Monday, August 10, 2026

ਨੋਜਵਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ – ਡੀ.ਆਈ.ਜੀ ਸੁਨੀਲ ਥੋਰਪੇ

PPN0902201611

ਅੰਮ੍ਰਿਤਸਰ, 9 ਫਰਵਰੀ (ਗੁਰਚਰਨ ਸਿੰਘ)- ਨਹਿਰੂ ਯੂਵਾ ਕੇਦਰ ਅਮ੍ਰਿਤਸਰ ਯੂਵਾ ਮਾਮਲੇ ਅਤੇ ਖੇਡ ਮੰਤਰਾਲਾ ਅਤੇ ਗ੍ਰਹਿ ਮੰਤਰਾਲੇ ਭਾਰਤ ਸਰਕਾਰ ਵੱਲੋ ਸ਼੍ਰੀ ਸੈਮਸਨ ਮਸੀਹ ਜ਼ਿਲ੍ਹਾ ਯੂਥ ਕੋਆਰਡੀਨੇਟਰ ਦੀ ਅਗਵਾਈ ਹੇਠ ਆਯੋਜਿਤ ਅੱਠਵੇ ਆਦਿ ਵਾਸੀ ਯੁਵਾ ਅਦਾਨ ਪ੍ਰਦਾਨ ਪ੍ਰੋਗਰਾਮ ਦਾ ਮਿਤੀ 05-02-2016 ਤੋ 12-02-2016 ਤੱਕ ਚੱਲ ਰਿਹਾ ਹੈ। ਇਸ ਕੈਪ ਵਿੱਚ ਛੱਤੀਸਗੜ੍ਹ ਅਤੇ ਝਾਰਖੰਡ ਦੇ 221 ਨੋਜਵਾਨ ਅਤੇ ਪੰਜਾਬ ਦੇ 39 ਨੋਜਵਾਨ ਭਾਗ ਲੈ ਰਹੇ ਹਨ।
ਅੱਜ ਇਸ ਪ੍ਰੋਗਰਾਮ ਵਿੱਚ ਪਹੁੰਚੇ ਮੁੱਖ ਮਹਿਮਾਨ ਸ਼੍ਰੀ ਸੁਨੀਲ ਥੋਰਪੇ ਡੀ.ਆਈ.ਜੀ, ਸੀ.ਆਰ.ਪੀ.ਐਫ, ਜਲੰਧਰ ਨੇ ਕਿਹਾ ਕਿ ਅੱਜ ਦੇ ਆਦਿ ਵਾਸੀ ਨੋਜਵਾਨਾ ਨੂੰ ਵਿਕਸਤ ਹੋਣ ਲਈ ਆਪਣਾ ਟੀਚਾ ਮਿੱਥ ਕੇ ਮਿਹਨਤ ਅਤੇ ਹਿੰਮਤ ਨਾਲ ਅੱਗੇ ਆਉਣਾ ਚਾਹਿਦਾ ਹੈ ਕਿਉਕਿ ਭਾਰਤ ਸਰਕਾਰ ਵੱਲੋ ਵੀ ਇਹਨਾ ਦੀ ਬਿਹਤਰੀ ਲਈ ਸਕਿੱਲ ਵਿਕਾਸ ਦੇ ਪ੍ਰੋਜੈਕਟ ਚਲਾਏ ਜਾ ਰਹੇ ਹਨ ਤਾਂ ਕਿ ਇਹਨਾ ਦਾ ਸ਼ਕਤੀਕਰਨ ਕਰਕੇ ਦੇਸ਼ ਵਿੱਚ ਆਪਸੀ ਸਦਭਾਵ ਅਤੇ ਭਾਈਚਾਰੇ ਨਾਲ ਦੇਸ਼ ਨੂੰ ਹੋਰ ਵੀ ਮਜ਼ਬੂਤ ਅਤੇ ਵਿਕਸਤ ਕੀਤਾ ਜਾ ਸਕੇ ਕਿਉਕਿ ਬਹੁਗਿਣਤੀ ਯੁਵਾ ਸ਼ਕਤੀ ਦੀ ਹੀ ਹੈ ਅਤੇ ਇਹੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਇਸ ਕਰਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮਾਣਯੋਗ ਮੋਦੀ ਸਾਹਿਬ ਇਸ ਅਣਗੋਲੇ ਵਰਗ ਦੇ ਵਿਕਾਸ ਨੂੰ ਪ੍ਰਾਥਮਿਕਤਾ ਦੇ ਰਹੇ ਹਨ ਅਤੇ ਇਹ ਜ਼ਿਮੇਵਾਰੀ ਗ੍ਰਹਿ ਮੰਤਰਾਲਾ, ਨਹਿਰੂ ਯੂਵਾ ਕੇਦਰ ਸੰਗਠਨ ਯੂਵਾ ਮਾਮਲੇ ਅਤੇ ਖੇਡ ਮੰਤਰਾਲਾ, ਬੀ.