ਜੰਡਿਆਲਾ ਗੁਰੂ, 12 ਫਰਵਰੀ (ਹਰਿੰਦਰ ਪਾਲ ਸਿੰਘ)- ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋ ਸਰਬਜੀਤ ਸਿੰਘ
ਡਿੰਪੀ ਅਤੇ ਨਰੇਸ਼ ਪਾਠਕ ਸਪੋਕਸਮੈਨ ਚੁਣੇ ਗਏ।ਸਰਬਜੀਤ ਸਿੰ
ਘ ਡਿੰਪੀ ਨੇ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਚਲਾਈ ਗਈ ਪਰਿਵਾਰ ਜੋੜੋ ਮਹਿੰਮ ਲਈ ਪੂਰੇ ਪੰਜਾਬ ਵਿੱਚੋ 250 ਬੁਲਾਰੇ ਚੁਣੇ ਗਏ ਜਿੰਨਾ ਵਿੱਚੋ ਜੰਡਿਆਲਾ ਗੁਰੁ ਹਲਕੇ ਤੋ ਇਹ ਮਾਣ ਉਨਾਂ ਨੂੰ ਪ੍ਰਾਪਤ ਹੋਇਆ ਹੈ।ਉਹਨਾ ਕਿਹਾ ਕਿ ਪਾਰਟੀ ਵੱਲੋਂ ਲਗਾਈ ਗਈ ਇਹ ਸੇਵਾ ਨੂੰ ਉਹ ਪੂਰੇ ਤਨਮਨ ਨਾਲ ਨਿਭਾਉਣਗੇ।ਉਹਨਾ ਦੱਸਿਆ ਕਿ ਉਹਨਾ ਦੀ ਡਿਊਟੀ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਵਿੱਚ ਲਗਾਈ ਗਈ ਹੈ, ਜਿੱਥੇ ਜਾ ਕੇ ਉਹ ਪਾਰਟੀ ਲਈ ਪ੍ਰਚਾਰ ਕਰਾਂਗੇ ਅਤੇ ਘਰ ਘਰ ਜਾ ਕੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੋ ਜਾਣੂ ਕਰਵਾ ਕੇ ਆਪਣੀ ਪਾਰਟੀ ਨਾਲ ਜੋੜਾਂਗੇ।ਉਹਨਾ ਕਿਹਾ ਕਿ ਆਉਣ ਵਾਲੀਆ 2017 ਚੋਣਾਂ ਵਿੱਚ ਅਗਲੀ ਸਰਕਾਰ ਆਪ ਦੀ ਹੀ ਹੋਵੇਗੀ।ਉਹਨਾ ਕਿਹਾ ਕਿ ਦਿੱਲੀ ਦਾ ਰਿਕਾਰਡ ਤੋੜ ਕੇ ਇਤਹਾਸ ਦਾ ਅਗਲਾ ਪੰਨਾ ਲਿਖਣ ਦੀ ਹੁਣ ਪੰਜਾਬ ਵਾਸੀਆਂ ਦੀ ਵਾਰੀ ਹੈ ਤੇ ਵਿਧਾਨ ਸਭਾ ਚੋਣਾ ਲਈ ਹੁਣ ਤੋ ਕਮਰਕੱਸ ਲਈ ਹੈ ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media