
ਬਠਿੰਡਾ, 10 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਸਮਾਜ ਭਲਾਈ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਬਰਾਂਚ ਬਠਿੰਡਾ ਵਲੋਂ ਵਿਧਵਾ, ਅੰਗਹੀਣ ਵਿਅਕਤੀਆਂ ਅਤੇ ਬੁਢੇਪਾ ਪੈਨਸ਼ਨਾਂ ਨੂੰ ਸੰਸਥਾ ਵਲੋਂ ਚੈਂਕ ਵੰਡੇ ਗਏ। ਇਥੇ ਜ਼ਿਕਰਯੋਗ ਇਹ ਹੈ ਕਿ ਇਸ ਸੰਸਥਾ ਦੇ ਮੈਨੇਜਿੰਗ ਟਰਸੱਟੀ ਡਾ: ਐਸ.ਪੀ. ਐਸ ਉਬਰਾਏ ਡੁਬੱਈ ਵਾਲੇ ਹਨ। ਚੈਂਕ ਵੰਡਣ ਦੀ ਰਸਮ ਮੌਕੇ ਸਰਬਤ ਦੀ ਟੀਮ ਮੈਂਬਰਾਂ ਵਿਚ ਲਛਮਣ ਸਿੰਘ ਜਨਰਲ ਸਕੱਤਰ, ਹਰਭਜਨ ਸਿੰਘ ਸਾਹਨੀ, ਹਰਿੰਦਰਪਾਲ ਸਿੰਘ ਧਵਨ, ਹਰਜੀਤ ਸਿੰਘ ਮਰਵਾਹਾ, ਕਰਤਾਰ ਸਿੰਘ ਜੱਜ ਅਤੇ ਰਜਿੰਦਰ ਸਿੰਘ ਸਿੱਧੂ ਆਦਿ ਹਾਜ਼ਰ ਸਨ।ਮੈਂਬਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ ਦੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਸੁੱਧ ਪਾਣੀ ਪੀਣ ਲਈ ਆਰ.ਓ ਲਗਾਏ ਹਨ। ਸ਼ਹਿਰ ਦੇ ਟੀਚਰਜ਼ ਹੋਮ ਵਿਚ ਸੰਸਥਾ ਵਲੋਂ ਕੰਪਿਊਟਰ ਸਖਲਾਈ ਲਈ ਕੰਮ ਕੀਤਾ ਜਾ ਰਿਹਾ ਹੈ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media