Monday, July 8, 2024

ਪਰਿਵਾਰ ਜੋੜੋ ਮੁਹਿੰਮ ਤਹਿਤ ਆਪ ਪਾਰਟੀ ਮਹਿਤਾ ਚੌਂਕ ਵੱਲੋਂ ਮੁਹਿੰਮ ਸ਼ੁਰੂ

PPN1202201613

ਚੌਂਕ ਮਹਿਤਾ, 12 ਫਰਵਰੀ (ਜੋਗਿੰਦਰ ਸਿੰਘ ਮਾਣਾ)- ਆਮ ਆਦਮੀ ਪਾਰਟੀ ਵੱਲੋਂ ਸੁਰੂ ਕੀਤੀ ਗਈ ਮੁਹਿੰਮ ਤਹਿਤ ਹਲਕਾ ਮਹਿਤਾ ਦੇ ਸਰਕਲ ਇੰਚਾਰਜ ਸੁਖਬੀਰ ਸਿੰਘ ਸੰਧੂ ਦੇ ਮੁੱਖ ਦਫਤਰ ਵਿਖੇ ਮਹਿਤਾ ਵਿਖੇ ਆਪਣੇ ਪਾਰਟੀ ਵਰਕਰਾ ਤੇ ਭਰਵੇਂ ਇਕੱਠ ਨੂੰ ਅਰਵਿੰਦ ਕੇਜ਼ਰੀਵਾਲ ਵੱਲੋਂ ਸੁਰੂ ਕੀਤੀ ਗਈ ਪ੍ਰਵਾਰ ਜੋੜੋ ਮੁਹਿੰਮ ਤਹਿਤ ਸੋਬੰਧਨ ਕੀਤਾ।ਇਸ ਮੌਕੇ ਰਾਜਵਿੰਦਰ ਸਿੰਘ ਲਾਡੀ ਸੂਰੋ ਪੱਡਾ ਨੇ ਕਈ ਮੋਹਤਵਾਰਾ ਵਿਅਕਤੀਆਂ ਦੇ ਪਰਿਵਾਰਾਂ ਦਾ ਆਮ ਪਾਰਟੀ ਵੱਲ ਝੁਕਾਅ ਹੁੰਦਿਆ ਆਖਿਆ ਕਿ ਪੰਜਾਬ ਵਿੱਚ ਆਮ ਪਾਰਟੀ ਪੰਜਾਬ ਦੀਆ ਸਾਰੀਆਂ ਸੀਟਾ ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ ਤੇ ਲੋਕਾਂ ਦੀ ਆਸ ਤੇ ਪੂਰੀ ਉਤਰੇਗੀ।ਇਸੇ ਮੀਟਿੰਗ ਤਹਿਤ ਸਰਕਲ ਇੰਚਾਰਜ ਵੱਲੋਂ ਇਸ ਮੁਹਿੰਮ ਨੂੰ ਲੈ ਕੇ ਲੋਕਾਂ ਨਾਲ ਮਿਲਣਾ ਸੁਰੂ ਕੀਤਾ ਤੇ ਪਾਰਟੀ ਦੀਆਂ ਸਰਗਰਮੀਆਂ ਬਾਰੇ ਜਾਣੂ ਕਰਵਾਇਆ।ਇਸ ਮੌਕੇ ਅਨਮੋਲ ਸਿੰਘ ਛਾਪਾ,ਸ਼ਰਬਵਿੰਦਰ ਸਿੰਘ ਚੰਨਣਕੇ, ਸਰਵਣ ਸਿੰਘ ਮਹਿਤਾ,ਚਰਨ ਸਿੰਘ ਫੌਜੀ, ਲਖਬੀਰ ਸਿੰਘ ਮਹਿਤਾ,ਹਰਦੇਵ ਸਿੰਘ ਘੁਹਾਟਵਿੰਡ,ਦਲਬੀਰ ਸਿੰਘ, ਜਸਕਰਨ ਸਿੰਘ,ਕੁਲਵਿੰਦਰ ਸਿੰਘ, ਅਜੀਤ ਸਿੰਘ, ਜਸਵੰਤ ਸਿੰਘ ਸੂਰੋ ਪੱਡਾ, ਭਜਨ ਸਿੰਘ ਨੰਗਲੀ ਤੇ ਆਦਿ ਮੈਂਬਰ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply