Monday, July 8, 2024

ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਦਾ ਪਹਿਲਾ ਇਨਾਮ ਵੰਡ ਸਮਾਗਮ ਅਯੋਜਿਤ

PPN1402201606
ਜੰਡਿਆਲਾ ਗੁਰੂ, 14 ਫਰਵਰੀ (ਹਰਿੰਦਰ ਪਾਲ ਸਿੰਘ) – ਤਰਨਾ ਦਲ ਦੇ ਮੁਖੀ ਬਾਬਾ ਮੱਖਣ ਸਿੰਘ ਅਤੇ ਮੀਤ ਪ੍ਰਧਾਨ ਬਾਬਾ ਗੱਜਣ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਵਿਖੇ ਪਹਿਲਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ।ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਬੱਚਿਆਂ ਦੀ ਪੜਾਈ ਵਿੱਚ ਚੰਗੀ ਸਫਲਤਾ ਲਈ ਅਰਦਾਸ ਕੀਤੀ ਗਈ। ਸਕੂਲ ਦੇ ਬੱਚਿਆ ਵੱਲੋਂ ਧਾਰਮਿਕ ਗੀਤ ਸੰਗੀਤ ਤੋ ਇਲਾਵਾ ਗੁਰਬਾਣੀ ਦਾ ਇਲਾਹੀ ਕੀਰਤਨ ਅਤੇ ਕਥਾ ਵਾਚਕ ਬਾਬਾ ਗੁਵਿੰਦਰ ਸਿੰਘ ਨੰਗਲੀ ਨੇ ਸੰਗਤਾਂ ਨੂੰ ਨਿਹਾਲ ਕੀਤਾ ।ਇਸ ਮੌਕੇ ਸਕੂਲ ਵਿੱਚੋ ਚੰਗੀਆਂ ਪੁਜੀਸ਼ਨਾ ਹਾਸਿਲ ਕਰਨ ਵਾਲੇ ਅਤੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਸਕੂਲ ਦੇ ਪ੍ਰਿੰਸੀਪਲ ਪਲਵਿੰਦਰਪਾਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਇਨਾਮ ਵੰਡ ਸਮਾਗਮ ਕਰਵਾਉਣ ਦਾ ਸਾਡਾ ਮਕਸਦ ਇਹ ਹੈ ਕਿ ਇਸ ਨਾਲ ਵਿਦਿਆਰਥੀਆਂ ਵਿੱਚ ਉਤਸ਼ਾਹ ਪੈਦਾ ਹੁੰਦਾ ਹੈ ਕਿ ਉਹ ਵੀ ਚੰਗੀ ਪੜਾਈ ਕਰਨ ਅਤੇ ਖੇਡਾਂ ਵਿੱਚ ਆਪਣਾ ਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰਨ ਤਾਂ ਜੋ ਉਹ ਵੀ ਆਉਣ ਵਾਲੇ ਸਾਲ ਵਿੱਚ ਇਸ ਮਾਣ ਸਨਮਾਨ ਦੇ ਹੱਕਦਾਰ ਹੋ ਸਕਣ।ਉਹਨਾ ਬੱਚਿਆ ਨੂੰ ਪੂਰੀ ਲਗਨ ਅਤੇ ਮੇਹਨਤ ਨਾਲ ਪੜਾਈ ਕਰਨ ਦੀ ਅਪੀਲ ਕੀਤੀ।ਸਟੇਜ ਸੈਕਟਰੀ ਦੀ ਸੇਵਾ ਰਵਨੀਤ ਕੌਰ ਅਤੇ ਸ਼ਰਨਜੀਤ ਕੌਰ ਨੇ ਬਾਖੂਬੀ ਨਿਭਾਈ।ਪ੍ਰੋਗਰਾਮ ਦੀ ਕੁਆਰਡੀਨੇਟਰ ਜਪਪ੍ਰੀਤ ਕੌਰ ਅਤੇ ਡਿਸਪਲਿਨ ਇੰਚਾਰਜ ਅਰਵਿੰਦਰ ਕੌਰ ਨੇ ਵੀ ਆਪਣੀ ਆਪਣੀ ਸੇਵਾ ਸੁਚੱਜੇ ਢੰਗ ਨਾਲ ਨਿਭਾਈ ਅਤੇ ਲੰਗਰ ਇੰਚਾਰਜ ਦੀ ਸੇਵਾ ਮੈਡਮ ਊਸ਼ਾ ਰਾਣੀ,ਰਣਜੀਤ ਕੌਰ ਅਤੇ ਸਿਮਰਨਜੀਤ ਕੌਰ ਨੇ ਨਿਭਾਈ। ਇਸ ਮੌਕੇ ਬਾਬਾ ਗੱਜਣ ਸਿੰਘ, ਟਰੈਫਿਕ ਐਜੂਕੇਸ਼ਨ ਸੈਲ ਜਿਲਾ ਅੰਮ੍ਰਿਤਸਰ ਦਿਹਾਤੀ ਦੇ ਇੰਚਾਰਜ ਪ੍ਰਭਦਿਆਲ ਸਿੰਘ,ਇੰਦਰਪਾਲ ਸਿੰਘ ਰਿਟਾ: ਸੁਪਰਡੈਂਟ ਸਿਖਿਆ ਬੋਰਡ, ਡਾ: ਗੁਰਸ਼ਰਨ ਸਿੰਘ ਆਸਟਰੇਲੀਆ, ਮਿਸ ਸ਼ਰਨਜੀਤ ਕੌਰ ਇੰਚਾਰਜ ਲੈਕਚਰਾਰ ਅਸਟ੍ਰੇਲੀਆ, ਗੁਲਸ਼ਨ ਜੈਨ, ਸੋਨੂੰ ਮਿਗਲਾਨੀ, ਬਾਬਾ ਅਮਰਜੀਤ ਸਿੰਘ ਜੱਬੋਵਾਲ, ਡਾ: ਰਜਿੰਦਰ ਸਿੰਘ ਸਰਪੰਚ ਥੋਥੀਆਂ, ਪ੍ਰਿੰਸੀਪਲ ਹਰਪਾਲ ਸਿੰਘ ਜੋਤੀ ਮਾਡਲ ਸਕੂਲ ਰਈਆ, ਅੰਮ੍ਰਿਤਪਾਲ ਸਿੰਘ, ਪਿਆਰਾ ਸਿੰਘ ਸਮੇਤ ਬੱਚਿਆ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜਿਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply