Thursday, August 13, 2026

ਪਤੀ ਪਤਨੀ ਦੇ ਝਗੜੇ ਵਿੱਚ ਪਤਨੀ ਨੇ ਜ਼ਹਿਰੀਲੀ ਦਵਾਈ ਨਿਗਲੀ, ਮੌਤ

ਪੱਟੀ, 19 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਨੇੜਲੇ ਪਿੰਡ ਲਹੁਕਾ ਵਿਖੇ ਪਤੀ ਪਤਨੀ ਵਿੱਚ ਹੋਏ ਤਕਰਾਰ ਦੇ ਨਤੀਜੇ ਵਜੋਂ ਪਤਨੀ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਅਮਰੀਕ ਸਿੰਘ ਪੁੱਤਰ ਸਰੈਣ ਸਿੰਘ ਵਾਸੀ ਲਹੁਕਾ ਨੇ ਦੱਸਿਆ ਕਿ ਉਸ ਦੀ ਲੜਕੀ ਕੰਵਲਜੀਤ ਕੌਰ ਲਹੁਕਾ ਵਾਸੀ ਕਰਨੈਲ ਸਿੰਘ ਨਾਲ ਵਿਆਹੀ ਹੋਈ ਸੀ ਅਤੇ ਉਹ ਅਤੇ ਉਸ ਦੀ ਪਤਨੀ ਦੋਵੇਂ ਆਪਣੀ ਲੜਕੀ ਕੰਵਲਜੀਤ ਕੌਰ ਦੇ ਸਹੁਰੇ ਹੀ ਰਹਿੰਦੇ ਹਨ। ਬੀਤੇ ਦਿਨ ਕੰਵਲਜੀਤ ਕੌਰ ਦਾ
ਆਪਣੇ ਪਤੀ ਕਰਨੈਲ ਸਿੰਘ ਨਾਲ ਮਾਮੂਲੀ ਝਗੜਾ ਹੋਇਆ ਸੀ ਅਤੇ ਜਿਸ ਤੋਂ ਬਾਅਦ ਉਹ (ਅਮਰੀਕ ਸਿੰਘ) ਅਤੇ ਉਸ ਦਾ ਜਵਾਈ ਕਰਨੈਲ ਸਿੰਘ ਦੋਵੇਂ ਕੰਮ ‘ਤੇ ਚਲੇ ਗਏ ਅਤੇ ਪਿੱਛੋਂ ਕੰਵਲਜੀਤ ਕੌਰ ਨੇ ਜ਼ਹਿਰੀਲੀ ਦਵਾਈ ਪੀ ਲਈ ਜਿਸ ਦਾ ਪਤਾ ਉਨ੍ਹਾਂ ਨੂੰ ਕੰਮ ਵਾਲੀ ਥਾਂ ‘ਤੇ ਲੱਗਾ।ਇਸ ਤੋਂ ਉਪਰੰਤ ਕੰਵਲਜੀਤ ਕੌਰ ਨੂੰ ਪੱਟੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।ਐਸ.ਆਈ ਸੁਖਚੈਨ ਸਿੰਘ ਨੇ ਅਮਰੀਕ ਸਿੰਘ ਪੁੱਤਰ ਸਰੈਣ ਸਿੰਘ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਦਾ ਸਰਕਾਰੀ ਹਸਪਤਾਲ ਪੱਟੀ ਤੋਂ ਪੋਸਟਮਾਰਟਮ ਕਰਵਾਉਣ ਉਪਰੰਤ ਮ੍ਰਿਤਕ ਦੇਹ ਵਾਰਿਸਾਂ ਨੂੰ ਸੌਂਪ ਦਿੱਤੀ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply