
ਬਟਾਲਾ, 18 ਫਰਵਰੀ (ਨਰਿੰਦਰ ਬਰਨਾਲ)- ਦੇਸ ਰਾਜ ਹੈਰੀਟੇਜ਼ ਪਬਲਿਕ ਸਕੂਲ ਅਲੀਵਾਲ ਰੋਡ ਬਟਾਲਾ ਵਿਖੇ ਨੌਵੀ ‘ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਗੁਡਵਿਲ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਪਾਰਟੀ ਦੀ ਸ਼ੁਰੂਆਤ ਸਕੂਲ ਦੇ ਡਾਇਰੈਕਟਰ ਸ਼੍ਰੀ ਮਦਨ ਲਾਲ ਜੀ ਐਜੂਕੇਸ਼ਨ ਅਡਵਾਈਜ਼ਰ, ਸ੍ਰੀਮਤੀ ਸੁਰਿੰਦਰ ਕੁਮਾਰੀ ਸਕੂਲ ਮੈਨੇਜਰ ਸੰਜੀਵ ਕੁਮਾਰ ਅਤੇ ਪ੍ਰਿੰਸੀ: ਸ਼੍ਰੀਮਤੀ ਹਰਪੀ੍ਰਤ ਕੌਰ ਵਲੋਂ ਕੀਤੀ ਗਈ। ਇਸ ਗੁਡਵਿਲ ਪਾਰਟੀ ਵਿੱਚ ਨੌਵੀਂ ‘ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਗਿੱਧਾ ‘ਤੇ ਭੰਗੜਾ ਪੇਸ਼ ਕੀਤਾ ਗਿਆ। ਇਸ ਪਾਰਟੀ ਵਿੱਚ ਵਿਦਿਆਰਥੀਆਂ ਦੇ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ।ਪਾਰਟੀ ਵਿਚ ਅਧਿਆਪਕਾਂ ਦਾ ਵੀ ਯੋਗਦਾਨ ਰਿਹਾ ।ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਡਾਇਰੈਕਟਰ ਸ਼੍ਰੀ ਮਦਨ ਲਾਲ ਨੇ ਬੱਚਿਆਂ ਨੂੰ ਚੰਗੇ ਆਚਰਨ ਲਈ ਤੇ ਆਉਣ ਵਾਲੇ ਸਮੇਂ ਲਈ ਸ਼ੁੱਭਇਛਾਵਾਂ ਦਿੱਤੀਆਂ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media