ਪੱਟੀ, 11 ਫਰਵਰੀ (ਰਣਜੀਤ ਸਿੰਘ ਮਾਹਲਾ) – ਗੁਰੂ ਨਾਨਕ ਖਾਲਸਾ ਮਲਟੀਵਰਸਿਟੀ ਸੁਸਾਇਟੀ ਵੱਲੋਂ ਦੋ ਗੁਰ ਸਿੱਖ ਜੋੜਿਆਂ ਦੇ ਆਨੰਦ ਕਾਰਜ ਗੁਰਦੁਆਰਾ ਬਾਬਾ ਚਰਨ ਦਾਸ ਪਿੰਡ ਚੂਸਲੇਵੜ ਵਿਖੇ ਕਰਵਾਏ ਗਏ। ਇਸ ਮੌਕੇ ਸੁਸਾਇਟੀ ਦੇ ਬੱਚਿਆਂ ਵੱਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਪਰੰਤ ਸੁਸਾਇਟੀ ਦੇ ਪ੍ਰਧਾਨ ਭਾਈ ਜਸਵਿੰਦਰ ਸਿੰਘ ਖਾਲਸਾ ਯੂਕੇ ਵਾਲਿਆਂ ਨੇ ਨਵ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਸੁਸਾਇਟੀ ਵੱਲੋਂ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਇਆ ਜਾਂਦਾ ਹੈ ਅਤੇ ਲੋੜਵੰਦ ਗੁਰਸਿੱਖ ਬੱਚਿਆਂ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਨਵ ਵਿਆਹੇ ਜੋੜਿਆਂ ਨੂੰ ਘਰੇਲੂ ਵਰਤੋਂ ਦਾ ਸਮਾਨ ਵੀ ਦਿੱਤਾ ਗਿਆ। ਇਸ ਮੌਕੇ ਰੌਬਿਨਪ੍ਰੀਤ ਕੌਰ, ਭਗਵੰਤ ਕੌਰ, ਪਵਨਪ੍ਰੀਤ ਕੌਰ, ਮਨਪ੍ਰੀਤ ਕੌਰ ਅਤੇ ਰਾਜਵਿੰਦਰ ਕੌਰ ਵੱਲੋਂ ਸੰਗਤਾਂ ਨੂੰ ਲੈਕਚਰ ਕਵਿਤਾ ਸੁਣਾਈ ਗਈ। ਇਸ ਮੌਕੇ ਰਾਜਦੀਪ ਸਿੰਘ ਪਟਿਆਲਾ, ਦਲਜੀਤ ਸਿੰਘ ਪਟਿਆਲਾ, ਮਲਕੀਤ ਸਿੰਘ, ਪ੍ਰਗਟ ਸਿੰਘ, ਗੁਰਸਾਹਿਬ ਸਿੰਘ, ਬਲਜੀਤ ਸਿੰਘ, ਸਤਨਾਮ ਸਿੰਘ, ਹਰਦੇਵ ਸਿੰਘ, ਬਾਬਾ ਬਲਰਾਮ ਸਿੰਘ ਆਦਿ ਹਾਜ਼ਿਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media