Tuesday, September 29, 2026

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਰਵੀ ਭਗਤ ਨੂੰ ਗਿਨੀ ਭਾਟੀਆ ਨੇ ਕੀਤਾ ਸਨਮਾਨਿਤ

PPN0902201616

ਅੰਮ੍ਰਿਤਸਰ, 9 ਫਰਵਰੀ (ਜਗਦੀਪ ਸਿੰਘ ਸੱਗੂ) – ਗੁਰੂਆਂ ਦੀ ਇਤਿਹਾਸਿਕ ਧਰਤੀ ਵਿੱਚ ਲੋਕਾਂ ਦੀ ਸੇਵਾ ਕਰ ਚੂਕੇ ਡਿਪਟੀ ਕਮਿਸ਼ਨਰ ਰਵੀ ਭਗਤ ਨੂੰ ਲੁਧਿਆਣਾ ਦਾ ਡਿਪਟੀ ਕਮਿਸ਼ਨਰ ਬਨਣ ‘ਤੇ ਫਰੈਂਡਜ ਕਲੱਬ ਦੇ ਪ੍ਰਧਾਨ ਗਿਨੀ ਭਾਟੀਆ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਫਰੈਂਡਜ ਕਲੱਬ ਦੇ ਪ੍ਰਧਾਨ ਗਿਨੀ ਭਾਟੀਆ ਵਲੋਂ ਤਿਆਰ ਕੀਤਾ ਕਲੰਡਰ ਰਵੀ ਭਗਤ ਨੇ ਰਲੀਜ਼ ਕੀਤਾ।ਪ੍ਰਧਾਨ ਗਿਨੀ ਭਾਟੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਮਾਜ ਦੇ ਵਿੱਚ ਬਹੁਤ ਹੀ ਘੱਟ ਇਨਸਾਨ ਹਨ, ਜਿਹੜੇ ਗੁਰੂਆਂ ਦੀ ਧਰਤੀ ਵਿੱਚ ਸੇਵਾ ਕਰਦੇ ਹੋਏ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਹਨ।ਉਨਾਂ ਕਿਹਾ ਕਿ ਸ਼ਹਿਰ ਦੇ ਲੋਕ ਰਵੀ ਭਗਤ ਵਲੋਂ ਮਹਾਨਗਰ ਦੇ ਲੋਕਾਂ ਦੀਆਂ ਕੀਤੀਆਂ ਵਧੀਆਂ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਣਗੇ ।ਇਸ ਮੌਕੇ ਵਿਪਨ ਸ਼ਰਮਾ ਸੇਵਾ ਮੁਕਤ ਸੀਆਈਡੀ ਇੰਚਾਰਜ, ਲੱਕੀ ਅਰੋੜਾ, ਬਬਲੂ ਭਾਟੀਆ ਆਦਿ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply