Wednesday, August 12, 2026

ਬਾਬਾ ਸ਼ੇਰ ਸ਼ਾਹ ਵਲੀ ਦੇ ਮੇਲੇ ਸਬੰਧੀ ਘਰਿਆਲਾ ਦੀਆਂ ਸਮੂਹ ਪੰਚਾਇਤਾਂ ਕੀਤੀ ਮੀਟਿੰਗ

U
U

ਪੱਟੀ, 19 ਫਰਵਰੀ (ਰਣਜੀਤ ਸਿੰਘ ਮਾਹਲਾ)- ਕਸਬਾ ਘਰਿਆਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਏ ਜਾ ਰਹੇ ਬਾਬਾ ਸ਼ੇਰ ਸ਼ਾਹ ਵਲੀ ਜੀ ਦੇ ਸਾਲਾਨਾ ਜੋੜ ਮੇਲੇ ਸਬੰਧੀ ਬਾਬਾ ਸ਼ੇਰ ਸਾਹ ਵਲੀ ਜੀ ਦੇ ਦਰਬਾਰ ਵਿਖੇ ਮੀਟਿੰਗ ਹੋਈ। ਜਿਸ ਵਿੱਚ ਘਰਿਆਲਾ ਖੁਰਦ, ਘਰਿਆਲਾ ‘ਤੇ ਘਰਿਆਲਾ ਆਤਮਾ ਸਿੰਘ ਦੀਆਂ ਸਮੂੁਹ ਪੰਚਾਇਤਾਂ ਨੇ ਹਿੱਸਾ ਲਿਆ ਅਤੇ ਮੇਲਾ ਮਨਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ। ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਕਾਰਜ ਸਿੰਘ, ਸਰਪੰਚ ਤਾਰਾ ਸਿੰਘ, ਸਰਪੰਚ ਨਿਸ਼ਾਨ ਸਿੰਘ, ਸਰਪੰਚ ਕੁਲਵੰਤ ਸਿੰਘ, ਬਿਹਾਰੀ ਸ਼ਾਹ ਯੂਕੇ ਕੁਲਵਿੰਦਰ ਸਿੰਘ ਮੈਂਬਰ, ਸਰਪੰਚ ਗੁਰਚਰਨ ਸਿੰਘ ਬਿੱਟੂ, ਮੈਂਬਰ ਰੇਸ਼ਮ ਸਿੰਘ ਪਹਿਲਵਾਨ ਅਤੇ ਮੈਂਬਰ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਜੀ ਦਾ ਸਾਲਾਨਾ ਮੇਲਾ 25 ਮਾਰਚ ਤੋਂ 28 ਮਾਰਚ ਤੱਕ ਬੜੀ ਸ਼ਰਧਾ ‘ਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਮੇਲੇ ਦੇ ਚਾਰੇ ਦਿਨ ਪੰਜਾਬ ਦੇ ਨਾਮਵਾਰ ਕਲਾਕਾਰ ਆਪਣੇ ਫਨ ਦਾ ਮੁਜਾਹਿਰਾ ਕਰਨਗੇ। ਇਸ ਮੌਕੇ ਕਾਰਜ ਸਿੰਘ ਬੁੱਗਾ, ਹਰਪਾਲ ਸਿੰਘ, ਦਿਲਬਾਗ ਸਿੰਘ, ਨਿਰਮਲ ਸਿੰਘ, ਮੈਂਬਰ ਸੁਬੇਗ ਸਿੰਘ, ਮੈਂਬਰ ਪ੍ਰਗਟ ਸਿੰਘ, ਮੈਂਬਰ ਲਖਵਿੰਦਰ ਸਿੰਘ ਲੱਖਾ, ਮਨਦੀਪ ਸਿੰਘ ਮੈਂਬਰ, ਗੁਰਸੇਵਕ ਸਿੰਘ ਮੈਂਬਰ, ਮੈਂਬਰ ਨਿਸ਼ਾਨ ਸਿੰਘ, ਸੋਨੂੰ ਮੈਂਬਰ, ਕਰਨਬੀਰ ਸਿੰਘ ਮੈਂਬਰ, ਸਰਵਨ ਸਿੰਘ ਸ਼ੰਨੂੰ ਨਵਾਦਾ ਮੈਂਬਰ, ਜਨਕ ਰਾਜ, ਕਸ਼ਮੀਰ ਸਿੰਘ ਨਵਾਦਾ, ਕਸ਼ਮੀਰ ਸਿੰਘ ਬਾਬਾ ਢੋਲੇ ਪੀਰੀਆ, ਮੈਂਬਰ ਜਗਤਾਰ ਸਿੰਘ, ਯੂਨਿਸ ਸੰਧੂ, ਸੈਕਟਰੀ ਮੇਜਰ ਸਿੰਘ, ਅਮਰ ਸਿੰਘ ਅਤੇ ਸਕੱਤਰ ਸਿੰਘ ਆਦਿ ਨੇ ਸੰਗਤਾਂ ਨੂੰ ਮੇਲੇ ਵਿੱਚ ਹੁੰਮਾ-ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply