Thursday, July 16, 2026

ਕਾਰੋਬਾਰ ਬੰਦ ਕਰਕੇ ਕੀੜੇਮਾਰ ਦਵਾਈਆਂ ਦੇ ਦੁਕਾਨਦਾਰਾਂ ਨੇ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ

PPN0902201606

ਸੰਦੌੜ, 9 ਫਰਵਰੀ (ਹਰਮਿੰਦਰ ਸਿੰਘ ਭੱਟ)- ਪੰਜਾਬ ਐਗਰੋ ਇਨਪੁਟਸ ਡੀਲਰ ਐਸੋਸਈਸਨ ਪੰਜਾਬ ਸੱਦੇ ਤੇ ਅੱਜ ਮਾਲੇਰਕੋਟਲਾ ਨਾਲ ਸਬੰਧਿਤ ਕੀੜੇਮਾਰ ਦਵਾਈਆਂ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਹੜਤਾਲ ਕੀਤੀ।ਇਸਤੋਂ ਪਹਿਲਾਂ ਦਾਣਾ ਮੰਡੀ ਮਾਲੇਰਕੋਟਲਾ ਵਿਖੇ ਇਕੱਠੇ ਹੋਕੇ ਪੰਜਾਬ ਐਗਰੋ ਇਨਪੁਟਸ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਧਰਮਪਾਲ ਗੋਇਲ, ਮਾਲੇਰਕੋਟਲਾ ਦੇ ਪ੍ਰਧਾਨ ਦਰਬਾਰਾ ਸਿੰਘ, ਸੰਦੌੜ ਦੇ ਪ੍ਰਧਾਨ ਮੁਕੰਦ ਸਿੰਘ ਚੀਮਾ, ਅਹਿਮਦਗੜ੍ਹ ਦੇ ਪ੍ਰਧਾਨ ਅਭੇ ਕੁਮਾਰ ਜੈਨ ਦੀ ਅਗਵਾਈ ਹੇਠ ਇਕ ਵਫਦ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਰਾਧਾ ਮੋਹਨ ਦੇ ਨਾਮ ਤੇ ਤਹਿਸੀਲਦਾਰ ਹਰਫੂਲ ਸਿੰਘ ਨੂੰ ਇਕ ਮੰਗ ਪੱਤਰ ਦਿੱਤਾ।ਇਸ ਮੌਕੇ ਬੋਲਦਿਆਂ ਜਨਰਲ ਸਕੱਤਰ ਧਰਮਪਾਲ ਗੋਇਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੀੜੇਮਾਰ ਦਵਾਈਆਂ ਵੇਚਣ ਵਾਲੇ ਦੁੁਕਾਨਦਾਰਾਂ ਨੂੰ ਬੀ.ਐਸ.ਸੀ ਐਗਰੀਕਲਚਰ ਪਾਸ ਹੋਣਾ ਲਾਜਮੀ ਕਰਾਰ ਦਿੱਤਾ ਹੈ ਜੋ ਕਿ ਸਰਾਸਰ ਧੱਕਾ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਇਸ ਨੋਟੀਫਿਕੇਸ਼ਨ ਦੇ ਨਾਲ ਪਿਛਲੇ ਲੰਮੇਂ ਸਮੇਂ ਤੋਂ ਇਸ ਧੰਦੇ ਨਾਲ ਕੰਮ ਕਰ ਰਹੇ ਲੋਕ ਵਿਹਲੇ ਹੋ ਜਾਣਗੇ।ਉਨ੍ਹਾਂ ਕਿਹਾ ਕਿ ਸਰਕਾਰ ਦਾ ਤਰਕ ਹੈ ਕਿ ਕੀੜੇਮਾਰ ਦਵਾਈਆਂ ਵੇਚਣ ਦੇ ਲਈ ਬੀ.ਐਸ.ਸੀ ਪਾਸ ਹੋਣਾ ਜਰੂਰੀ ਹੈ ਜਦਕਿ ਇਹ ਡਿਗਰੀ ਪਾਸ ਵਿਅਕਤੀ ਕਦੇ ਵੀ ਇਸ ਧੰਦੇ ਨਾਲ ਨਹੀਂ ਜੁੜੇਗਾ ਕਿਉਂਕਿ ਇਹ ਧੰਦਾ ਪਹਿਲਾਂ ਹੀ ਮੰਦੇ ਵਿਚ ਚੱਲ ਰਿਹਾ ਹੈ।ਉਨ੍ਹਾਂ ਕਿਹਾ ਕਿ ਕਿ ਜੇਕਰ ਡਿਗਰੀ ਪਾਸ ਵਿਅਕਤੀ ਨੂੰ ਦੁਕਾਨਦਾਰ ਆਪਣੇ ਪਾਸ ਰੱਖੇਗਾ ਤਾਂ ਉਸ ਵਿਅਕਤੀ ਨੂੰ ਤਨਖਾਹ ਨਹੀਂ ਦੇ ਸਕਦਾ।ਪ੍ਰਧਾਨ ਦਰਬਾਰਾ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਕੀੜੇਮਾਰ ਦਵਾਈਆਂ ਦੇ 17 ਹਜਾਰ ਦੇ ਕਰੀਬ ਲਾਇਸੰਸੀ ਕੰਮ ਕਰ ਰਹੇ ਹਨ ਅਤੇ ਕੁੱਝ ਫਰਮਾਂ ਦੇ 2 ਤੋਂ ਤਿੰਨ ਹਿੱਸੇਧਾਰ ਵੀ ਹਨ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦਾ ਇਹ ਕਾਨੂੰਨ ਲਾਗੂ ਹੋ ਜਾਵੇਗਾ ਤਾਂ ਇਸ ਨਾਲ 30 ਹਜਾਰ ਦੇ ਕਰੀਬ ਪਰਿਵਾਰ ਸਿੱਧੇ ਤੌਰ ਤੇ ਪ੍ਰਭਾਵਿਤ ਹੋਣਗੇ।ਉਨ੍ਹਾਂ ਕਿਹਾ ਕਿ ਐਗਰੋ ਇਨਪੁੱਟ ਦਾ ਧੰਦਾ ਮੈਡੀਸਨ ਲਾਈਨ ਨਾਲੋਂ ਬਿਲਕੁੱਲ ਅੱਲਗ ਹੈ।ਉਨ੍ਹਾਂ ਕਿਹਾ ਕਿ ਬੀ.ਐਸ.ਸੀ ਐਗਰੀਕਲਚਰ ਪਾਸ ਵਿਅਕਤੀ ਰੱਖਣ ਤੇ ਧੰਦੇ ਦੀ ਲਾਗਤ 30 ਤੋਂ 40 ਫੀਸਦੀ ਵੱਧ ਜਾਵੇਗੀ।ਜਿਸਦਾ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਵੇਗਾ।ਇਸ ਮੌਕੇ ਹਾਜਰ ਦੁਕਾਨਦਾਰਾਂ ਨੇ ਮੰਗ ਕੀਤੀ ਕਿ ਵਪਾਰੀਆਂ ਦੇ ਹਿੱਤਾਂ ਦਾ ਖਿਆਲ ਰੱਖਦੇ ਹੋਏ ਇਸ ਨੋਟੀਫਿਕੇਸ਼ਨ ਨੂੰ ਰੱਦ ਕੀਤਾ ਜਾਵੇ। ਇਸ ਮੌਕੇ ਭਵਨੀਸ ਕੁਮਾਰ ਅਮਰਗੜ, ਗੁਰਜੰਟ ਸਿੰਘ ਰੁੜਕੀ, ਸੁਖਦੇਵ ਸਿੰਘ ਢਿਲੋਂ ਸੇਰਗੜ ਚੀਮਾ, ਗੁਰਮੇਲ ਸਿੰਘ ਮਾਹਮਦਪੁਰ, ਗੁਰਮੇਲ ਸਿੰਘ ਭੋਗੀਵਾਲ, ਜਗਪਾਲ ਸਿੰਘ ਆਹਲੂਵਾਲੀਆ, ਕੁਲਬੀਰ ਰਿੰਕਾ ਸੰਦੌੜ ਆਦਿ ਹਾਜਰ ਸਨ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply