Tuesday, August 11, 2026

ਪਿੰਗਲਵਾੜਾ ਸਕੂਲਾਂ ਦੀਆਂ 7ਵੀਆਂ ਯੂਨੀਫਾਈਡ ਖੇਡਾਂ ਅਰੰਭ

PPN1302201609ਅੰਮ੍ਰਿਤਸਰ, 13 ਫਰਵਰੀ (ਜਗਦੀਪ ਸਿੰਘ ਸੱਗੂ) – ਪਿੰਗਲਵਾੜਾ ਮਾਨਾਂਵਾਲਾ ਕੰਪਲੈਕਸ ਵਿਖੇ ਭਗਤ ਪੂਰਨ ਸਿੰਘ ਆਦਰਸ਼ ਸਕੂਲ ਮਾਨਾਂਵਾਲਾ ਭਗਤ ਪੂਰਨ ਸਿੰਘ ਸਕੂਲ ਫਾਰ ਡੈੱਫ, ਭਗਤ ਪੂਰਨ ਸਿੰਘ ਸਪੈਸ਼ਲ ਸਕੂਲ(ਮੰਦਬੁੱਧੀ) ਸਕੂਲਾਂ ਦੇ ਬੱਚਿਆਂ ਦੀਆਂ ਖੇਡਾਂ, ਪ੍ਰਵਾਸੀ ਭਾਰਤੀ (ਡੁਬਈ) ਚੰਦਰ ਸ਼ੇਖਰ ਕੋਹਲੀ ਅਤੇ ਪਿੰਗਲਵਾੜੇ ਦੇ ਸਾਂਝੇ ਸਹਿਯੋਗ ਨਾਲ 13 ਫਰਵਰੀ, 2016 ਨੂੰ ਕਰਵਾਈਆਂ ਗਈਆਂ। ਇਸ ਸਮਾਗਮ ਵਿਚ ਅੰਮ੍ਰਿਤਸਰ ਦੇ ਜਿਲ੍ਹਾ ਸੈਸ਼ਨ ਜੱਜ ਸ੍ਰ. ਗੁਰਬੀਰ ਸਿੰਘ ਜੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਗੁਰਬਾਣੀ ਕੀਰਤਨ ਨਾਲ ਹੋਈ । ਮੁੱਖ ਮਹਿਮਾਨ ਨੇ ਬੱਚਿਆਂ ਦੇ ਮਾਰਚ ਪਾਸਟ ਦੀ ਸਲਾਮੀ ਲਈ ਅਤੇ ਗੁੱਬਾਰੇ ਛੱਡਣ ਦੀ ਰਸਮ ਦੇ ਨਾਲ ਹੀ ਸਮਾਰੋਹ ਦਾ ਉਦਘਾਟਨ ਕੀਤਾ। ਚੰਦਰ ਸ਼ੇਖਰ ਕੋਹਲੀ ਨੇ ਆਪਣੇ ਪਿਤਾ ਪ੍ਰੇਮ ਕੋਹਲੀ ਅਤੇ ਮਾਤਾ ਸ਼ਾਂਤੀ ਨੂੰ ਸਮਰਪਿਤ ਕਰਦਿਆਂ ਦੇਸ਼ ਵਿਦੇਸ਼ ਦੇ ਲੋਕਾਂ ਨੂੰ ਪਿੰਗਲਵਾੜੇ ਵਿਚ  ਰਹਿ ਰਹੇ ਬੱਚਿਆਂ ਦੀਆਂ ਭਾਵਨਾਵਾਂ ਨੂੰ ਮੁੱਖ ਰਖਦਿਆਂ ਅਜਿਹੀਆਂ ਖੇਡਾਂ ਵਿਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਲਈ ਪ੍ਰੇਰਿਆ।  ਕੰਵਰ ਵਿਜੈ ਪ੍ਰਤਾਪ ਸਿੰਘ(ਡੀ.ਆਈ.ਜੀ) ਬਾਰਡਰ, ਮੈਡਮ ਗਿਰਸ਼ਾ ਬੰਸਲ, ਚੀਫ ਜੂਡੀਸ਼ੀਅਲ ਮੈਜਿਸਟਰੇਟ, ਬੀਬੀ ਅਬਨਾਸ਼ ਕੌਰ ਕੰਗ ਪ੍ਰਧਾਨ ਪਿੰਗਲਵਾੜਾ ਸੋਸਾਇਟੀ ਆਫ ਅੰਟਾਰੀਓ, ਸ੍ਰ. ਗੁਰਦੀਪ ਸਿੰਘ ਕੰਗ, ਸ਼੍ਰੀ. ਜੋਗਿੰਦਰ ਢੀਂਗਰਾ, ਡਾ. ਰਵੀ ਸੈਨੀ ਉੱਘੇ ਹਾਕੀ ਖਿਡਾਰੀ ਬਰਗੇਡੀਅਰ ਹਰਚਰਨ ਸਿੰਘ, ਡਾ. ਸਰਬਜੀਤ ਸਿੰਘ ਛੀਨਾ, ਡਾ. ਤੇਜਪਾਲ ਸਿੰਘ ਜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।ਇਸ ਮੌਕੇ ਸ੍ਰ. ਗੁਰਬੀਰ ਸਿੰਘ ਜੀ ਨੇ ਸਾਰੇ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਪ੍ਰੇਰਨਾ ਦਿੰਦੇ ਹੋਏ ਇਨ੍ਹਾਂ ਖੇਡਾਂ ਵਿਚ ਪੂਰੇ ਜੋਰ ਸ਼ੋਰ ਨਾਲ ਹਿੱਸਾ ਲੈਣ ਤੇ ਵਧਾਈ ਦਿਤੀ ਅਤੇ ਸਾਰਿਆਂ ਨੂੰ ਆਪਣੇ ਸੰਬੋਧਨ ਵਿਚ ਮੰਦਬੁਧੀ ਅਤੇ ਗੂੂੰਗੇ-ਬੋਲੇ ਬਚਿਆਂ ਵਾਸਤੇ ਆਪਣੇ ਦਿਲਾਂ ਵਿਚ ਖਾਸ ਸਥਾਨ ਦੇਣ ਤੇ ਜੋਰ ਦਿਤਾ। ਡਾ. ਇੰਦਰਜੀਤ ਕੌਰ ਨੇ ਆਪਣੇ ਸੰਬੋਧਨ ਵਿਚ ਸਮੂੰਹ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਇਹ ਉਮੀਦ ਜਤਾਈ ਕਿ ਉਹ ਪਿੰਗਲਵਾੜੇ ਦੀਆਂ ਸਮੂੰਹ ਪ੍ਰਯਤਨਾ ਵਿਚ ਤਨੋਂ-ਮਨੋਂ ਸ਼ਾਮਿਲ ਹੋਇਆ ਕਰਨਗੇ ।ਬੱਚਿਆਂ ਵਲੋਂ ਗਤਕਾ ਟੀਮ ਦਾ ਸਮੂਹਿਕ ਪ੍ਰਦਰਸ਼ਨ ਅਤੇ ਗਿੱਧਾ ਇਸ ਸਮਾਗਮ ਦੇ ਮੁੱਖ ਆਕਰਸ਼ਨ ਸਨ । ਇਸ ਮੌਕੇ ਡਾ. ਜਗਦੀਪਕ ਸਿੰਘ ਮੀਤ ਪ੍ਰਧਾਨ ਪਿੰਗਲਵਾੜਾ ਸੋਸਾਇਟੀ, ਸ੍ਰ. ਰਾਜਬੀਰ ਸਿੰਘ, ਪਿੰਗਲਵਾੜਾ ਸੋਸਾਇਟੀ ਮੈਂਬਰ, ਕਰਨਲ ਦਰਸ਼ਨ ਸਿੰਘ ਬਾਵਾ, ਪ੍ਰਸ਼ਾਸਕ ਸ੍ਰ. ਜੈ ਸਿੰਘ, ਸ਼੍ਰੀ. ਤਿਲਕ ਰਾਜ, ਸ੍ਰ. ਰਜਿੰਦਰਪਾਲ ਸਿੰਘ, ਸ੍ਰ. ਗੁਰਦੇਵ ਸਿੰਘ, ਪ੍ਰਿੰਸੀਪਲ ਆਦਰਸ਼ ਸਕੂਲ ਵਿਸ਼ੇਸ਼ ਤੌਰ ਤੇ ਹਾਜਿਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply