Monday, July 8, 2024

ਸਮਰਾਲਾ ਵਿਖੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦਾ ਸਥਾਪਨਾ ਦਿਵਸ ਮਨਾਇਆ ਗਿਆ

ਭ੍ਰਿਸ਼ਟਾਚਾਰ ਦੀ ਜੜ੍ਹਾਂ ਪੁੱਟਣ ਲਈ ਸਿਰ ਤੋੜ ਯਤਨ ਕਰੋ- ਕਮਾਡੈਂਟ ਰਸ਼ਪਾਲ ਸਿੰਘ

PPN1102201615ਸਮਰਾਲਾ 11 ਫਰਵਰੀ (ਪ. ਪ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ) ਸਮਰਾਲਾ ਦੇ ਸਥਾਪਨਾ ਦਿਵਸ ਮੌਕੇ ਜੋ ਬੜੀ ਹੀ ਗੰਭੀਰਤਾ ਨਾਲ ਮਨਾਇਆ ਗਿਆ। ਫਜੰਟ ਦੀਆਂ ਹਮ-ਖਿਆਲ ਜੱਥੇਬੰਦੀਆਂ ਰਾਜਨੀਤਕ ਜੱਥੇਬੰਦੀਆਂ, ਸਮਾਜਿਕ ਜੱਥੇਬੰਦੀਆਂ, ਵਿੱਦਿਅਕ ਜੱਥੇਬੰਦੀਆਂ, ਸਾਹਿਤਕ ਸਭਿਆਚਾਰਕ ਜੱਥੇਬੰਦੀਆਂ ਤੋਂ ਇਲਾਵਾ ਮਜਦੂਰ ਕਿਸਾਨ ਜੱਥੇਬੰਦੀਆਂ ਸ਼ਾਮਲ ਹੋਈਆਂ। ਸਭ ਤੋਂ ਪਹਿਲਾਂ ਇਸ ਫਰੰਟ ਦੇ ਮੈਂਬਰ ਕੈਪਟਨ ਅਜੀਤ ਸਿੰਘ ਕੋਟਾਲਾ ਦੇ ਅਕਾਲ ਚਲਾਣਾ ਕਰਨ ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਕਮਾਡੈਂਟ ਰਸ਼ਪਾਲ ਸਿੰਘ ਨੇ ਸਭ ਪਤਵੰਤੇ ਸੱਜਣਾ ਨੂੰ ਜੀ ਆਇਆ ਕਿਹਾ ਕਿ ਇਸ ਫਰੰਟ ਨੇ ਪਿਛਲੇ ਸਮੇਂ ਦੌਰਾਨ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਆਪਣੀ ਪੂਰੀ ਤਾਕਤ ਲਾਈ ਹੈ, ਹਰ ਮੈਂਬਰ ਸੰਜੀਦਗੀ ਤੇ ਨਿਸ਼ਕਾਮਤਾ ਨਾਲ ਸੇਵਾ ਕਰ ਰਿਹਾ ਹੈ। ਇਸ ਦੀਆਂ ਜੜ੍ਹਾਂ ਪੁੱਟਣ ਲਈ ਸਿਰ ਤੋੜ ਯਤਨ ਕਰੋ। ਜੋਗਿੰਦਰ ਸਿੰਘ ਜੋਸ਼ ਜਨਰਲ ਸਕੱਤਰ ਨੇ ਫਰੰਟ ਦਾ ਇਤਿਹਾਸ ਤੇ ਇਸ ਦੀ ਕਾਰਜਸ਼ੈਲੀ ਤੇ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਕਿਹਾ ਕਿ ਇਸ ਦੇ ਆਰੰਭ ਤੋਂ ਲੈ ਕੇ ਹੁਣ ਤੱਕ ਨਾਜ਼ਾਇਜ਼ ਢੰਗ ਨਾਲ ਇਕੱਤਰ ਕੀਤੀ ਰਕਮ 1,47,00,000/- ਰੁਪਏ ਦਾਅਵੇਦਾਰਾਂ ਨੂੰ ਵਾਪਸ ਕੀਤੀ ਗਈ। ਘਰ ਵਸਾਈਆਂ ਲੜਕੀਆਂ ਦੀ ਗਿਣਤੀ 170, ਲੜਾਈ ਝਗੜੇ ਦੇ ਨਜਿੱਠੇ ਕੇਸ 241, ਲੈਣ ਦੇਣ ਦੇ ਨਜਿੱਠੇ ਕੇਸ 285 ਹਨ।
ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਭ੍ਰਿਸ਼ਟਾਚਾਰ ਫੈਲਣ ਦਾ ਕਾਰਨ ਸਾਡੇ ਦੇਸ਼ ਦਾ ਕੈਰੈਕਟਰ (ਚਲਨ) ਆਜ਼ਾਦੀ ਮਿਲਣ ਉਪਰੰਤ ਹੀ ਨਹੀਂ ਬਣ ਸਕਿਆ, ਲੋੜ ਹੈ ਲੋਕਾਂ ਨੂੰ ਇਸ ਬਾਰੇ ਗਿਆਨ ਦੇ ਕੇ ਜਾਗਰੂਕ ਕਰਨ ਦੀ । ਜਥੇਦਾਰ ਅਮਰਜੀਤ ਸਿੰਘ ਬਾਲਿਓਂ ਨੇ ਮੌਜੂਦਾ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਇਸ ਸਰਕਾਰ ਤੋਂ ਪ੍ਰਬੰਧਕੀ ਢਾਂਚਾ ਭ੍ਰਿਸ਼ਟਾਚਾਰ ਰਹਿਤ ਨਹੀਂ ਹੋ ਸਕਿਆ। ਇਸ ਤੋਂ ਇਲਾਵਾ ਉਨ੍ਹਾਂ ਸਥਾਨਕ ਐਸ. ਡੀ. ਐਮ. ਨੂੰ ਸਮਰਾਲਾ ਤੋਂ ਬਦਲਣ ਦੀ ਮੰਗ ਵੀ ਕੀਤੀ, ਕਿਉਂਕਿ ਮੌਜੂਦਾ ਐਸ. ਡੀ. ਐਮ. ਆਪਣੇ ਏ. ਸੀ./ਹੀਟਰ ਲੱਗੇ ਦਫਤਰ ਤੋਂ ਬਾਹਰ ਨਿਕਲ ਕੇ ਦੇਖਦੇ ਹੀ ਨਹੀਂ, ਉਨ੍ਹਾਂ ਨੂੰ ਆਮ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਸਰੋਕਾਰ ਨਹੀਂ ਹੈ। ਇਸ ਸਬੰਧੀ ਮੌਜੂਦਾ ਸਰਕਾਰ ਦੇ ਹਲਕਾ ਇੰਚਾਰਜ ਦੇ ਪਿਤਾ ਜਥੇਦਾਰ ਕ੍ਰਿਪਾਲ ਸਿੰਘ ਖੀਰਨੀਆਂ ਨੂੰ ਇਸ ਸਬੰਧੀ ਬਿਆਨ ਦੇਣ ਲਈ ਵੀ ਕਿਹਾ। ਇਸ ਮੌਕੇ ਜਥੇਦਾਰ ਕਿਰਪਾਲ ਸਿੰਘ ਖੀਰਨੀਆਂ ਨੇ ਬੋਲਿਆ ਕਿਹਾ ਕਿ ਭ੍ਰਿਸ਼ਟਾਚਾਰ ਦੂਰ ਕਰਨ ਲਈ ਸਾਨੂੰ ਸਭ ਨੂੰ ਬਰਾਬਰ ਦਾ ਯਤਨ ਕਰਨਾ ਚਾਹੀਦਾ ਹੈ। ਭੁਪਿੰਦਰ ਸਿੰਘ ਮੁੰਡੀ ਨੇ ਸਮਰਾਲਾ ਸ਼ਹਿਰ ਦੀ ਸਫਾਈ ਤੇ ਚੋਟ ਮਾਰਦਿਆਂ ਕਿਹਾ ਕਿ ਸੜਕਾਂ ਦੇ ਨਾਲ ਨਾਲ ਪਏ ਟੋਏ, ਗੰਦਗੀ ਦੇ ਢੇਰ ਬੀਮਾਰੀ ਨੂੰ ਸੱਦਾ ਦਿੰਦੇ ਹਨ। ਇਸ ਤੋਂ ਇਲਾਵਾ ਐਸ. ਡੀ. ਐਮ. ਦਫਤਰ ਦੇ ਸਾਹਮਣੇ ਟੋਏ ਪਏ ਹੋਏ ਹਨ, ਜੋ ਕਿ ਪ੍ਰਸਾਸ਼ਨ ਨੂੰ ਕਦੀ ਦਿਖਾਈ ਹੀ ਨਹੀਂ ਦਿੱਤੇ। ਜੋ ਪ੍ਰਸਾਸ਼ਨਕ ਅਧਿਕਾਰੀ ਆਪਣੇ ਦਫਤਰ ਦੇ ਸਾਹਮਣੇ ਦਾ ਖਿਆਲ ਨਹੀਂ ਰੱਖ ਸਕਦੇ, ਉਹ ਪੂਰੇ ਸ਼ਹਿਰ ਦਾ ਕੀ ਸੰਵਾਰ ਸਕਦੇ ਹਨ। ਭ੍ਰਿਸ਼ਟਾਚਾਰ ਵਿਰੋਧੀ ਫਰੰਟ ਵੱਲੋਂ ਮਾਛੀਵਾੜਾ ਸਾਹਿਬ ਦੇ ਨਾਇਬ ਤਹਿਸੀਲਦਾਰ ਮਾਛੀਵਾੜਾ ਬਲਵਿੰਦਰ ਸਿੰਘ ਦੀ ਇਮਾਨਦਾਰੀ, ਦਿਆਨਦਾਰੀ ਅਤੇ ਨਿਸ਼ਕਾਮ ਸੇਵਾ ਕਰਨ ਕਾਰਨ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਐਡਵੋਕੇਟ ਪਰਮਿੰਦਰ ਸਿੰਘ ਗਿੱਲ ਅਤੇ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਨੂੰ ਮਾਛੀਵਾੜਾ ਇਕਾਈ ਦੇ ਕੇਸ ਮੁਫਤ ਲੜਨ ਕਾਰਨ ਸਨਮਾਨਤ ਕੀਤਾ ਗਿਆ। ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਨੇ ਬੋਲਦਿਆ ਕਿਹਾ ਕਿ ਭਾਰਤ ਦੇਸ਼ ਤਾਂ ਰਾਜਨੀਤਿਕ, ਸਮਾਜਿਕ, ਆਰਥਿਕ, ਸਭਿਆਚਾਰਕ ਭ੍ਰਿਸ਼ਟਾਚਾਰ ਨਾਲ ਭ੍ਰਿਸ਼ਟ ਹੋ ਚੁਕਾ ਹੈ, ਸਾਨੂੰ ਵਿਦੇਸ਼ਾਂ ਤੋਂ ਸਬਕ ਸਿਖਣਾ ਚਾਹੀਦਾ ਹੈ। ਇਨ੍ਹਾਂ ਤੋਂ ਇਲਾਵਾ ਗੁਰਦਿਆਲ ਸਿੰਘ ਚਾਹਲਾਂ, ਸਵਰਨ ਸਿੰਘ ਖਮਾਣੋਂ, ਕਿਰਪਾਲ ਸਿੰਘ ਮਾਛੀਵਾੜਾ, ਹਰਪਾਲ ਸਿੰਘ ਬਾਲਿਓਂ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਹੋਰ ਪਤਵੰਤੇ ਸੱਜਣ ਸੁਰਜੀਤ ਸਿੰਘ ਸੇਵਾ ਮੁਕਤ ਐਸ.