟਾਟੋ ਰੇਸ, ਡੱਕ ਰੇਸ, ਰੱਸਾ-ਕੱਸੀ, ਥਰੈਡ ਐਂਡ ਨੀਡਲ, ਹਰਡਲ ਰੇਸ ਅਤੇ ਹੋਰ ਈਵੈਂਟ ਵਿਚ ਭਾਗ ਲਿਆ ਅਤੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ ਜੇਤੂ ਬੱਚਿਆਂ ਨੂੰ ਤਮਗੇ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮਾਗਮ ਦੋਰਾਨ ਸਕੂਲ ਦੇ ਚੈਅਰਮੈਨ ਸ: ਨਰਿੰਦਰ ਸਿੰਘ ਨੇ ਕਿਹਾ ਕਿ ਵਿਦਿਆ ਦੇ ਨਾਲ ਖੇਡਾਂ ਵੀ ਸਰੀਰਕ ਵਿਕਾਸ ਅਤੇ ਬੌਧਿਕ ਵਿਕਾਸ ਲਈ ਅਤਿ ਜਰੂਰੀ ਹਨ ਖੇਡਾਂ ਬੱਚਿਆਂ ਨੂੰ ਸਰੀਰਕ ਤੋਰ ਤੇ ਤੰਦਰੁਸਤ ਰਖਦੀਆਂ ਹਨ ਇਸ ਲਈ ਖੇਡਾਂ ਨੂੰ ਖੇਡ ਦੀ ਭਾਵਨਾ ਨਾਲ ਖੇਡਿਆਂ ਜਾਵੇ ਅਤੇ ਕਿਹਾ ਖੇਡਾਂ ਵਿਚ ਰੁਚੀ ਰੱਖਣ ਵਾਲੇ ਬੱਚਿਆਂ ਨੂੰ ਖੇਡਾ ਨਾਲ ਸਬੰਧਤ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਅੰਤ ਵਿਚ ਸਪੋਰਟਸ ਮੀਟ ਤੇ ਆਏ ਮਾਂ-ਬਾਪ ਦਾ ਧੰਨਵਾਦ ਕੀਤਾ। ਇਸ ਸਮੇਂ ਸਕੂਲ ਦੇ ਚੈਅਰਮੈਨ ਨਰਿੰਦਰ ਸਿੰਘ , ਸਕੂਲ ਪ੍ਰਬੰਧਕ ਸੂਖਚੈਨ ਸਿੰਘ, ਪ੍ਰਿੰਸੀਪਲ ਮੈਡਮ ਰਮਨਦੀਪ ਕੋਰ, ਡੀ.ਪੀ ਗੁਰਪ੍ਰੀਤ ਸਿੰਘ, ਪੀ.ਟੀ.ਆਈ ਮੈਡਮ ਗੁਰਦੀਪ ਕੋਰ , ਜਸਵੀਰ ਸਿੰਘ ਅਤੇ ਸਮੂਹ ਸਟਾਫ਼ ਹਾਜਰ ਸੀ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply