ਜੰਡਿਆਲਾ ਗੁਰੂ, 20 ਫਰਵਰੀ (ਹਰਿੰਦਰ ਪਾਲ ਸਿੰਘ)- ਪੀ.ਐਸ.ਈ.ਬੀ (ਏਟਕ) ਦੇ ਦਿਸ਼ਾ ਨਿਰਦੇਸ਼ਾਂ ‘ਤੇ ਮੰਡਲ ਜੰਡਿਆਲਾ ਗੁਰੁ ਵਿਖੇ ਅਰਥੀ ਫੂਕ ਮੁਜ਼ਾਹਰੇ ਦੀ ਪ੍ਰਧਾਨਗੀ ਡਵੀਜ਼ਨ ਨਰਿੰਦਰ ਸਿੰਘ ਗਿੱਲ ਨੇ ਕੀਤੀ ਅਤੇ ਸਟੇਜ ਸਕੱਤਰ ਦੀ ਭੂਮਿਕਾ ਗੁਰਮੀਤ ਸਿੰਘ ਗਿੱਲ ਨੇ ਨਿਭਾਈ।ਇਸ ਰੈਲੀ ਨੂੰ ਉਚੇਚੇ ਤੌਰ ਤੇ ਸਾਥੀ ਰਮਨ ਭਰਦਵਾਜ ਮੀਤ ਪ੍ਰਧਾਨ ਪੰਜਾਬ, ਸਾਥੀ ਮਲੂਕ ਸਿੰਘ ਹੁੰਦਲ ਮੀਤ ਪ੍ਰਧਾਨ ਸਰਕਲ, ਸਾਥੀ ਬਲਦੇਵ ਸਿੰਘ ਮਾਨਾਵਾਲਾ, ਸਾਥੀ ਮਨਜੀਤ ਸਿੰਘ ਮੱਲੀ੍ਹ, ਸਾਥੀ ਜਤਿੰਦਰ ਸਿੰਘ ਢੋਟ, ਸਾਥੀ ਦਵਿੰਦਰ ਸਿੰਘ ਢਪੱਈਆਂ, ਸਾਥੀ ਹਰਜਿੰਦਰ ਸਿੰਘ ਕਿਲਾ੍ਹ ਮੇਕਾ ਅਤੇ ਸਾਥੀ ਸਰੂਪ ਸਿੰਘ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਪਾਸ ਮੰਨੀਆਂ ਮੰਗਾਂ ਨੂੰ ਤੁਰੰਤ ਲਾਗੂ ਕਰਵਾਉਣ ਲਈ ਚਿਤਾਵਨੀ ਦਿੱਤੀ, ਕਿ ਅਗਰ ਮੰਨੀਆਂ ਮੰਗਾ ਲਾਗੂ ਨਾ ਕੀਤੀਆਂ ਤੇ ਸਖਤ ਸੰਘਰਸ਼ ਕੀਤਾ ਜਾਵੇਗਾ।ਸਾਥੀਆਂ ਦੀਆਂ ਮੰਗਾ ਵਿੱਚ 4000 ਲਾਈਨ ਮੈਨ ਨੂੰ ਨਿਯੁਕਤੀ ਪੱਤਰ ਦੇਣਾ, ਹਰੇਕ ਕਰਮਚਾਰੀ ਨੂੰ 30 ਲੀਟਰ ਪੈਟਰੋਲ ਦੇਣਾ, ਹਰੇਕ ਕਰਮਚਾਰੀ ਨੂੰ ਮੋਬਾਈਲ ਅਤੇ ਉਸ ਵਿੱਚ ਪੈਸੇ ਪਵਾ ਕੇ ਦੇਣੇ, ਪ੍ਰਮੋਸ਼ਨ ਚੈਨਲ ਵਿੱਚ ਤੇਜ਼ੀ ਲਿਆਉਣੀ, ਲਾਈਨ ਮੈਨ ਤੋਂ ਜੇ.ਈ. ਜਲਦ ਬਣਾਏ ਜਾਣੇ ਅਤੇ ਐਮ.ਆਰ ਤੋਂ ਐਮ.ਆਈ, ਐਲ.ਡੀ.ਸੀ ਤੋਂ ਯੂ.ਡੀ.ਸੀ. ਬਣਾਏ ਜਾਣਾ ਸ਼ਾਮਲ ਹਨ।ਇਸ ਮੌਕੇ ਹੋਰਨਾ ਤੋਂ ਇਲਾਵਾ ਸਬ ਡਵੀਜ਼ਨ ਆਗੂ, ਸੁਖਵਿੰਦਰ ਸਿੰਘ ਬੋਪਾਰਾਏ, ਬਚਿੱਤਰ ਸਿੰਘ, ਹਰਦੀਪ ਸਿੰਘ, ਜਗਦੀਪ ਸਿੰਘ, ਹੀਰਾ ਸਿੰਘ, ਕੁਲਦੀਪ ਸਿੰਘ ਦਬੁਰਜੀ, ਨਿਰਮਲ ਸਿੰਘ ਛੀਨਾ ਆਦਿ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।ਅੰਤ ਵਿੱਚ ਡਵੀਜ਼ਨ ਦੇ ਮੇਨ ਗੇਟ ਤੇ ਪਾਵਰਕਾਮ ਦੀ ਮੈਨੇਜਮੈਂਟ ਦਾ ਪੁੱਤਲਾ ਫੂਕਿਆ ਗਿਆ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media