ਐਸ.ਐਫ., ਸੀ.ਆਰ.ਪੀ.ਐਫ., ਆਈ.ਟੀ.ਬੀ.ਪੀ.,ਅਤੇ ਐਸ.ਐਸ.ਬੀ. ਨੂੰ ਸਾਝੇ ਤੋਰ ਤੇ ਦਿੱਤੀ ਗਈ ਹੈ ਤਾਂ ਕਿ ਦੇਸ਼ ਦੀ ਯੁਵਾ ਸ਼ਕਤੀ ਨੂੰ ਸੁਚੇਤ ਅਤੇ ਸਿੱਖਿਅਤ ਕਰਕੇ ਰਾਸ਼ਟਰ ਦੀ ਮੁੱਖ ਧਾਰਾ ਵਿੱਚ ਜੋੜਨਾ ਹੈ ਤਾਂ ਕਿ ਭਾਰਤ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਦਾ ਖਾਤਮਾ ਕੀਤਾ ਜਾ ਸਕੇ ਅਤੇ ਅਖੰਡ ਭਾਰਤ ਦੀ ਸਿਰਜਣਾ ਵਾਲੇ ਅੱਗੇ ਵਧ ਸਕੀਏ। ਸ਼੍ਰੀ ਮਸੀਹ ਨੇ ਦੱਸਿਆ ਇਸ ਪ੍ਰੋਗਰਾਮ ਰਾਹੀ ਪੇਂਡੂ ਸੱਭਿਆਚਾਰਕ ਸਾਝਾਂ, ਹੈਰੀਟੇਜ਼ ਸਥਾਨਾਂ ਦੀ ਯਾਤਰਾ ਰਾਹੀ ਇਨ੍ਹਾਂ ਨੋਜਵਾਨਾਂ ਨੂੰ ਆਨ ਪ੍ਰਦਾਨ ਦਾ ਪੂਰਾ ਮੋਕਾ ਮਿਲੇਗਾ। ਇਸ ਮੋਕੇ ਤੇ ਡਾ ਸਵਰਨਜੀਤ ਪ੍ਰੋਫੈਸਰ ਮੈਡੀਕਲ ਕਾਲਜ ਅਮ੍ਰਿਤਸਰ ਨੇ ਰਾਸ਼ਟਰ ਨਿਰਮਾਣ ਵਿੱਚ ਨੋਜਵਾਨਾਂ ਦੀ ਭੂਮਿਕਾ ਬਾਰੇ ਸੰਬੋਧਨ ਕੀਤਾ।
ਇਸ ਮੋਕੇ ਤੇ ਸੁਰਿੰਦਰ ਸਿੰਘ ਅਕਾਊਟੈਟ, ਜ਼ਿਲ੍ਹਾ ਪ੍ਰੋਜੈਕਟ ਅਫਸਰ ਵਿਕਾਸ ਦੇਵ (ਜਲੰਧਰ), ਜ਼ਿਲ੍ਹਾ ਪ੍ਰੋਜੈਕਟ ਅਫਸਰ ਸੰਦੀਪ ਕੋਰ (ਅਮ੍ਰਿਤਸਰ), ਰੋਬਿਨਜੀਤ ਸਿੰਘ, ਅਨਿਲ, ਸੁਨੀਲ ਕੁਮਾਰ, ਸਤਨਾਮ ਸਿੰਘ, ਪ੍ਰਿੰਸਪਾਲ ਸਿੰਘ, ਪੀਟਰ ਮਸੀਹ, ਜਗਤਾਰ ਸਿੰਘ, ਰਮਨਦੀਪ ਕੋਰ, ਹਰਵਿੰਦਰ ਕੋਰ, ਮਨਪ੍ਰੀਤ ਕੋਰ, ਗੁਰਮਨਪ੍ਰੀਤ ਕੋਰ ਆਦਿ ਰਾਸ਼ਟਰੀ ਯੁਵਾ ਕੋਰ ਵਲੰਟੀਅਰ ਸ਼ਾਮਲ ਹੋਏ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply