Monday, June 22, 2026

ਸਰਬੱਤ ਦਾ ਭਲਾ ਟਰੱਸਟ ਵਲੋਂ ਨੰਗਲੀ ਦੇ ਸਰਕਾਰੀ ਸਕੂਲ ਚ ਆਰ.ਓ ਸਿਸਟਮ ਸਥਾਪਤ

PPN1002201625ਅੰਮ੍ਰਿਤਸਰ,10 ਫ਼ਰਵਰੀ (ਪ.ਪ) – ਨਾਮਵਰ ਸਮਾਜ ਸੇਵੀ ਡਾ. ਐਸ.ਪੀ .ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠਲੇ ਸਰਬੱਤ ਦਾ ਭਲਾ ਟਰੱਸਟ ਵਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਾਫ ਸੁਥਰਾ ਪਾਣੀ ਮੁਹਈਆ ਕਰਵਾਉਣ ਦੇ ਮਨੋਰਥ ਤਹਿਤ ਰਾਜ ਵਿੱਚ ਵੱਡੀ ਸਮਰੱਥਾ ਵਾਲੀਆਂ ਇੱਕ ਹਜ਼ਾਰ ਆਰ.ਓ. ਮਸ਼ੀਨਾਂ ਲਾਉਣ ਦੇ ਸਿਲਸਲੇ ਤਹਿਤ ਅੰਮ੍ਰਿਤਸਰ ਨੇੜਲੇ ਪਿੰਡ ਨੰਗਲੀ-ਨੁਸ਼ਿਹਰਾ ਦੇ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਵਿਖੇ ਲੱਗੀ ਆਰ.ਓ. ਮਸ਼ੀਨ ਦਾ ਅੱਜ ਰਸਮੀ ਉਦਘਾਟਨ ਜਿਲ੍ਹਾ ਸਿੱਖਿਆ ਅਫ਼ਸਰ (ਐਲੀ.) ਅੰਮ੍ਰਿਤਸਰ ਜੁਗਰਾਜ ਸਿੰਘ ਰੰਧਾਵਾ ਨੇ ਕੀਤਾ।
ਉਦਘਾਟਨ ਉਪਰੰਤ ਗੱਲਬਾਤ ਕਰਦਿਆਂ ਸ. ਰੰਧਾਵਾ ਨੇ ਕਿਹਾ ਕਿ ਡਾ. ਓਬਰਾਏ ਤੇ ਉਨ੍ਹਾਂ ਦੇ ਟਰੱਸਟ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਅਸਲ ਵਿੱਚ ਮਨੁੱਖਤਾ ਦੀ ਸੇਵਾ ਹੈ ਅਤੇ ਸਾਨੂੰ ਸਾਰਿਆ ਨੂੰ ਇਸ ਤੋਂ ਸੇਧ ਲੈ ਕੇ ਮਨੁੱਖਤਾ ਦੀ ਸੇਵਾ ਵਿੱਚ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅੱਜ ਸਾਡੇ ਸਮਾਜ ਵਿਚੋਂ ਸਮਾਜਿਕ ਕੁਰੀਤੀਆਂ ਨੂੰ ਖਤਮ ਕਰਨ ਲਈ ਵੀ ਸਾਨੂੰ ਸਭ ਨੂੰ ਰੱਲ ਕੇ ਹੰਭਲਾ ਮਾਰਨ ਦੀ ਵੱਡੀ ਲੋੜ ਹੈ।ਇਸੇ ਦੌਰਾਨ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਨੇ ਦੱਸਿਆ ਕਿ ਟਰੱਸਟ ਦਾ ਮਨੋਰਥ ਸਿਰਫ ਸਮਾਜ ਸੇਵਾ ਕਰਨਾ ਹੈ ਭਾਂਵੇਂ ਉਹ ਕਿਸੇ ਵੀ ਰੂਪ ਵਿੱਚ ਹੋਵੇ। ਉਹਨਾਂ ਕਿਹਾ ਕਿ ਪੰਜਾਬ ਜਿਥੇ ਲੋਕ ਰਾਹਗੀਰਾਂ ਨੂੰ ਪਾਣੀ ਦੀਆਂ ਛਬੀਲਾਂ ਲਾ ਕੇ ਪਾਣੀ ਪਿਲਾਉਦੇ ਹਨ ਬੜੇ ਦੁੱਖ ਦੀ ਗੱਲ ਹੈ ਕਿ ਇਹ ਧਰਤੀ ਹੇਠਲਾ ਪਾਣੀ ਅੱਜ ਸਾਡੀਆਂ ਗਲਤੀਆਂ ਕਾਰਨ ਚਿੰਤਾਜਨਕ ਹੱਦ ਤੱਕ ਦੂਸ਼ਿਤ ਹੋ ਚੁੱਕਾ ਹੈ।ਜਿਸ ਕਾਰਣ ਲੋਕ ਵੱਡੇ ਪੱਧਰ ਤੇ ਕੈਂਸਰ ਤੇ ਹੋਰ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
ਇਸ ਮੌਕੇ ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਤੇ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ, ਡੀ.ਪੀ.ਆਰ.ਓ. ਸ਼ੇਰਜੰਗ ਸਿੰਘ ਹੁੰਦਲ, ਰਜਿੰਦਰ ਸਿੰਘ, ਸੁਲੇਖ ਸ਼ਰਮਾ, ਨਰਿੰਦਰਜੀਤ ਕੌਰ ਸੋਹਲ, ਨਵਦੀਪ ਸਿੰਘ ਵਾਹਲਾ, ਵਿਨੋਦ ਭੂਸ਼ਨ, ਅਰਵਿੰਦਰ ਕੌਰ, ਗੁਰਮੀਤ ਕੌਰ ਬੋਪਾਰਾਏ, ਸੁਖਵਿੰਦਰ ਕੌਰ ਕਾਹਲੋਂ, ਜਸਵਿੰਦਰ ਕੌਰ ਸੰਘਾ, ਗੁਰਕ੍ਰਿਪਾਲ ਸਿੰਘ, ਗੁਰਮੀਤ ਕੌਰ ਸੰਧੂ, ਸਤਿੰਦਰ ਅਰੋੜਾ, ਜੋਤੀ ਸ਼ਰਮਾ, ਕਰਮ ਸਿੰਘ, ਪ੍ਰਸ਼ੋਤਮ ਲਾਲ, ਹਰਵਿੰਦਰ ਕੌਰ, ਸਰਬਜੀਤ ਕੌਰ, ਮਨਮੀਤ ਕੌਰ, ਪ੍ਰਭਜੋਤ ਕੌਰ, ਹਰਜਿੰਦਰ ਸਿੰਘ, ਰਜਨੀ ਆਦਿ ਵੀ ਹਾਜਰ ਸਨ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …

Leave a Reply