ਐਸ.ਪੀ, ਖਜ਼ਾਨ ਸਿੰਘ, ਸੁਖਮਿੰਦਰ ਸਿੰਘ ਪ੍ਰਧਾਨ ਇਕਾਈ ਮਾਛੀਵਾੜਾ, ਜਗਤਾਰ ਸਿੰਘ ਦਿਆਲਪੁਰਾ, ਲਾਲਾ ਮੰਗਤ ਰਾਏ ਪ੍ਰਧਾਨ ਨਗਰ ਕੌਸਲ ਸਮਰਾਲਾ, ਕੇਵਲ ਸਿੰਘ ਕੱਦੋਂ, ਸੁਜਾਨ ਸਿੰਘ ਮੰਜਾਲੀਆਂ, ਲੈਕ: ਵਿਜੈ ਕੁਮਾਰ ਪ੍ਰਧਾਨ ਅਧਿਆਪਕ ਚੇਤਨਾ ਮੰਚ ਸਮਰਾਲਾ, ਪ੍ਰੋ. ਬਲਦੀਪ ਸਰਪ੍ਰਸਤ ਸਾਹਿਤ ਸਭਾ ਸਮਰਾਲਾ, ਡਾ. ਪਰਮਿੰਦਰ ਸਿੰਘ ਬੈਨੀਪਾਲ, ਪ੍ਰੇਮ ਨਾਥ ਖਜਾਨਚੀ, ਗੁਰਪ੍ਰੀਤ ਸਿੰਘ ਬੇਦੀ ਪ੍ਰਧਾਨ ਹਾਕੀ ਕਲੱਬ, ਇੰਦਰਜੀਤ ਸਿੰਘ ਕੰਗ, ਤਰਲੋਕ ਸਿੰਘ ਮੀਤ ਪ੍ਰਧਾਨ ਨੰਬਰਦਾਰਾ ਯੂਨੀ:, ਕਮਲਜੀਤ ਘੁੰਗਰਾਲੀ ਸਿੱਖਾਂ, ਬਲਦੇਵ ਸਿੰਘ, ਕੈਪ: ਮਹਿੰਦਰ ਸਿੰਘ ਖਮਾਣੋਂ, ਦਰਸ਼ਨ ਸਿੰਘ ਕੰਗ, ਕੇਵਲ ਕ੍ਰਿਸ਼ਨ, ਕਾਮ: ਜਸਵੰਤ ਸਿੰਘ, ਸ਼ੇਰ ਸਿੰਘ ਦਿਆਲਪੁਰਾ, ਦੀਪ ਦਿਲਬਰ, ਸੂਬੇਦਾਰਨੀ ਮਨਜੀਤ ਕੌਰ, ਰਵਿੰਦਰ ਕੌਰ ਆਦਿ ਹਾਜਰ ਸਨ। ਸਮਾਗਮ ਦੇ ਅਖੀਰ ਵਿੱਚ ਜੰਗ ਸਿੰਘ ਭੰਗਲਾਂ ਨੇ ਸਾਰੇ ਪਤਵੰਤੇ ਸੱਜਣਾ ਦਾ ਧੰਨਵਾਦ ਕਰਦੇ ਕਿਹਾ ਕਿ ਫਰੰਟ ਵਿੱਚ ਜਿਆਦਾਤਰ ਸੇਵਾ ਮੁਕਤ ਸੇਵਾਦਾਰ ਸ਼ਾਮਲ ਹਨ ਜੋ ਨਿਸ਼ਕਾਮ ਸੇਵਾ ਕਰਦੇ ਹਨ, ਇਸ ਤੋਂ ਇਲਾਵਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਇਸ ਨਾਲ ਜੁੜਨਾ ਚਾਹੀਦਾ ਹੈ। ਮੰਚ ਸੰਚਾਲਨ ਦੀ ਭੂਮਿਕਾ ਦੀਪ ਦਿਲਬਰ ਨੇ ਬਖੂਬੀ ਢੰਗ ਨਾਲ ਨਿਭਾਈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply