Tuesday, September 29, 2026

ਦਾਤਾ ਬੰਦੀ ਛੋੜ ਪਬਲਿਕ ਸਕੂਲ ਦਾ ਪ੍ਰੈਸ ਲੈਟਰ ਰਲੀਜ਼

PPN0902201615

ਅੰਮ੍ਰਿਤਸਰ, 9 ਫਰਵਰੀ (ਪ.ਪ)- ਸਰਹੱਦੀ ਪੱਟੀ ‘ਚ ਵਿਦਿਆ ਦੇ ਨਾਲ ਨਾਲ ਖੇਡਾਂ ਅਤੇ ਧਾਰਮਿਕ ਖੇਤਰ ਵਿਚ ਮੱਲਾਂ ਮਾਰ ਰਹੇ ਦਾਤਾ ਬੰਦੀ ਛੋੜ ਪਬਲਿਕ ਸਕੂਲ਼ ਅੱਡਾ ਬਾਉਲੀ ਸਾਹਿਬ ਰਾਮ ਤੀਰਥ ਰੋਡ ਵਿਖੇ ਸਕੂਲ ਦਾ ਪ੍ਰੈਸ ਲੇਟਰ ਰਿਲੀਜ ਕੀਤਾ ਗਿਆ।ਸਕੂਲ ਮੈਨਜਮੈਂਟ ਦੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਅਤੇ ਐਮ.ਡੀ ਭਾਈ ਅਮਨਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਪ੍ਰਿੰਸੀਪਲ ਮਂੈਡਮ ਹਰਸ਼ਰਨ ਕੌਰ ਸਹਿਯੋਗ ਨਾਲ ਸਕੂਲ ਵਿਚ ਇਕ ਸਮਾਗਮ ‘ਚ ਪਹੁੰਚੇ ਮੁੱਖ ਮਹਿਮਾਨ ਰਾਜਵੰਤ ਸਿੰਘ ਵੋਹਰਾ ਵੱਲੋ ਸਕੂਲ ਦਾ ਪ੍ਰੈਸ ਲੈਟਰ ਰਲੀਜ਼ ਕੀਤਾ ਗਿਆ।ਰਾਜਵੰਤ ਸਿੰਘ ਵੋਹਰਾ ਵੱਲੋ ਦਾਤਾ ਬੰਦੀ ਛੋੜ ਪਬਲਿਕ ਸਕੂਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਕੂਲ ਦੀ ਇਕ ਵੱਖਰੀ ਤੇ ਨਿਵੇਕਲੀ ਪਹਿਚਾਣ ਹੈ ਕਿ ਸਰਹੱਦੀ ਖੇਤਰ ਵਿਚ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਅਤੇ ਐਮ.ਡੀ ਭਾਈ ਅਮਨਦੀਪ ਸਿੰਘ ਵੱਲੋ ਵਿਦਿਆ ਦਾ ਪ੍ਰਸਾਰਾ ਕਰ ਕੇ ਦਿਹਾਤੀ ਖੇਤਰ ਵਿਚ ਵਿਦਿਆ ਦਾ ਚਾਨਣ ਕਰ ਕੇ ਨਵ ਪੀੜੀ ਨੂੰ ਨਸ਼ਿਆਂ ਵਰਗੇ ਕੋਹੜ ਤੋਂ ਦੂਰ ਰੱਖ ਕੇ ਵਿਦਆ ਦੇ ਨਾਲ ਖੇਡਾਂ ਅਤੇ ਧਾਰਮਿਕ ਉਪਰਾਲੇ ਰਾਹੀ ਬਹੁਤ ਵਧੀਆ ਯਤਨ ਹੈ।ਉਪਰੰਤ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਇਸ ਪ੍ਰੈਸ ਲੇਟਰ ਵਿਚ ਸਾਰਾ ਸਾਲ ਵਿਚ ਸਕੂਲ ਵਿਚ ਹੋਈਆਂ ਗਤੀਵਿਧੀਆਂ ਜਿਵੇ ਧਾਰਮਿਕ ਸਮਾਗਮ, ਇਮਤਿਹਾਨ ਜੇਤੂ ਬੱਚੇ, ਗਿੱਧਾ, ਭੱਗੜਾ, ਜੁਡੋ, ਕਰਾਟੇ,ਇਨਾਮ ਵੰਡਣਾ, ਜੋਗਾ ਜੇਤੂ ਅਤੇ ਸਿੱਖ ਮਾਰਸ਼ਲ ਆਰਟ ਦੀ ਕਲਾਸਾਂ ਤੇ ਹੋਰ ਵੀ ਵਿਸੇਸ਼ ਕਾਰਜਾਂ ਦਾ ਵੇਰਵਾ ਇਸ ਪ੍ਰੈਸ ਲੈਟਰ ਵਿਚ ਦਿੱਤਾ ਗਿਆ ਹੈ।ਇਸ ਮੌਕੇ ਐਡਵਾਇਜਰ ਭੁਪਿੰਦਰ ਸਿੰਘ ਗਰਚਾ, ਐਡਵੋਕੇਟ ਗੁਰਪ੍ਰੀਤ ਸਿੰਘ, ਭਾਈ ਅਮਿਤੇਸਵਰ ਸਿੰਘ, ਪ੍ਰਿਤਪਾਲ ਸਿੰਘ, ਹਰਮਿੰਦਰ ਸਿੰਘ, ਰਣਜੀਤ ਸਿੰਘ ਰਾਣਾ, ਸਰਪੰਚ ਹਰਦੇਵ ਸਿੰਘ, ਸਰਪੰਚ ਚੈਚਲ ਸਿੰਘ, ਗੁਰਮੀਤ ਸਿੰਘ, ਪ੍ਰਿਸੀਪਲ ਜਗਜੀਤ ਕੌਰ, ਪ੍ਰਿਸੀਪਲ ਜਸਲੀਨ ਕੌਰ ਆਦਿ ਹਾਜਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply