Wednesday, September 30, 2026

ਪੰਜਾਬ ਬਾਲ ਕੇਸਰੀ ਦਾ ਖਿਤਾਬ ਜਿੱਤਣ ਵਾਲਾ ਖਿਡਾਰੀ ਮੁਹੰਮਦ ਸਾਹਿਲ ਸਨਮਾਨਿਤ

PPN0902201605

ਸੰਦੌੜ, 9 ਫਰਵਰੀ (ਹਰਮਿੰਦਰ ਸਿੰਘ ਭੱਟ)- ਸਥਾਨਕ ਅਲ-ਫਲਾਹ ਪਬਲਿਕ ਸਕੂਲ ਦਾ ਪਹਿਲਵਾਨ ਮੁਹੰਮਦ ਸਾਹਿਲ ਪੁੱਤਰ ਮੁਹੰਮਦ ਸ਼ਕੀਲ ਨੇ ਮਹਿਲਪੁਰ ਵਿਖੇ ਰੁਸਤਮ-ਏ-ਪੰਜਾਬ ਮੁਕਾਬਲਿਆਂ ਵਿੱਚ ਪੰਜਾਬ ਬਾਲ ਕੇਸਰੀ ਦਾ ਖਿਤਾਬ ਜਿੱਤਿਆ। ਇਸ ਮੁਕਾਬਲੇ ਵਿੱਚ ਉਨ੍ਹਾਂ ਦੇ ਉਸਤਾਦ ਭੋਲਾ ਪਹਿਲਵਾਨ, ਮੁਹੰਮਦ ਨਦੀਮ ਡੀ.ਪੀ.ਈ ਦੀ ਸਖਤ ਮਿਹਨਤ ਅਤੇ ਯੋਗ ਅਗਵਾਈ ਦਾ ਨਤੀਜਾ ਹੈ। ਪੰਜਾਬ ਬਾਲ ਕੇਸਰੀ ਦਾ ਖਿਤਾਬ ਜਿੱਤਣ ਤੇ ਜਿਲ੍ਹਾ ਕੁਸ਼ਤੀ ਸੰਸਥਾ ਸੰਗਰੂਰ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਜਿਲ੍ਹਾ ਕੁਸ਼ਤੀ ਸੰਸਥਾ ਸੰਗਰੂਰ ਦੇ ਪ੍ਰਧਾਨ ਮੁਹੰਮਦ ਖਾਲਿਦ ਥਿੰਦ ਅਤੇ ਸਕੱਤਰ ਮੁਹੰਮਦ ਇਰਫਾਨ ਅੰਜੁਮ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਕੁਸ਼ਤੀ ਸੰਸਥਾ ਸੰਗਰੂਰ ਜਿਲ੍ਹੇ ਵਿੱਚ ਕੁਸ਼ਤੀ ਨੂੰ ਪ੍ਰਫੁੱਲਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਦੋਂ ਵੀ ਕੋਈ ਪਹਿਲਵਾਨ ਪੰਜਾਬ, ਨੈਸ਼ਨਲ ਜਾਂ ਕਿਸੇ ਹੋਰ ਪੱਧਰ ਤੇ ਜਿੱਤ ਪ੍ਰਾਪਤ ਕਰਦਾ ਹੈ। ਉਸਨੂੰ ਸੰਸਥਾ ਵੱਲੋਂ ਜ਼ਰੂਰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਸ਼ਾਨਦਾਰ ਜਿੱਤ ਲਈ ਸੰਸਥਾ ਵੱਲੋਂ ਪਹਿਲਵਾਨ ਦੇ ਮਾਤਾ-ਪਿਤਾ, ਉਸਤਾਦ ਭੋਲਾ ਪਹਿਲਵਾਨ, ਕੋਚ ਮੁਹੰਮਦ ਨਦੀਮ ਤੋਂ ਇਲਾਵਾ ਸਕੂਲ ਪ੍ਰਿੰਸੀਪਲ ਰਿਹਾਨਾ ਨਕਵੀ, ਵਾਇਸ ਪ੍ਰਿੰਸੀਪਲ ਮੁਹੰਮਦ ਸ਼ਕੀਲ ਨੂੰ ਵੀ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਸਾਬਰ ਜੁਬੈਰੀ, ਪੱਪੂ ਪਹਿਲਵਾਨ, ਭੋਲਾ ਪਹਿਲਵਾਨ, ਡਾ.ਅਬਦੁਲ ਹਮੀਦ ਖਾਂ ਪਿਸਾਵਰੀ, ਅਬਦੁਲ ਰਸ਼ੀਦ ਪੈਡਰੋ (ਖਾਨ ਪਹਿਲਵਾਨ), ਮੁਹੰਮਦ ਨਦੀਮ, ਸਈਦ ਅਹਿਮਦ, ਮੁਹੰਮਦ ਅਰਸ਼ਦ ਥਿੰਦ (ਕੱਪੜੇ ਵਾਲੇ), ਅਰਸ਼ਦ ਅਲੀ ਬਖਸ਼ੀ (ਖਜਾਨਚੀ), ਕੋਂਸਲਰ ਫਾਰੂਕ ਅਨਸਾਰੀ, ਸਾਬਕਾ ਕੋਂਸਲਰ ਜਾਲਾ ਪਹਿਲਵਾਨ, ਮੁਹੰਮਦ ਇਸਹਾਕ ਡੀ.ਪੀ.ਈ, ਮੁਹੰਮਦ ਸਲੀਮ ਭੋਲਾ ਅਤੇ ਜਿਲ੍ਹਾ ਕੁਸ਼ਤੀ ਸੰਸਥਾ ਸੰਗਰੂਰ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਅਲ-ਫਲਾਹ ਐਜੁਕੇਸ਼ਨਲ ਟਰੱਸਟ (ਰਜਿ.) ਦੇ ਮੈਂਬਰਾਂ ਵੱਲੋਂ ਵੀ ਬਾਲ ਕੇਸਰੀ ਪਹਿਲਵਾਨ ਨੂੰ ਮੁਬਾਰਕਬਾਦ ਦਿੱਤੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply