Wednesday, September 30, 2026

ਸੀਨੀਅਰ ਮੈਡੀਕਲ ਅਫਸਰ ਤੇ ਐਲ.ਟੀਜ਼ ਦੀ ਸੀ.ਬੀ ਨੈਟ ਦੀ ਸੈਂਸੀਟਾਈਜੇਸ਼ਨ ਵਰਕਸ਼ਾਪ ਕਮ ਟ੍ਰੇਨਿੰਗ ਦਾ ਆਯੋਜਨ

PPN0902201612

ਪਠਾਨਕੋਟ, 9 ਫਰਵਰੀ (ਪ.ਪ)- ਸਿਵਲ ਹਸਪਤਾਲ ਦੀ ਅਨੈਕਸੀ ਵਿੱਚ ਡਾ. ਅਜੇ ਬੱਗਾ ਸਿਵਲ ਸਰਜਨ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ਦੇ ਸੀਨੀਅਰ ਮੈਡੀਕਲ ਅਫਸਰ ਅਤੇ ਐਲ.ਟੀਜ਼ ਦੀ ਸੀ.ਬੀ ਨੈਟ ਦੀ ਸੈਂਸੀਟਾਈਜੇਸ਼ਨ ਵਰਕਸ਼ਾਪ ਕਮ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਪਠਾਨਕੋਟ ਅਤੇ ਗੁਰਦਾਸਪੁਰ ਦੇ 45 ਐਲ.ਟੀਜ਼ ਅਤੇ ਸੀਨੀਅਰ ਮੈਡੀਕਲ ਅਫਸਰਾਂ ਨੇ ਭਾਗ ਲਿਆ। ਇਸ ਵਰਕਸ਼ਾਪ ਕਮ ਟ੍ਰੇਨਿੰਗ ਵਿੱਚ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਤੋਂ ਆਏ ਡਾ. ਪ੍ਰੀਅੰਕਾ ਅਗਰਵਾਲ ਨੇ ਆਏ ਸਾਰੇ ਵਿਅਕਤੀਆਂ ਨੂੰ ਸੀ.ਬੀ. ਨੈਟ ਮਸ਼ੀਨ ਅਤੇ ਇਸ ਨਾਲ ਟੀ.ਬੀ. ਦੀ ਬੀਮਾਰੀ ਨੂੰ ਲੱਭਣ ਲਈ ਜਾਣਕਾਰੀ ਦਿੱਤੀ। ਇਸ ਮੌਕੇ ਜਿਲ੍ਹਾ ਟੀ.ਬੀ. ਅਫਸਰ ਪਠਾਨਕੋਟ ਡਾ. ਦੀਪਕ ਮਿਨਹਾਸ ਤੋਂ ਇਲਾਵਾ ਜਿਲ੍ਹਾ ਟੀ.ਬੀ. ਅਫਸਰ ਗੁਰਦਾਸਪੁਰ ਡਾ. ਰਮੇਸ਼ ਅੱਤਰੀ, ਡਿਪਟੀ ਮੈਡੀਕਲ ਕਮਿਸ਼ਨਰ ਪਠਾਨਕੋਟ ਡਾ. ਸਤੀਸ਼ ਕੁਮਾਰ, ਸੀਨੀਅਰ ਮੈਡੀਕਲ ਅਫਸਰ ਪਾਠਨਕੋਟ ਡਾ. ਭੁਪਿੰਦਰ ਸਿੰਘ, ਡਾ. ਕਿਰਨ ਛਾਬਰਾ, ਸੀਨੀਅਰ ਮੈਡੀਕਲ ਅਫਸਰ ਆਰ.ਐਸ.ਡੀ. ਡਾ. ਅਨੀਤਾ ਪ੍ਰਕਾਸ਼, ਸੀਨੀਅਰ ਮੈਡੀਕਲ ਅਫਸਰ ਸੁਜਾਨਪੁਰ ਡਾ. ਦਵਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply