Friday, July 5, 2024

ਸ਼ਹਿਰ ਨੂੰ ਸਾਫ ਸੁਥਰਾ ਰੱਖਣਾ ਹੀ ਨਗਰ ਨਿਗਮ ਦਾ ਮੁੱਖ ਟੀਚਾ ਕਮਿਸ਼ਨਰ

PPN1302201610ਅੰਮ੍ਰਿਤਸਰ, 13 ਫਰਵਰੀ (ਜਗਦੀਪ ਸਿੰਘ ਸੱਗੂ) – ਨਗਰ ਨਿਗਮ ਵਲੋਂ ਨਹਿਰਾਂ ਦੀ ਸਫਾਈ ਲਈ ਚਲਾਈ ਗਈ ਮੁਹਿੰਮ ਤਹਿਤ ਅੱਜ ਤਾਰਾਂ ਵਾਲਾ ਪੁੱਲ ਤੇ ਤਰਨ ਤਾਰਨ ਰੋਡ ‘ਤੇ ਕਮਿਸ਼ਨਰ ਨਗਰ ਨਿਗਮ ਪ੍ਰਦੀਪ ਸੱਭਰਵਾਲ, ਸਿਹਤ ਅਫਸਰ ਡਾ. ਰਾਜੂ ਚੋਹਾਨ ਤੇ ਸੈਨਟਰੀ ਇੰਸਪੈਕਟਰ ਵਿਜੇ ਗਿੱਲ ਦੀ ਅਗਵਾਈ ਵਿੱਚ ਸਫਾਈ ਮੁਹਿੰਮ ਜਾਰੀ ਰੱਖੀ ਗਈ।  ਨਗਰ ਨਿਗਮ ਨੇ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਨਿਗਮ ਦੇ ਮੁਲਾਜਮ ਰਾਤ ਦਿਨ ਇਕ ਕਰਕੇ ਸ਼ਹਿਰ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਨਹਿਰਾਂ ਦੀ ਸਫਾਈ ਚਲਾਈ ਗਈ ਮੁਹਿੰਮ ਦੇ ਤਹਿਤ ਅੱਜ ਵੀ ਸਫਾਈ ਕੀਤੀ ਜਾ ਰਹੀ ਹੈ ਅਤੇ ਅੱਗੇ ਵੀ ਜਾਰੀ ਰਹੇਗੀ।ਉਨਾਂ ਕਿਹਾ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣਾ ਹੀ ਨਗਰ ਨਿਗਮ ਦਾ ਮੁੱਖ ਟੀਚਾ ਹੈ, ਜਿਸ ਲਈ ਮੁਲਾਜਮ ਦਿਨ ਰਾਤ ਇਕ ਕਰ ਰਹੇ ਹਨ।ਇਸ ਮੌਕੇ ਚੀਫ ਸੈਂਨਟਰੀ ਇੰਸਪੈਕਟਰ ਚੰਚਲ ਸਿੰਘ, ਹਰਜਿੰਦਰ ਸਿੰਘ ਸੈਂਟਰੀ ਇੰਸਪੈਕਟਰ, ਜੁਅਇੰਟ ਕਮਿਸ਼ਨਰ ਸੁਰਿੰਦਰ ਸਿੰਘ, ਸੈਨਟਰੀ ਇੰਸਪੈਕਟਰ ਵਿਜੇ ਗਿੱਲ, ਬਲਵਿੰਦਰ ਫਲੂ ਸੈਂਟਰੀ ਇੰਸਪੈਕਟਰ, ਸੋਮਨਾਥ, ਬਲਦੇਵ, ਕਿਸ਼ੋਰ ਕੁਮਾਰ, ਨਿਰੰਜਨ ਸਿੰਘ ਆਦਿ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply