
ਬਟਾਲਾ, 18 ਫਰਵਰੀ (ਨਰਿੰਦਰ ਸਿੰਘ ਬਰਨਾਲ)- ਬੀ ਡੀ. ਪੀ. ਓ ਦਫਤਰ ਕਾਦੀਆਂ ਵਿਖੇ ਪੰਜਾਬ ਸਰਕਾਰ ਵਲੋ ਬਜੁਰਗਾਂ ਦੀਆਂ ਵਧਾ ਕੇ ਭੇਜੀਆਂ ਗਈਆਂ ਪਨੈਸ਼ਨਾਂ ਵੰਡੀਆਂ ਗਈਆਂ।ਇਸ ਮੋਕੇ ਤੇ ਨਾਇਬ ਤਹਿਸੀਲਦਾਰ ਕਾਦੀਆਂ ਵਿਸ਼ੇਸ਼ ਤੋਰ ਤੇ ਪੈਨਸ਼ਨਾਂ ਵੰਡਣ ਲਈ ਮੋਜੂਦ ਰਹੇ। ਇਸ ਮੋਕੇ ਤੇ ਸੰਬੋਧਨ ਕਰਦੇ ਹੋਏ ਨਾਇਬ ਤਹਿਸੀਲਦਾਰ ਯਸ਼ਪਾਲ ਕੋਡਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਪੈਨਸ਼ਨਾਂ 250 ਰੁਪਏ ਤੋ ਵਧਾ ਕੇ 500 ਰੁਪਏ ਕਰ ਦਿੱਤੀ ਗਈ ਹੈ। ਇਸ ਮੋਕੇ ਤੇ ਉਹਨਾਂ ਨੇ ਨਾਥਪੁਰ ਦੇ 180 ਬਜੁਰਗਾਂ ਨੂੰ 90000 ਰੁਪਏ, ਕ੍ਰਿਸ਼ਚੀਅਨ ਕਲੋਨੀ ਕਾਹਲਵਾਂ ਦੇ 145 ਬਜੁਰਗਾਂ ਨੂੰ 72500, ਕਾਹਲਵਾਂ ਦੇ 178 ਬਜੁਰਗਾਂ ਨੂੰ 92500, ਛੋਟਾ ਨੰਗਲ ਦੇ 49 ਬਜੁਰਗਾਂ ਨੂੰ 21500, ਨੰਗਲ ਬਾਗਬਾਨਾਂ ਦੀਆਂ 24 ਪੈਨਸ਼ਨਾਂ ਦੇ 12000, ਭੱਤੀ ਭਗਤਪੁਰ ਂ ਦੀਆਂ 68 ਪੈਨਸ਼ਨਾਂ ਦੇ 34000, ਅਤੇ ਰੁਰਲ ਕਾਦੀਆਂ ਭਗਤਪੁਰ ਦੀਆਂ 66 ਪੈਨਸ਼ਨਾਂ ਨੂੰ 33000 ਰੁਪਏ ਦੇ ਚੈਕ ਵੰਡੇ। ਉੁਹਨਾਂ ਦੱਸਿਆ ਕਿ ਇਸ ਤਰਾਂ ਕਾਦੀਆਂ ਹਲਕੇ ਅੰਦਰ ਆਉਦੇ 9 ਪਿੰਡਾਂ ਦੀ ਪੰਚਾਇਤਾਂ ਨੂੰ 355500 ਰੁਪਏ ਦੇ ਚੈਕ ਵੰਡੇ ਗਏ ਹਨ। ਇਸ ਮੋਕੇ ਤੇ ਨਾਥਪੁਰ ਤੋ ਸਰਪੰਚ ਮਲਕੀਤ ਸਿੰਘ ਨਾਥਪੁਰ, ਗੁਰਦੇਵ ਸਿੰਘ ਘੁਮਣ, ਕੁਲਦੀਪ ਸਿੰਘ, ਸੁਲੱਖਣ ਮਸੀਹ ਸਰਪੰਚ ਕ੍ਰਿਸ਼ਿਚਅਨ ਕਲੋਨੀ, ਪ੍ਰੇਮ ਮਸੀਹ ਪੰਚਾਇਤ ਸਕੱਤਰ, ਪਰਮਿੰਦਰ ਸਿੰਘ ਸੁਪਰਡੈਟ, ਸੁਖਚੈਨ ਸਿੰਘ ਸਕੱਤਰ, ਸੁਖਜਿੰਦਰ ਕੌਰ ਸਕੱਤਰ, ਰਜਿੰਦਰ ਕੁਮਾਰ ਆਦਿ ਹਾਜਰ ਸਨ।
Punjab Post Daily Online Newspaper & Print Media