ਸੰਦੌੜ, 12 ਫਰਵਰੀ (ਹਰਮਿੰਦਰ ਸਿੰਘ ਭੱਟ)- ਸਥਾਨਕ ਗੁਰਦੁਆਰਾ ਸਿੰਘ ਸਭਾ ਵਿਖੇ ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਮਾਲੇਰਕੋਟਲਾ ਦੀ ਮੀਟਿੰਗ ਗੁਰਮੇਲ ਸਿੰਘ ਹਥਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਭਗਵਾਨ ਸਿੰਘ ਮਾਣਕੀ ਤੇ ਗੁਰਸਿੰਦਰ ਸਿੰਘ ਕੁੱਪ ਨੇ ਮੀਟਿੰਗ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਮਾਲ ਮੰਤਰੀ ਬਿਕਰਮਜੀਤ ਸਿੰਘ ਮਜੀਠਿਆ ਨੇ ਨੰਬਰਦਾਰਾਂ ਦਾ ਮਾਣ ਭੱਤਾ ਵਧਾ ਕੇ ਬਹੁਤ ਹੀ ਸ਼ਲਾਘਾਯੋਗ ਫੈਸਲਾ ਲਿਆ ਹੈ। ਨੰਬਰਦਾਰ ਵਰਗ ਵਿਚ ਖੁਸ਼ੀ ਦੀ ਲਹਿਰ ਹੈ ਇਸ ਤਰ੍ਹਾਂ ਬਾਕੀ ਮੰਗਾਂ ਵੀ ਪੰਜਾਬ ਸਰਕਾਰ ਦੇ ਧਿਆਨ ਵਿਚ ਲਿਆਂਦੀਆਂ ਜਾ ਚੁੱਕਿਆਂ ਹਨ। ਜਿਸ ਨੂੰ ਸਰਕਾਰ ਜਲਦੀ ਹੀ ਅਮਲ ਕਰਕੇ ਨੰਬਰਦਾਰਾਂ ਦੇ ਮਾਣ ਵਿਚ ਵਾਧਾ ਹੋਵੇਗੀ। ਸਮੂਹ ਨੰਬਰਦਾਰ ਸਰਕਾਰ ਤੇ ਸਮਾਜ ਪ੍ਰਤੀ ਫਰਜ ਨਿਭਾਉਣਗੇ। ਇਸ ਮੌਕੇ ਭਗਵਾਨ ਸਿੰਘ ਮਾਣਕੀ ਦੀ ਭੈਣ ਜਸਵੰਤ ਕੌਰ ਦੇ ਅਚਾਨਕ ਅਕਾਲ ਚਲਾਣਾ ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਇਆ ਗਿਆ। ਇਸ ਮੌਕੇ ਨਿਹਾਲ ਸਿੰਘ ਕੁਠਾਲਾ, ਰਾਜ ਸਿੰਘ ਦੁੱਲਮਾ ਕਲਾਂ ਪ੍ਰੈਸ ਸਕੱਤਰ, ਗਮਦੂਰ ਸਿੰਘ ਰਾਣਵਾਂ, ਮੁਹੰਮਦ ਇਸਮਾਇਲ, ਦਲਜੀਤ ਸਿੰਘ ਮੁਹਾਲੀ, ਅੱਛਰਾ ਸਿੰਘ ਹਿੰਮਤਾਨਾ, ਰਣਜੋਧ ਸਿੰਘ, ਹਨੀਫ ਖਾਂ, ਹਰਬੰਸ ਸਿੰਘ ਤੋਲੇਵਾਲ, ਜੋਰਾ ਸਿੰਘ ਲਾਂਗੜੀਆਂ, ਤੇਜਿੰਦਰ ਸਿੰਘ ਕੇਲੋਂ, ਨੂਰ ਮੁਹੰਮਦ, ਹਰਫੂਲ ਸਿੰਘ ਦੁੱਗਰੀ, ਜੋਗਿੰਦਰ ਸਿੰਘ ਮੰਡੀਆਂ, ਮਸਤਾਨ ਸਿੰਘ ਮਿੱਠੇਵਾਲ, ਗੁਰਬਚਨ ਸਿੰਘ ਮੁਬਾਰਕਪੁਰ ਆਦਿ ਵੀ ਹਾਜ਼ਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media