ਬਟਾਲਾ, 12 ਫਰਵਰੀ (ਨਰਿੰਦਰ ਸਿੰਘ ਬਰਨਾਲ)- ਪੰਜ਼ਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਲੈਕਚਰਾਰ ਭਰਤੀ ਪ੍ਰੀਖਿਆ ਲਏ ਜਾਣ ਦੀ ਜਿੰਮੇਵਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸੌਪੀ ਗਈ ਹੈ।ਇਹ ਪ੍ਰੀਖਿਆ ਮਿਤੀ 14/2/2016 ਨੂੰ ਜ਼ਿਲਾ੍ਹ ਪੱਧਰ ਤੇ ਬਣਾਏ ਗਏ ਸੈਂਟਰਾਂ ਵਿੱਚ ਦੋ ਸਿਫਟਾਂ ਵਿੱਚ ਹੋਵੇਗੀ। ਉਕਤ ਜਾਣਕਾਰੀ ਦਿੰਦੇ ਹੌਏ ਜ਼ਿਲਾ੍ਹ ਸਿੱਖਿਆ ਅਫਸਰ ਅਮਰਦੀਪ ਸਿੰਘ ਸੈਣੀ ਤੇ ਜਿਲਾ੍ਹ ਆਈ ਸੀ ਟੀ ਕੋਆਰਡੀਨੇਟਰ ਸੁਖਚੈਨ ਸਿੰਘ ਸੰਧੂ ਨੇ ਦੱਸਿਆ ਕਿ ਉਕਤ ਪ੍ਰੀਖਿਆ ਦੌਰਾਨ ਜ਼ਿਲੇ ਵਿੱਚ ਕੁੱਲ 6873 ਵਿਦਿਆਰਥੀ ਪ੍ਰੀਖਿਆ ਦੇ ਰਹੇ ਹਨ। ਜਿਸ ਵਿੱਚ ਸਵੇਰ ਦੀ ਸ਼ਿਫਟ ਵਿੱਚ ਕੁੱਲ 12 ਸੈਂਟਰਾਂ ਵਿੱਚ 5685 ਵਿਦਿਆਰਥੀ ਪ੍ਰੀਖਿਆ ਦੇਣਗੇ ਅਤੇ ਦੂਸਰੀ ਸ਼ਾਮ ਦੀ ਸ਼ਿਫਟ ਵਿੱਚ ਕੁੱਲ 02 ਸੈਂਟਰਾਂ ਵਿੱਚ 1188 ਵਿਦਿਆਰਥੀ ਪ੍ਰੀਖਿਆ ਦੇਣਗੇ। ਸਵੇਰ ਦੀ ਸ਼ਿਫਟ ਦਾ ਸਮਾਂ9:30 ਤੋਂ 12:00 ਵਜੇ ਤੱਕ ਹੋਵੇਗਾ ਅਤੇ ਸ਼ਾਮ ਦੀ ਸ਼ਿਫਟ ਦਾ ਸਮਾਂ 2:30 ਤੋਂ 5:00 ਤੱਕ ਹੋਵੇਗਾ। ਇਸ ਸਬੰਧੀ ਜਿਲਾ੍ਹ ਪੱਧਰ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿਖੇ ਨੋਡਲ ਸੈਂਟਰ ਬਣਾਇਆ ਗਿਆ ਹੈ। ਜਿਸ ਦਾ ਇੰਚਾਰਜ਼ ਪ੍ਰਿੰਸੀ: ਸ: ਚੰਚਲ ਸਿੰਘ ਨੂੰ ਬਣਾਇਆ ਗਿਆ ਹੈ। ਉਪਰੋਕਤ 12 ਸੈਂਟਰਾਂ ਲਈ ਪ੍ਰਿੰਸੀਪਲ ਪੱਧਰ ਦੇ 12 ਸੁਪਰਡੰਟ ਡਿਪਟੀ ਸੁਪਰਡੰਟ ਤੋਂ ਇਲਾਵਾ ਨਿਗਰਾਨ ਅਮਲਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਰਿਜ਼ਰਵ ਸਟਾਫ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ। ਪ੍ਰੀਖਿਆ ਦੇ ਰਹੇ ਪ੍ਰੀਖਿਆਰਥੀਆਂ ਲਈ ਆਪਣੇ ਪ੍ਰੀਖਿਆ ਕੇਂਦਰ ਵਿੱਚ ਪ੍ਰੀਖਿਆ ਸ਼ੁਰੂ ਹੋਣ ਤੋਂ 01 ਘੰਟਾ ਪਹਿਲਾਂ ਪਹੁੰਚਣਗੇ ਅਤੇ 30 ਮਿੰਟ ਪਹਿਲਾਂ ਆਪਣੀ ਸੀਟ ਤੇ ਬੈਠਣਾ ਜਰੂਰੀ ਹੋਵੇਗਾ। ਇਸ ਤੋਂ ਇਲਾਵਾ ਕਿਸੇ ਵੀ ਪ੍ਰੀਖਿਆਰਥ ਨੂੰ ਕਿਸੇ ਵੀ ਕਿਸਮ ਦੇ ਇੰਲੈਕਟ੍ਰੋਨਿਕ ਸਮਾਨ ਜਿਵੇਂ ਘੜੀ, ਮੋਬਾਇਲ, ਕੈਲਕੁਲੈਟਰ ਆਦਿ ਤੋਂ ਇਲਾਵਾ ਕਿਸੇ ਕਿਸਮ ਦੀ ਇਤਰਾਜਯੋਗ ਸਮੱਗਰੀ ਲਿਆਉਣ ਦੀ ਸ਼ਖਤ ਮਨਾਹੀ ਹੋਵੇਗੀ। ਸਮੁੱਚੀ ਪ੍ਰੀਖਿਆ ਦੀ ਵੀਡਿਓਗ੍ਰਾਫੀ ਵੀ ਹੋਵੋਗੀ। ਉਪਰੋਕਤ ਸੰਸਥਾ ਦੇ ਨਿਰਵਿਘਨ ਸੰਚਾਲਨ ਲਈ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ ਆਈ ਏ ਐਸ ਖੁੱਦ ਸਮੁੱਚੇ ਪ੍ਰਬੰਧ ਦੀ ਦੇਖ ਰੇਖ ਕਰ ਰਹੇ ਹਨ ਅਤੇ ਉਹਨਾਂ ਵੱਲੋਂ ਐਸ ਡੀ ਐਮ ਗੁਰਦਾਸਪੁਰ ਡਾ: ਸ਼ਈਅਦ ਅਸਗਰ ਆਈ ਏ ਐਸ ‘ਤੇ ਸਕੱਤਰ ਸਿੰਘ ਬੱਲ ਐਸ ਡੀ ਐਮ ਡੇਰਾ ਬਾਬਾ ਨਾਨਕ ਨੂੰ ਆਬਜ਼ਰਵਰ ਲਗਾਇਆ ਗਿਆ ਹੈ ਤੇ ਹਰੇਕ ਸੈਂਟਰ ਵਿੱਚ ਡਿਊਟੀ ਮੈਜਸਟ੍ਰੈਟ ਵੀ ਤਾਇਨਾਤ ਕੀਤੇ ਗਏ ਹਨ। ਸੁਰੱਖਿਆ ਦੇ ਪ੍ਰਬੰਧਾਂ ਲਈ ਸੀਨੀਅਰ ਪੁਲਿਸ ਕਪਤਾਨ ਸz;ਗੁਰਪੀ੍ਰਤ ਸਿੰਘ ਤੂਰ ਵੱਲੋਂ ਪੁਲਿਸ ਫੋਰਸ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਜਿਲਾ੍ਹ ਸਿੱਖਿਆ ਅਫਸਰ ਸz: ਸੈਣੀ ਨੇ ਇਸ ਪ੍ਰੀਖਿਆ ਦੇ ਰਹੇ ਪ੍ਰੀਖਿਆਰਥੀਆਂ ਨੂੰ ਅਪੀਲ ਕੀਤੀ ਹੈ, ਕਿ ਨਿਗਰਾਨ ਅਮਲੇ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ। ਜ਼ਿਲਾਂ੍ਹ ਸਿੱਖਿਆ ਅਫਸਰ ਸz: ਸੈਣੀ ਨੇ ਦੱਸਿਆ ਕਿ ਓ.ਐਮ.ਆਰ ਦੀ ਆਖਰੀ ਕਾਰਬਨ ਕਾਪੀ ਵਿਦਿਆਰਥੀ ਆਪਣੇ ਨਾਲ ਲਿਜਾ ਸਕਣਗੇ।ਇਸ ਮੌਕੇ ਉਪ ਜਿਲਾ੍ਹ ਸਿੱਖਿਆ ਅਫਸਰ ਸ਼੍ਰੀ ਭਾਰਤ ਭੂਸ਼ਨ ‘ਤੇ ਸz:ਗੁਰਦਿੱਤ ਸਿੰਘ ਸਟੈਨੋ ,ਸz:ਮਨਜੀਤ ਸਿੰਘ ਵਾਲੀਆ ਡਿਊਟੀ ਮੈਜਿਸਟ੍ਰਿਟ ‘ਤੇ ਡਾ:ਸੰਦੀਪ ਸੂਦ ਡਾਇਰੈਕਟਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਗੁਰਦਾਸਪੁਰ ਵੀ ਹਾਜ਼ਰ ਸਨ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media