ਬਠਿੰਡਾ, 11 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਦਸ਼ਮੇਸ਼ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਵੱਲੋਂ ਕਰਵਾਏ ਸਾਲਾਨਾ ਇਨਾਮ ਵੰਡ ਸਮਾਰੋਹ ਦੌਰਾਨ ਸਕੂਲੀ ਬੱਚਿਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਸਮਾਗਮ ਦੇ ਮੁੱਖ ਮਹਿਮਾਨ ਸ੍ਰੀਮਤੀ ਸੁਰਜੀਤ ਕੌਰ ਮਲੂਕਾ ਨੇ ਸਹਾਇਕ ਗਤੀਵਿਧੀਆਂ ਨੂੰ ਬੱਚਿਆਂ ਦੇ ਸਰਵ ਪੱਖੀ ਵਿਕਾਸ ਲਈ ਲਾਹੇਵੰਦ ਕਰਾਰ ਦਿੱਤਾ। ਬਠਿੰਡਾ ਦੇ ਇੱਕ ਮੈਰਿਜ ਪੈਲਿਸ ਵਿੱਚ ਕਰਵਾਏ ਸਮਾਗਮ ਦੀ ਸ਼ੁਰੂਆਤ ਮੈਡਮ ਜਸਵਿੰਦਰ ਕੌਰ ਤੇ ਮਾਸਟਰ ਅਮਨ ਵੱਲੋਂ ਤਿਆਰ ਕਰਵਾਏ ਧਾਰਮਿਕ ਸ਼ਬਦ ਰਾਹੀ ਹੋਈ, ਉਸ ਮਗਰੋਂ ਬੱਚਿਆਂ ਵੱਲੋਂ ‘ਜੀ ਆਇਆਂ ਨੂੰ’ ਗੀਤ, ਮੁੰਡਿਆਂ ਵੱਲੋਂ ਭੰਗੜਾ, ਲੜਕੀਆਂ ਵੱਲੋਂ ਗਿੱਧਾ, ਸਿਲਕੀ ਸੌਂਗ, ‘ਬੂਟ’ ‘ਤੇ ਕਾਮੇਡੀ ਨਾਚ , ‘ਜੁਗਨੀ’ ਆਦਿ ਡੇਢ ਦਰਜ਼ਨ ਦੇ ਕਰੀਬ ਆਇਟਮਾਂ ਪੇਸ਼ ਕੀਤੀਆਂ। ਬੱਚਿਆਂ ਨੂੰ ਇਨਾਮ ਵੰਡਣ ਮਗਰੋਂ ਆਪਣੇ ਸੰਬੋਧਨ ਭਾਸ਼ਣ ਵਿੱਚ ਸ੍ਰੀਮਤੀ ਸੁਰਜੀਤ ਕੌਰ ਮਲੂਕਾ ਨੇ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਵਿਦਿਆ ਦੇ ਖ਼ੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸਲਾਘਾ ਕਰਦਿਆ ਇਸ ਨੂੰ ਇਲਾਕੇ ਦਾ ਚਾਨਣ ਮੁਨਾਰਾ ਕਰਾਰ ਦਿੱਤਾ। ਸ੍ਰੀਮਤੀ ਮਲੂਕਾ ਨੇ ਸਕੂਲ ਦੀ ਉੱਨਤੀ ਲਈ ਸਕੂਲੀ ਬੱਚਿਆਂ, ਅਧਿਆਪਕਾਂ, ਪ੍ਰਿੰਸੀਪਲ ਦੇ ਸਹਿਯੋਗ ਦੀ ਸਲਾਘਾ ਵੀ ਕੀਤੀ। ਉਹਨਾਂ ਆਪਣੇ ਤੇ ਮਲੂਕਾ ਪਰਿਵਾਰ ਵੱਲੋਂ ਇਸ ਵਿਦਿਅਕ ਅਦਾਰਾ ਦੀ ਹਰ ਸੰਭਵ ਮੱਦਦ ਦਾ ਭਰੋਸਾ ਵੀ ਦਿਵਾਇਆ। ਸਮਾਗਮ ਨੂੰ ਸੰਬੋਧਨ ਕਰਦਿਆ ਸਕੂਲ ਦੇ ਪ੍ਰਿੰਸੀਪਲ ਡਾ. ਰਵਿੰਦਰ ਸਿੰਘ ਮਾਨ ਸਕੂਲੀ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਖ਼ੇਤਰ ਵਿੱਚ ਮਿਹਨਤ ਦੇ ਨਾਲ ਨਾਲ ਖ਼ੇਡਾਂ, ਰੰਗਾ ਰੰਗ ਪ੍ਰੋਗਰਾਮਾਂ ਦੀ ਮਹੱਤਤਾ ‘ਤੇ ਚਾਨਣਾ ਪਾਉਂਦਿਆ ਦੱਸਿਆ ਕਿ ਅਜਿਹੇ ਸਮਾਗਮ ਨਾ ਕੇਵਲ ਬੱਚਿਆਂ ਦੀ ਕਲਾ ਨੂੰ ਪ੍ਰਫ਼ੁਲਤ ਕਰਨ ਦਾ ਇੱਕ ਜ਼ਰੀਆ ਬਣਦੇ ਹਨ ਸਗੋਂ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ਼ ਵੀ ਪੈਂਦਾ ਹੁੰਦਾ ਹੈ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਵਾਇਸ ਪ੍ਰਿੰਸੀਪਲ ਮੈਡਮ ਰੇਨੂੰ ਉੱਪਲ, ਅਮਨ ਸਰ, ਜਸਦੇਵ ਸਿੰਘ, ਮੈਡਮ ਕਮਲ ਆਦਿ ਨੇ ਵੀ ਸੰਬੋਧਨ ਕੀਤਾ, ਸਟੇਜ ਸਕੱਤਰ ਦੇ ਤੌਰ ‘ਤੇ ਮੈਡਮ ਜਸਵਿੰਦਰ ਕੌਰ ਨੇ ਕਾਮਯਾਬੀ ਨਾਲ ਆਪਣੀ ਡਿਊਟੀ ਨਿਭਾਈ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media