Tuesday, August 11, 2026

ਮਾਲੇਰਕੋਟਲਾ ਕਬੱਡੀ ਕੱਪ ਕਰਵਾਇਆ ਗਿਆ

PPN1002201604

ਸੰਦੌੜ, 10 ਫਰਵਰੀ (ਹਰਮਿੰਦਰ ਸਿੰਘ ਭੱਟ) – ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ (ਰਜਿ) ਮਾਲੇਰਕੋਟਲਾ ਵੱਲੋਂ ਸਥਾਨਕ ਜਾਕਿਰ ਹੁਸੈਨ ਸਟੇਡਿਅਮ ਵਿੱਚ ਕਰਵਾਏ ਮਾਲੇਰਕੋਟਲਾ ਕਬੱਡੀ ਕੱਪ ਵਿੱਚ ਡਿਪਟੀ ਕਮਿਸ਼ਨਰ ਸੰਗਰੂਰ ਸ.ਅਰਸ਼ਦੀਪ ਸਿੰਘ ਥਿੰਦ ਮੁੱਖ ਮਹਿਮਾਨ ਵਜੋਂ ਪਧਾਰੇ, ਇਸ ਮੌਕੇ ਕਬੱਡੀ ਦੀਆਂ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਇੰਡੀਆ ਦੀਆਂ 8 ਅਕੈਡਮੀਆਂ ਤੇ 75 ਕਿੱਲੋ ਆਮ ਓਪਨ ਦੀਆਂ 6 ਟੀਮਾਂ ਨੇ ਭਾਗ ਲਿਆ, ਇਹਨਾਂ ਟੀਮਾਂ ਵਿੱਚੋਂ ਦਸਮੇਸ਼ ਕਬੱਡੀ ਕਲੱਬ ਨਕੋਦਰ ਨੇ ਪਹਿਲਾ ਇਨਾਮ 150,000/- ਤੇ ਦੂਜਾ ਇਨਾਮ 100,000/- ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ ਨੇ ਪ੍ਰਾਪਤ ਕੀਤਾ, ਇਸ ਮੌਕੇ ਬੈਸਟ ਜਾਫੀ ਲਈ ਪਾਲਾ ਜਲਾਲਪੁਰ ਨੂੰ ਤੇ ਬੈਸਟ ਰੇਡਰ ਲਈ ਮੱਖਨ ਸੰਧੂ (ਮੱਖੀ) ਨੂੰ ਸੋਨੇ ਦੀਆਂ ਮੁੰਦਰੀਆਂ ਦੇ ਕੇ ਸਨਮਾਨਿਤ ਕੀਤਾ ਗਿਆ, ਇਸ ਮੌਕੇ ਪੰਜਾਬੀ ਗਾਇਕ ਮਹਿਤਾਬ ਵਿਰਕ, ਗੀਤਾ ਜੈਲਦਾਰ ਤੇ ਗਗਨ ਕੋਕਰੀ ਨੇ ਦਰਸ਼ਕਾਂ ਨੂੰ ਅਪਣੀ ਗਾਇਕੀ ਨਾਲ ਕੀਲਿਆ। ਇਸ ਮੌਕੇ ਸੰਬੋਧਨ ਕਰਦਿਆਂ ਵਿਸ਼ੇਸ਼ ਮਹਿਮਾਨ ਵਜੋਂ ਆਏ ਐਡਵੋਕੇਟ ਜੁਲਫਿਕਾਰ ਅਲੀ ਮਲਿਕ ਸਾਬਕਾ ਸੀ.ਈ.ਓ ਪੰਜਾਬ ਵਕਫ ਬੋਰਡ ਨੇ ਕਿਹਾ ਕਿ ਖੇਡਾਂ ਅੱਜ ਦੇ ਨੌਜਵਾਨ ਨੂੰ ਨਸ਼ਿਆਂ ਤੇ ਦੂਜੀਆਂ ਬੁਰੀਆਂ ਆਦਤਾਂ ਤੋਂ ਬਚਾਉਦਿਆਂ ਹਨ, ਉਹਨਾਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਨੌਜਵਾਨਾ ਨੂੰ ਖੇਡਾਂ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਹੈ। ਉਹਨਾਂ ਉਕਤ ਵੈਲਫੇਅਰ ਸੁਸਾਇਟੀ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਇਸ ਸੰਸਥਾ ਦੁਆਰਾ ਨੌਜਵਾਨਾ ਲਈ ਕੀਤਾ ਇਹ ਉਪ੍ਰਾਲਾ ਬਹੁਤ ਵਧੀਆ ਹੈ ਕਿਉਂਕਿ ਅਜਿਹੀਆਂ ਸੰਸਥਾਵਾਂ ਜਿੱਥੇ ਨੌਜਵਾਨਾਂ ਨੂੰ ਖੇਡਾਂ ਖੇਡਣ ਲਈ ਪ੍ਰੇਰਦੀਆਂ ਹਨ ਉੱਥੇ ਹੀ ਉਹਨਾਂ ਨੂੰ ਅਪਣੇ ਖੇਡ ਦਾ ਪ੍ਰਦਸ਼ਨ ਕਰਕੇ ਉਸ ਖੇਡ ਵਿੱਚ ਆਪਣਾ ਭਵਿੱਖ ਬਨਾਉਨ ਲਈ ਇੱਕ ਪਲੇਟਫਾਰਮ ਮੁਹੱਇਆ ਕਰਦੀਆਂ ਹਨ। ਇਸ ਮੌਕੇ ਵਿਸ਼ੇਸ਼ ਤੌਰ ਤੇ ਸ.ਮਨਦੀਪ ਸਿੰਘ ਸਿੱਧੂ, ਕਮਾਂਡੈਂਟ 2 ਬਟਾਲੀਅਨ ਆਈ ਆਰ ਬੀ, ਲੱਡਾ ਕੋਠੀ ਸੰਗਰੂਰ, ਸ਼੍ਰੀ ਇਜ਼ਹਾਰ ਆਲਮ ਸਾਬਕਾ ਚੇਅਰਮੈਨ ਪੰਜਾਬ ਵਕਫ ਬੋਰਡ ਤੋਂ ਇਲਾਵਾ ਸੰਸਥਾ ਦੇ ਉੱਪ ਪ੍ਰਧਾਨ ਕਾਲਾ ਮਿੱਠੇਵਾਲ, ਕੁਨਾਲ ਰਿਸ਼ੀ, ਹਾਕਮ ਚੀਮਾ, ਜੱਗੀ ਬਿੰਜੋਕੀ ਜਗਤਾਰ ਮਾਨਕੀ, ਮੁਹੰਮਦ ਅਮਜਦ (ਜਿੱਮ) ਤੇ ਜੱਸੀ ਜੰਡਾਲੀ ਹਾਜ਼ਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply