Thursday, April 30, 2026

ਸੇਂਟ ਸੋਲਜ਼ਰ ਇਲੀਟ ਸਕੂਲ ‘ਚ ਲਗਾ ਖੂਨਦਾਨ ਕੈਂਪ

PPN1202201612

ਜੰਡਿਆਲਾ ਗੁਰੂ, 12 ਫਰਵਰੀ (ਹਰਿੰਦਰ ਪਾਲ ਸਿੰਘ)- ਸੇਂਟ ਸੋਲਜ਼ਰ ਸਕੂਲ ਜੰਡਿਆਲਾ ਗੁਰੂ ਵਿੱਚ ਵਿਸ਼ੇਸ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ ਦੇ ਰੁਝੇਵੇਂ ਕਾਰਨ ਨਗਰ ਕੌਂਸਲ ਜੰਡਿਆਲਾ ਗੁਰੂ ਦੇ ਵਾਈਸ ਪ੍ਰਧਾਨ ਸੰਨੀ ਸ਼ਰਮਾ ਨੇ ਕੀਤਾ।ਇਸ ਖੂਨਦਾਨ ਕੈਂਪ ਵਿੱਚ ਐਨ.ਜੀ.ਉ. ਅਹਿਸਾਸ, ਰੋਟਰੀ ਕਲੱਬ ਅੰਮ੍ਰਿਤਸਰ( ਦੱਖਣੀ), ਕੌਂਸਲਰ ਅਵਤਾਰ ਸਿੰਘ, ਕੌਂਸਲਰ ਜਸਪਾਲ ਸਿੰਘ, ਅਮਨ ਢੋਟ, ਸਰਪੰਚ ਬਲਬੀਰ ਸਿੰਘ ਗੁਨੋਵਾਲ, ਸਰਪੰਚ ਹਰਜਿੰਦਰ ਸਿੰਘ ਤੇ ਮਿੰਟੂ ਜੋਤੀਸਰ ਨੇ ਵਿਸ਼ੇਸ ਸਹਿਯੋਗ ਦਿੱਤਾ।ਇਸ ਕੈਂਪ ਦੀ ਵਿਸ਼ੇਸਤਾ ਇਹ ਰਹੀ ਕਿ ਇਸ ਖੂਨਦਾਨ ਕੈਂਪ ਵਿੱਚ 81 ਵਿਅਕਤੀਆਂ ਵਿਚੋਂ ਸੇਂਟ ਸੋਲਜ਼ਰ ਸਕੂਲ ਜੰਡਿਆਲਾ ਗੁਰੁ ਦੀਆ ਲੜਕੀਆ, ਸਕੂਲ ਦੀ ਕੋਆਰਡੀਨੇਟਰ, ਸਟਾਫ ਤੇ ਬੱਚਿਆਂ ਨੇ ਵੀ ਖੂਨਦਾਨ ਕੀਤਾ।ਇਸ ਖੂਨਦਾਨ ਕੈਂਪ ਵਿੱਚ ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਸਕੂਲ ਦੀ ਪ੍ਰਿਸੀਪਲ ਅਮਰਪ੍ਰੀਤ ਕੌਰ ਦੇ ਯਤਨਾ ਸਦਕਾ ਡਾ: ਰਵੀ ਮਹਾਜਨ, ਡਾ: ਆਦਰਸ਼ ਸਾਹਨੀ ਤੇ ਉਹਨਾਂ ਦੀ ਟੀਮ ਤੋਂ ਇਲਾਵਾ ਜੰਡਿਆਲਾ ਗੁਰੂ ਸ਼ਹਿਰ ਦੇ ਲੋਕਾਂ ਤੇ ਬੱਚਿਆਂ ਨੇ ਵਿਸ਼ੇਸ ਸਹਿਯੋਗ ਦਿੱਤਾ।ਖੂਨਦਾਨ ਕਰਨ ਵਾਲੇ ਸਾਰੇ ਦਾਨੀਆਂ ਨੂੰ ਸਰਟੀਫਿਕੇਟ, ਮੈਡਲ ਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਖੂਨਦਾਨ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਅਤੇ ਬੱਚਿਆਂ ਵਿੱਚ ਖੂਨਦਾਨ ਦੀ ਚੇਤਨਾ ਪੈਦਾ ਕਰਨ ਹਿੱਤ ਕੈਂਡਲ ਮਾਰਚ ਵੀ ਕੱਢਿਆ ਗਿਆ।ਰੋਟਰੀ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ, ਸਕੱਤਰ ਅਭਿਸ਼ੇਕ ਗੁਪਤਾ ਤੇ ਬਲਦੇਵ ਚੰਦ ਉਚੇਚੇ ਤੋਰ ਤੇ ਹਾਜਿਰ ਹੋਏ।ਇਸ ਮੌਕੇ ਡਾ: ਆਦਰਸ਼ ਸਾਹਨੀ ਨੇ ਬੱਚਿਆਂ ਤੇ ਖੂਨਦਾਨੀਆ ਨੂੰ ਸੰਬੋਧਨ ਕਰਦਿਆਂ ਖੂਨਦਾਨ ਦੀ ਮਹੱਤਤਾ ‘ਤੇ ਚਾਨਣਾ ਪਾਇਆ।ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਪ੍ਰਿਸੀਪਲ ਅਮਰਪ੍ਰੀਤ ਕੌਰ ਨੇ ਆਏ ਹੋਏ ਹਸਪਤਾਲ ਦੇ ਸਟਾਫ, ਖੂਨਦਾਨੀਆ ਤੇ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply