
ਬਟਾਲਾ, 18 ਫਰਵਰੀ (ਨਰਿੰਦਰ ਬਰਨਾਲ)- ਅੱਜ ਸਵੇਰ ਦੇ ਸਮੇਂ ਬਿਜਲੀ ਘਰ ਤਿੱਬੜ ਦੇ ਸਾਹਮਣੇ ਗੁਰਦਾਸਪੁਰ ਸ੍ਰੀਹਰਗੋਬਿੰਦਪੁਰ ਮਾਰਗ ਉੱਪਰ ਗੰਨਾ ਮਿੱਲ ਵਿੱਚ ਗੰਨਾ ਲੈ ਜਾ ਰਹੀ ਟਰੈਕਟਰ ਅਤੇ ਟਰਾਲੀ ਅਤੇ ਸੀਮੈਂਟ ਵਾਲੇ ਟੈਂਕਰ ਵਿੱਚ ਭਿਆਨਕ ਟੱਕਰ ਹੋ ਗਈ। ਜਿਸ ਕਾਰਨ ਟੈਂਕਰ ਚਾਲਕ ਅਤੇ ਟਰੈਕਟਰ ਚਾਲਕ ਜਖਮੀ ਹੋ ਗਏ। ਮੈਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਬਾਹੀਆਂ ਦੇ ਕਿਸਾਨ ਜਗਜੀਤ ਸਿੰਘ ਨੇ ਗੰਨਾ ਮਿੱਲ ਕਿੜੀ ਅਫਗਾਨਾ ਲਈ ਚਾਲਕ ਨੂੰ ਟ੍ਰਾਲੀ ਦੇ ਕੇ ਤੋਰਿਆ ਸੀ। ਜਦੋਂ ਇਹ ਟਰਾਲੀ ਅਕਾਲ ਅਕੈਡਮੀ ਅਤੇ ਬਿਜਲੀ ਘਰ ਦੇ ਦਰਮਿਆਨ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਇੱਕ ਸੀਮੈਂਟ ਵਾਲੇ ਟ੍ਰੈਕਟਰ, ਜੇਕੇ 08 ਏ 5086 ਨੇ ਇਸ ਟਰੈਕਟਰ ਟਰਾਲੀ ਨੂੰ ਸਿੱਧੀ ਟਕੱਰ ਮਾਰ ਦਿੱਤੀ। ਜਿਸ ਕਾਰਨ ਟਰੈਕਟਰ ਟਰਾਲੀ ਕਈ ਫੁੱਟ ਪਿਛੇ ਵੱਲ ਨੂੰ ਟੈਂਕਰ ਧੱਕ ਕੇ ਲੈ ਗਿਆ। ਇਸ ਦਰਮਿਆਨ ਟ੍ਰੈਕਟਰ ਪੂਰੀ ਤਰਖ਼ਾਂ ਹਾਦਸੇ ਕਾਰਨ ਚਕਨਾਚੂਰ ਹੋ ਗਿਆ। ਟਰੈਕਟਰ ਚਾਲਕ ਅਤੇ ਟਰੱਕ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਹਾਦਸੇ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦਾ ਜਾਮ ਲੱਗਗਿਆ। ਥਾਣਾ ਤਿਬੜ ਦੀ ਪੁਲਿਸ ਵੱਲੋਂ ਏਐਸਆਈ ਸੁਖਜੀਤ ਸਿੰਘ ਨੇ ਆ ਕੇ ਹਾਦਸਾ ਗ੍ਰਸਤ ਵਾਹਨਾਂ ਅਤੇ ਜਾਮ ਹੋਏ ਟ੍ਰੈਕਟਰ ਨੂੰ ਸਾਥੀ ਪੁਲਿਸ ਮੁਲਾਜਮਾਂ ਦੀ ਸਹਾਇਤਾ ਨਾਲ ਨਜਿਠਿਆ।ਗੌਰਤਲਬ ਹੈ ਕਿ ਇਸ ਸੜਕ ਦੀ ਖਸਤਾ ਹਾਲਤ ਕਾਰਨ ਰੋਜਾਨਾ ਹੀ ਗੰਨੇ ਵਾਲੀਆਂ ਟਰਾਲੀਆਂ ਨੂੰ ਹਾਦਸਿਆਂ ਤੋਂ ਇਲਾਵਾ ਆਮ ਲੋਕਾਂ ਦੇ ਵਾਹਨ ਅਤੇ ਕੀਮਤੀ ਜਾਨਾਂ ਵੀ ਅਜਾਈਂ ਜਾ ਰਹੀਆਂ ਹਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media