Wednesday, July 3, 2024

ਸਰਕਲ ਮਹਿਤਾ ਤੋ ਅਕਾਲੀ ਦਲ ਨੂੰ ਕਰਾਰਾ ਝਟਕਾ, 60 ਪਰਿਵਾਰ “ਆਪ” ‘ਚ ਸ਼ਾਮਲ

PPN1902201616

ਚੌਂਕ ਮਹਿਤਾ, 19 ਫਰਵਰੀ (ਜੋਗਿੰਦਰ ਸਿੰਘ ਮਾਣਾ) – ਹਲਕਾ ਜੰਡਿਆਲਾ ਗੁਰੂ ਦੇ ਸਰਕਲ ਮਹਿਤਾ ਤੋ ਅਕਾਲੀ ਦਲ ਨੁੂੰ ਉਸ ਸਮੇ ਕਰਾਰਾ ਝੱਟਕਾ ਲੱਗਾ ਜਦ ਵੱਡੀ ਤੱਦਾਦ ‘ਚ ਲੋਕ “ਆਪ” ਪਾਰਟੀ ‘ਚ ਜਾ ਸ਼ਾਮਲ ਹੋਏ।“ਆਪ” ਪਾਰਟੀ ਦੀ ਪੰਜਾਬ ਜੋੜੋ ਮਹਿੰਮ ਤਹਿਤ ਸੈਕਟਰ ਇੰਚਾਰਜ ਕਿਸਾਨ ਵਿੰਗ ਗੁਰਦਿਆਲ ਸਿੰਘ ਬੱਲ ਖੱਬੇਰਾਜਪੂਤਾਂ ਨੇ ਘਰ ਘਰ ਪਹੁੰਚ ਕਰਕੇ ਲੋਕਾਂ ਨੂੰ ਆਪ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋ ਜਾਣੂੰ ਕਰਵਾਇਆ ਤੇ ਉਨਾ੍ਹਂ ਦੀ ਪ੍ਰੇਰਨਾ ਸਦਕਾ ਪਿੰਡ ਮਹਿਤੇ ਤੋ ਲਗਭਗ 60 ਪਰਿਵਾਰ ਅਕਾਲੀ ਦਲ ਨੁੂੰ ਸਦਾ ਲਈ ਅਲਵਿਦਾ ਕਹਿ “ਆਪ”ਵਿੱਚ ਸ਼ਾਮਿਲ ਹੋਏ, ਇਸ ਮੌਕੇ ਰਣਜੀਤ ਸਿੰਘ ਨੂੰ ਸਰਕਲ ਮਹਿਤਾ ਤੋ ਪ੍ਰਧਾਨ ਯੂਥ ਵਿੰਗ ਅਤੇ ਕੁਲਵਿੰਦਰ ਸਿੰਘ ਗਹਿਰੀ ਨੂੰ ਸਰਕਲ ਪ੍ਰਧਾਨ ਕਿਸਾਨ ਵਿੰਗ ਨਿਯੁਕਤ ਕੀਤਾ ਗਿਆ।ਇਸ ਸਮੇ ਪਿੰਡ ਮਹਿਤਾ ਵਿਚ 400 ਦੇ ਕਰੀਬ ਆਪ ਵਲੰਟੀਅਰਾਂ ਦਾ ਇਕੱਠ ਹੋਇਆ ਇਕੱਠ ਦੌਰਾਨ ਨੌਜਵਾਨਾਂ, ਅੋਰਤਾਂ ਅਤੇ ਬਜੁਰਗਾਂ ਨੇ ਦੋਵੇ ਹੱਥ ਖੜ੍ਹੇ ਕਰਕੇ ਆਪ ਪਾਰਟੀ ਜਿੰਦਾਬਾਦ ਦੇ ਨਾਅਰੇ ਲਗਾਉਦਿਆਂ ਆਪ ਨਾਲ ਚੱਟਾਨ ਵਾਗ ਖੜ੍ਹੇ ਹੋਣ ਦਾ ਭਰੋਸਾ ਦਿਵਾਇਆ, ਲੋਕਾਂ ਕਿਹਾ ਕਿ ਉਹ ਮੌਜੂਦਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋ ਤੰਗ ਆ ਚੁੱਕੇ ਹਨ ਅਤੇ ਤੀਜੇ ਬਦਲ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਇਸ ਸਮੇ ਐਮ.ਪੀ ਹਲਕਾ ਖਡੂਰ ਸਾਹਿਬ ਦੇ ਜੋਨ ਇੰਚਾਰਜ ਇਕਬਾਲ ਸਿੰਘ ਭਾਗੋਵਾਲ ਵਿਸ਼ੇਸ਼ ਤੌਰ ਤੇ ਪੁੱਜੇ ਉਨਾ੍ਹਂ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ‘ਚ ਸ਼ਾਮਲ ਹੋਏ ਨਵੇ ਵਰਕਰਾਂ ਨੂੰ ਜੀ ਆਇਆਂ ਕਿਹਾ ਤੇ ਅਕਾਲੀ ਕਾਂਗਰਸ ਦੋਵਾਂ ਪਾਰਟੀਆਂ ਨੂੰ ਇਕ ਸਿੱਕੇ ਦੇ ਦੋ ਪਹਿਲੂ ਕਰਾਰ ਦਿੱਤਾ, ਉਨਾ੍ਹਂ 2017 ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾ ‘ਚ ਲੋਕਾਂ ਨੂੰ ਆਪ ਦਾ ਸਾਥ ਦੇਣ ਦੀ ਅਪੀਲ ਕੀਤੀ।ਇਸ ਸਮੇ ਸੇਵਾ ਮੁਕਤ ਡੀਐਸਪੀ ਕੁਲਵੰਤ ਸਿੰਘ ਮਹਿਤਾ ਵੀ ਮੁੱਖ ਰੂਪ ‘ਚ ਪਹੁੰਚੇ ਤੇ ਲੋਕਾਂ ਨੂੰ ਆਪ ਦੀ ਸਰਕਾਰ ਬਣਾਉਣ ਪ੍ਰਤੀ ਲਾਮਬੰਧ ਕੀਤਾ, ਉਨਾ੍ਹਂ ਦੇ ਨਾਲ ਦਲਬੀਰ ਸਿੰਘ ਜੋਨ ਇੰਚਾਰਜ ਯੂਥ ਵਿੰਗ ਬਾਬਾ ਬਕਾਲਾ, ਸਰਬਵਿੰਦਰ ਸਿੰਘ ਪ੍ਰਧਾਨ ਕਿਸਾਨ ਵਿੰਗ ਹਲਕਾ ਮਜੀਠਾ, ਸਰਤਾਜ ਸਿੰਘ ਜੋਨ ਇੰਚਾਰਜ ਕਿਸਾਨ ਵਿੰਗ, ਅਵਤਾਰ ਸਿੰਘ ਮੀਕੇ, ਸੁਖਦੇਵ ਸਿੰਘ ਵਡਾਲਾ, ਦਲੀਪ ਸਿੰਘ ਏਕਲਗੱਡਾ ਸੈਕਟਰ ਇੰਚਾਰਜ ਲੇਬਰ ਵਿੰਗ, ਕੰਵਲਜੀਤ ਸਿੰਘ ਸੈਕਟਰ ਇੰਚਾਰਜ ਲੇਬਰ ਵਿੰਗ, ਰਾਜਬੀਰ ਸਿੰਘ ਸੈਕਟਰ ਇੰਚਾਰਜ ਯੂਥ ਵਿੰਗ, ਕਸ਼ਮੀਰ ਸਿੰਘ ਪ੍ਰਧਾਨ ਕਿਸਾਨ ਵਿੰਗ ਜੰਡਿਆਲਾ, ਹਜੂਰ ਸਿੰਘ ਖੱਬੇ ਆਦਿ ਪਾਰਟੀ ਵਰਕਰ ਹਾਜਰ ਸਨ।
ਫੋਟੋ ਕੈਪਸ਼ਨ ਜੋਨ ਇੰਚਾਰਜ ਇਕਬਾਲ ਸਿੰਘ ਭਾਗੋਵਾਲ, ਸੈਕਟਰ ਇੰਚਾਰਜ ਗੁਰਦਿਆਲ ਸਿੰਘ ਬੱਲ, ਪ੍ਰਧਾਨ ਕਿਸਾਨ ਵਿੰਗ ਸਰਬਵਿੰਦਰ ਚੰਨਣਕੇ ਤੇ “ਆਪ” ‘ਚ ਸ਼ਾਮਲ ਹੋਏ ਪਰਿਵਾਰ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply